India

ਦਿੱਲੀ ਧਮਾਕੇ ਦੇ ਮੁੱਖ ਮੁਲਜ਼ਮ ਉਮਰ ਦੀ ਇਕ ਹੋਰ ਵੀਡੀਓ ਵਾਇਰਲ

ਦਿੱਲੀ ਦੇ ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਹੋਏ ਭਿਆਨਕ ਆਤਮਘਾਤੀ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਅੱਤਵਾਦੀ ਡਾਕਟਰ ਉਮਰ ਦਾ ਇੱਕ ਚੌਂਕਾਊਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਧਮਾਕੇ ਤੋਂ ਲਗਭਗ ਦੋ ਮਹੀਨੇ ਪਹਿਲਾਂ ਰਿਕਾਰਡ ਕੀਤਾ ਗਿਆ ਸੀ। ਵੀਡੀਓ ਵਿੱਚ ਉਮਰ ਇੱਕ ਬੰਦ ਕਮਰੇ ਵਿੱਚ ਇਕੱਲਾ ਬੈਠਾ ਹੈ। ਉਹ ਬੜੀ ਸ਼ੁੱਧ ਅੰਗਰੇਜ਼ੀ ਵਿੱਚ ਬੋਲਦਾ

Read More
India International

ਸਾਊਦੀ ਅਰਬ ਵਿੱਚ ਦਫ਼ਨਾਈਆਂ ਜਾਣਗੀਆਂ 45 ਭਾਰਤੀਆਂ ਦੀਆਂ ਲਾਸ਼ਾਂ, ਬੱਸ-ਟੈਂਕਰ ਟੱਕਰ ‘ਚ ਹੋਈਆਂ ਸਨ ਮੌਤਾਂ

ਐਤਵਾਰ ਦੇਰ ਰਾਤ ਸਾਊਦੀ ਅਰਬ (Saudi Arabia )  ਦੇ ਮੱਕਾ-ਮਦੀਨਾ ਹਾਈਵੇਅ ( Mecca-Medina Highway )  ‘ਤੇ ਹੋਏ ਬੱਸ ਹਾਦਸੇ ਵਿੱਚ ਮਾਰੇ ਗਏ 45 ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ (Bodies of 45 Indian citizens ) ਨੂੰ ਵਾਪਸ ਨਹੀਂ ਭੇਜਿਆ ਜਾਵੇਗਾ। ਉਹ ਉਮਰਾਹ (ਇਸਲਾਮੀ ਤੀਰਥ ਯਾਤਰਾ) ਲਈ ਸਾਊਦੀ ਅਰਬ ਗਏ ਸਨ। ਤੇਲੰਗਾਨਾ ਕੈਬਨਿਟ ਨੇ ਕੱਲ੍ਹ ਫੈਸਲਾ ਕੀਤਾ ਕਿ

Read More
India Lifestyle

ਸੋਨੇ ਦਾ ਭਾਅ ₹2,080 ਡਿੱਗਿਆ, ਚਾਂਦੀ ਦੀਆਂ ਕੀਮਤਾਂ ’ਚ ਵੀ ਵੱਡਾ ਕੱਟ

ਬਿਊਰੋ ਰਿਪੋਰਟ (ਨਵੀਂ ਦਿੱਲੀ, 17 ਨਵੰਬਰ 2025): ਸੋਨਾ-ਚਾਂਦੀ ਦੇ ਭਾਅ ਵਿੱਚ ਅੱਜ (17 ਨਵੰਬਰ) ਨੂੰ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਅਨੁਸਾਰ 10 ਗ੍ਰਾਮ ਸੋਨਾ 2,080 ਰੁਪਏ ਡਿੱਗ ਕੇ 1,22,714 ਰੁਪਏ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 1,24,794 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ

Read More
India International

ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ, ਤਖ਼ਤਾ ਪਲਟ ਦੌਰਾਨ ਹੋਏ ਕਤਲਾਂ ਦੇ ਦੋਸ਼

