International Punjab

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਨੌਜਵਾਨ ਦੀ ਹੋਈ ਮੌਤ

ਪੰਜਾਬੀ ਆਪਣੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਪਰ ਕਈ ਵਾਰ ਅਜਿਹੀਆਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜੋ ਹਰੇਕ ਦਾ ਦਿਲ ਝੰਜੋੜ ਕੇ ਰੱਖ ਦਿੰਦਿਆਂ ਹਨ, ਅਜਿਹੀ ਹੀ ਇੱਕ ਖ਼ਬਰ ਅਮਰੀਕਾ (America) ਤੋਂ ਆਈ ਹੈ, ਜਿੱਥੇ ਜ਼ਿਲ੍ਹਾ ਮੁਹਾਲੀ (Mohali) ਦੇ ਖਰੜ (Kharar) ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋਈ ਹੈ। ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਮ੍ਰਿਤਕ ਤਰਨਦੀਪ ਸਿੰਘ ਕਰੀਬ ਦੋ ਸਾਲ ਪਹਿਲਾ ਅਮਰੀਕਾ ਗਿਆ ਸੀ ਜੋ ਆਪਣੇ ਰਿਸਤੇਦਾਰ ਕੋਲ ਰਹਿ ਰਿਹਾ ਸੀ। ਉਸ ਦੀ ਲਾਸ਼ ਨੂੰ ਘਰ ਵਾਪਸ ਲਿਆਦਾ ਜਾ ਚੁੱਕਾ ਹੈ।

ਮ੍ਰਿਤਕ ਤਰਨਦੀਪ ਸਿੰਘ ਪੜ੍ਹਾਈ ਕਰਨ ਲਈ ਸਟੱਡੀ ਵੀਜ਼ੇ ‘ਤੇ ਅਮਰੀਕਾ ਗਿਆ ਸੀ, ਜੋ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ। ਤਰਨਦੀਪ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਵਿਆਹ ਲਈ ਕੁੱਝ ਮਹੀਨਿਆਂ ਬਾਅਦ ਘਰ ਆਉਣ ਵਾਲਾ ਸੀ। ਤਰਨਦੀਪ ਆਪਣੇ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ।

ਇਹ ਵੀ ਪੜ੍ਹੋ –  ਇਸ ਮਾਮਲੇ ‘ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਰਾਹਤ