Punjab

ਜਲੰਧਰ ‘ਚ ਬਾਈਕ ਸਵਾਰ ਨਾਲ ਰਾਤ ਨੂੰ ਸੁੰਨਸਾਨ ਸੜਕ ‘ਤੇ ਕੁਝ ਅਜਿਹਾ ਹੋਇਆ ਸੁਣ ਕੇ ਹੋ ਜਾਉਗੇ ਹੈਰਾਨ

Jalandhar loot bike

ਬਿਊਰੋ ਰਿਪੋਰਟ : ਜਲੰਧਰ ਵਿੱਚ ਲੁੱਟ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਹੈਰਾਨ ਕਰਨ ਵਾਲਾ ਹੈ । ਜਦੋਂ ਬਾਈਕ ‘ਤੇ ਸਵਾਰ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਨਾਕਾਮਯਾਬ ਰਹੇ ਤਾਂ ਉਹ ਬਦਲਾ ਲੈਣ ਦੇ ਉਤਾਰੂ ਹੋ ਗਏ । ਬਾਈਕ ਸਵਾਰ ਨੇ ਦੱਸਿਆ ਕਿ ਉਹ ਆਪਣੇ ਕੰਮ ‘ਤੇ ਜਾ ਰਿਹਾ ਸੀ ਤਾਂ ਅਚਾਨਕ ਕੁਝ ਲੁਟੇਰੇ ਉਸ ਦਾ ਪਿੱਛਾ ਕਰਨ ਲੱਗੇ। ਕਦੇ ਉਹ ਬਾਈਕ ਦੇ ਅੱਗੇ ਆਉਣ ਦੀ ਕੋਸ਼ਿਸ਼ ਕਰਨ ਕਦੇ ਰੋਕਣ ਦੀ । ਜਦੋਂ ਕਾਫੀ ਦੇਰ ਤੱਕ ਉਹ ਨਾਕਾਮਯਾਬ ਰਹੇ ਤਾਂ ਉਨ੍ਹਾਂ ਬਦਲਾ ਲੈਣ ਦੇ ਲਈ ਪਿੱਛੋ ਬਾਈਕ ਨੂੰ ਟੱਕਰ ਮਾਰੀ ਅਤੇ ਫਰਾਰ ਹੋ ਗਏ । ਟੱਕਰ ਵਜਣ ਤੋਂ ਬਾਅਦ ਬਾਈਕ ਸਵਾਰ ਕਾਈ ਦੇਰ ਤੱਕ ਚਿਲਾਉਂਦਾ ਰਿਹਾ ਅਤੇ ਮਦਦ ਦੀ ਗੁਨਾਹ ਲਗਾਉਂਦਾ ਰਿਹਾ । ਕੁਝ ਦੇਰ ਬਾਅਦ ਉਸ ਦੀ ਮਦਦ ਦੇ ਲਈ ਰਸਤੇ ਤੋਂ ਜਾ ਰਹੇ ਲੋਕ ਇਕੱਠੇ ਹੋਏ ਅਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ।

ਬਾਈਕ ਸਵਾਰ ਇੱਕ ਨੇਪਾਲੀ ਵਰਕਰ ਸੀ ਜਿਸ ਦਾ ਨਾਂ ਰਾਮ ਬਹਾਦੁਰ ਦੱਸਿਆ ਜਾ ਰਿਹਾ ਹੈ । ਉਸ ਨੇ ਪੂਰੀ ਵਾਰਦਾਤ ਬਾਰੇ ਦੱਸ ਦੇ ਹੋਏ ਕਿਹਾ ਕਿਸ ਤਰ੍ਹਾਂ ਉਹ ਲੁਟੇਰਿਆਂ ਦਾ ਸ਼ਿਕਾਰ ਹੋਣ ਤੋਂ ਬਚ ਦਾ ਰਿਹਾ ਅਤੇ ਅਖੀਰ ਵਿੱਚ ਲੁਟੇਰੇ ਜਦੋਂ ਸਫਲ ਨਹੀਂ ਹੋ ਸਕੇ ਤਾਂ ਉਨ੍ਹਾਂ ਨੇ ਟੱਕਰ ਮਾਰੇ ਉਸ ਨੂੰ ਛੱਡ ਕੇ ਫਰਾਰ ਹੋ ਗਏ।

ਜਦੋਂ ਰਾਮ ਬਹਾਦੁਰ ਨੂੰ ਹਸਪਤਾਲ ਲਿਆਇਆ ਗਿਆ ਸੀ ਤਾਂ ਡਾਕਟਰਾਂ ਨੇ ਦੱਸਿਆ ਕਿ ਉਹ ਦਰਦ ਨਾਲ ਕਾਫੀ ਪਰੇਸ਼ਾਨ ਸੀ ਜਦੋਂ ਉਸ ਦਾ X-RAY ਹੋਇਆ ਤਾਂ ਉਸ ਦੀ ਟੰਗ ਵਿੱਚ ਫਰੈਕਚਰ ਨਿਕਲਿਆ ਅਤੇ ਉਸ ਨੂੰ ਪਲਾਸਟਰ ਲਗਾਇਆ ਗਿਆ ਹੈ । ਰਾਮ ਬਹਾਦੁਰ ਨੇ ਦੱਸਿਆ ਕਿ ਉਹ ਰਾਤ ਦਾ ਖਾਣਾ ਖਾ ਕੇ ਨਾਇਟ ਸ਼ਿਫਤ ਵਿੱਚ ਆਪਣੇ ਕੰਮ ‘ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਬਾਈਕ ਸਵਾਰ ਉਸ ਦਾ ਪਿੱਛਾ ਕਰਨ ਲੱਗੇ ਅਤੇ ਬਾਅਦ ਵਿੱਚੋਂ ਟੱਕਰ ਮਾਰ ਕੇ ਫਰਾਰ ਹੋ ਗਏ । ਇਲਾਕੇ ਦੇ ਰਹਿਣ ਵਾਲੇ ਨੌਜਵਾਨ ਹੈਪੀ ਨਾਗਰਾ ਨੇ ਦੱਸਿਆ ਕਿ ਰਾਮ ਬਹਾਦੁਰ ਸੜਕ ਦੇ ਕਿਨਾਰੇ ਬੈਠਾ ਸੀ । ਉਸ ਕੋਲ ਨਾ ਉਠਿਆ ਜਾ ਰਿਹਾ ਸੀ ਨਾ ਹੀ ਚੱਲਿਆ ਜਾ ਰਿਹਾ ਸੀ । ਫਿਰ ਪਿੰਡ ਵਾਲਿਆਂ ਨਾਲ ਮਿਲਕੇ ਰਾਮ ਬਹਾਦੁਰ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ।