Lok Sabha Election 2024 Punjab

ਵਿਜੇ ਸਾਂਪਲਾ ਦਾ ਕਰੀਬੀ ‘ਆਪ’ ‘ਚ ਸ਼ਾਮਲ, ਜਲੰਧਰ ‘ਚ ‘ਆਪ’ ਨੂੰ ਮਿਲਿਆ ਬਲ

ਆਮ ਆਦਮੀ ਪਾਰਟੀ (AAP) ਵੱਲੋਂ ਲੋਕ ਸਭਾ ਚੋਣਾਂ (Lok Sabha Election 2024) ਨੂੰ ਲੈ ਕੇ ਕਮਰ ਕੱਸੀ ਹੋਈ ਹੈ, ਪਾਰਟੀ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਭਾਜਪਾ ਲੀਡਰ ਵਿਜੇ ਸਾਂਪਲਾ ਦੇ ਕਰੀਬੀ ਅਤੇ ਜਲੰਧਰ ਵਿੱਚ ਚੰਗੀ ਪਕੜ ਰੱਖਣ ਵਾਲੇ ਪ੍ਰਦੀਪ ਖੁੱਲਰ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਪ੍ਰਦੀਪ ਖੁੱਲਰ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਪ੍ਰਦੀਪ ਖੁੱਲਰ ਨੇ ਭਾਜਪਾ ਵਿੱਚ ਲੰਬੇ ਤੱਕ ਕੰਮ ਕੀਤਾ ਹੈ। ਉਹ ਪਾਰਟੀ ਵਿੱਚ ਵੱਖਰੀ ਪਹਿਚਾਣ ਰੱਖਦੇ ਸਨ। ਖੁੱਲਰ ਦਾ ‘ਆਪ’ ਵਿੱਚ ਜਾਣਾ ਭਾਜਪਾ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਹੈ, ਜੋ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਨੁਕਸਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ –  ਪੰਜਾਬ ਦੇ ਸਾਬਕਾ ਸੀਐਮ ਚੰਨੀ ਦਾ ਸਪੱਸ਼ਟੀਕਰਨ : ਕਿਹਾ- ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