ਬਿਊਰੋ ਰਿਪੋਰਟ (ਢਾਕਾ, 17 ਨਵੰਬਰ 2025): ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸਾਬਕਾ ਗ੍ਰਹਿ ਮੰਤਰੀ ਆਸਦੁੱਜ਼ਮਾਨ ਖਾਨ ਕਮਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਢਾਕਾ ਦੀ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (International Crimes Tribunal) ਨੇ ਉਨ੍ਹਾਂ ਨੂੰ ਮਨੁੱਖਤਾ ਵਿਰੋਧੀ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਹੈ। ਟ੍ਰਿਬਿਊਨਲ ਨੇ ਉਨ੍ਹਾਂ ਨੂੰ ਅਗਸਤ 2024 ਦੇ ਵਿਦਿਆਰਥੀ ਅੰਦੋਲਨ ਦੌਰਾਨ

Read More
India

ਬਿਹਾਰ ਵਿਧਾਨ ਸਭਾ ਭੰਗ, ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਦਿੱਤਾ ਅਸਤੀਫ਼ਾ

ਬਿਊਰੋ ਰਿਪੋਰਟ (17 ਨਵੰਬਰ, 2025): ਬਿਹਾਰ ਵਿੱਚ ਨਵੀਂ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ ਬਿਹਾਰ ਰਾਜ ਸਕੱਤਰੇਤ ਵਿੱਚ ਮੌਜੂਦਾ ਰਾਜ ਕੈਬਨਿਟ ਦੀ ਆਖਰੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਰਾਜ ਭਵਨ ਪਹੁੰਚੇ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਰਾਜ

Read More
India Punjab

ਪੰਜਾਬ ਸਣੇ ਉੱਤਰ ਭਾਰਤ ’ਚ ਠੰਢ ਦਾ ਕਹਿਰ, 20 ਨਵੰਬਰ ਤੱਕ ਸੂਬੇ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ

ਬਿਊਰੋ ਰਿਪੋਰਟ (17 ਨਵੰਬਰ, 2025): ਪੰਜਾਬ ਅਤੇ ਉੱਤਰ ਭਾਰਤ ਵਿੱਚ ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਹੁਣ ਕਰੀਬ 5°C ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.5°C ਘੱਟ ਹੋਇਆ ਹੈ। ਮਾਨਸਾ ਵਿੱਚ ਸਭ ਤੋਂ ਵੱਧ

Read More
India International

ਹੈਦਰਾਬਾਦ ਤੋਂ ਮਦੀਨਾ ਜਾ ਰਹੀ ਬੱਸ ਨਾਲ ਭਿਆਨਕ ਹਾਦਸਾ, 42 ਲੋਕਾਂ ਦੀ ਮੌਤ, 20 ਔਰਤਾਂ ਤੇ 11 ਬੱਚੇ ਸ਼ਾਮਲ

ਬਿਊਰੋ ਰਿਪੋਰਟ (17 ਨਵੰਬਰ, 2025): ਹੈਦਰਾਬਾਦ ਤੋਂ ਮੱਕਾ ਤੋਂ ਮਦੀਨਾ ਜਾ ਰਹੀ ਇੱਕ ਬੱਸ ਅੱਜ ਸੋਮਵਾਰ (17 ਨਵੰਬਰ) ਨੂੰ ਸਾਊਦੀ ਅਰਬ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ 42 ਭਾਰਤੀਆਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮ੍ਰਿਤਕਾਂ ਵਿੱਚ 20 ਮਹਿਲਾਵਾਂ ਅਤੇ 11 ਬੱਚੇ ਸ਼ਾਮਲ ਦੱਸੇ ਜਾ ਰਹੇ ਹਨ। ਸਥਾਨਕ ਮੀਡੀਆ ਦੇ

Read More