India International Punjab Religion

ਨਿੱਝਰ ’ਤੇ ਕੈਨੇਡਾ-ਭਾਰਤ ਮੁੜ ਆਹਮੋ-ਸਾਹਮਣੇ! “ਸਿੱਖ ਅਸੁਰੱਖਿਅਤ ਸਨ!” “ਕੈਨੇਡਾ ਸਾਡੀ ਸਭ ਤੋਂ ਵੱਡੀ ਸਮੱਸਿਆ!”

ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ 3 ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਹੋਈ ਹੈ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਚੱਲ ਰਿਹਾ ਤਣਾਅ ਹੋਰ ਵਧ ਗਿਆ ਹੈ। ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ’ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸਖ਼ਤ ਬਿਆਨਬਾਜ਼ੀ ਦੇ ਰਹੇ ਹਨ। ਟਰੂਡੋ ਨੇ ਬੀਤੇ ਦਿਨ (ਐਤਵਾਰ, 5 ਮਈ) ਕਿਹਾ ਹੈ ਕਿ ਨਿੱਝਰ ਦੇ ਕਤਲ ਬਾਅਦ ਸਿੱਖ ਅਸੁਰੱਖਿਅਤ ਸਨ ਤੇ ਜਦਕਿ ਜੈਸ਼ੰਕਰ ਕਹਿ ਰਹੇ ਹਨ ਕਿ ਕੈਨੇਡਾ ਮੁਲਕ ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਕਿਹਾ, ‘ਕਤਲ ਦੀ ਜਾਂਚ ਤਿੰਨ ਭਾਰਤੀਆਂ ਦੀ ਗ੍ਰਿਫਤਾਰੀ ਤੱਕ ਸੀਮਤ ਨਹੀਂ ਹੈ, ਇਹ ਅਜੇ ਵੀ ਜਾਰੀ ਹੈ।’ ਔਨਟਾਰੀਓ ਵਿੱਚ ਸਿੱਖ ਫਾਊਂਡੇਸ਼ਨ ਆਫ ਕੈਨੇਡਾ ਦੇ ਸਮਾਗਮ ਵਿੱਚ ਟਰੂਡੋ ਨੇ ਤਿੰਨ ਗ੍ਰਿਫ਼ਤਾਰੀਆਂ ਨੂੰ ਸਵੀਕਾਰ ਕੀਤਾ ਅਤੇ ਕਿਹਾ, ‘ਕੈਨੇਡਾ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲਾ ਦੇਸ਼ ਹੈ। ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ’ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਇੱਥੇ ਹਰ ਵਿਅਕਤੀ ਨੂੰ ਵਿਤਕਰੇ ਅਤੇ ਹਿੰਸਾ ਤੋਂ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਹੈ।’

ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਟਕ ਵਿੱਚ ਕਿਹਾ ਕਿ ਵਿਦੇਸ਼ਾਂ ਵਿੱਚ ਸਾਡੇ ਦੂਤਾਵਾਸਾਂ ਨੂੰ ਧਮਕੀਆਂ ਮਿਲਦੀਆਂ ਹਨ। ਇਸ ਸਮੇਂ ਸਾਡੀ ਸਭ ਤੋਂ ਵੱਡੀ ਸਮੱਸਿਆ ਕੈਨੇਡਾ ਹੈ। ਉਥੋਂ ਦੀ ਸਰਕਾਰ ਨੇ ਆਪਣੇ ਦੇਸ਼ ਵਿੱਚ ਵੱਖਵਾਦ ਅਤੇ ਹਿੰਸਾ ਦਾ ਸਮਰਥਨ ਕਰਨ ਵਾਲਿਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੱਤੀ ਹੈ। ਦੁਨੀਆ ਇਕਪਾਸੜ ਨਹੀਂ, ਕੁਝ ਹੋਇਆ ਤਾਂ ਵਿਰੋਧ ਹੋਵੇਗਾ। ਉੱਥੇ ਵੀ ਨਿਊਟਨ ਦਾ ਨਿਯਮ ਲਾਗੂ ਹੋਵੇਗਾ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨਿੱਝਰ ਮਾਮਲੇ ’ਚ ਭਾਰਤ ਦੇ ਸਬੰਧ ਦੇ ਕੈਨੇਡਾ ਦੇ ਦਾਅਵੇ ’ਤੇ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ’ਤੇ ਦੋਸ਼ ਲਗਾਉਣਾ ਕੈਨੇਡਾ ਦੀ ਸਿਆਸੀ ਮਜਬੂਰੀ ਹੈ। ਉੱਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ, ਇਸ ਲਈ ਦੇਸ਼ ਵਿੱਚ ਵੋਟ ਬੈਂਕ ਦੀ ਸਿਆਸਤ ਚੱਲ ਰਹੀ ਹੈ। ਇਸ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ।

ਲੋਕ ਸਭਾ ਚੋਣਾਂ 2024 ਸਬੰਧੀ ਸਾਡੇ ਖ਼ਾਸ ਲੇਖ ਜ਼ਰੂਰ ਪੜ੍ਹੋ –
ਖ਼ਾਸ ਰਿਪੋਰਟ – ਬਠਿੰਡਾ ਲੋਕ ਸਭਾ ਸੀਟ ’ਤੇ ਵਿਰੋਧੀ ਮਿਲਕੇ ਹਰਸਿਮਰਤ ਨੂੰ ਜਿਤਾਉਣਗੇ! ਸਭ ਨੂੰ ਮਿਲਿਆ ਖ਼ਾਸ ਰੋਲ! ਪਰ ਇੱਕ ਸਖ਼ਸ਼ ਦੀ ਐਂਟਰੀ ਪਲਟਾ ਸਕਦੀ ਹੈ ਬਾਜ਼ੀ!
ਖ਼ਾਸ ਰਿਪੋਰਟ – ਅੰਮ੍ਰਿਤਸਰ ਲੋਕ ਸਭਾ ਹਲਕਾ ਕਰੇਗਾ ਵੱਡਾ ਉਲਟਫੇਰ! ਕਾਂਗਰਸ ਲਈ ਵੱਡੀ ਚੁਣੌਤੀ ਬਣਿਆ ‘ਵਿਕਾਸ ਪੁਰਸ਼’ ਉਮੀਦਵਾਰ