India Punjab

PU ਚੰਡੀਗੜ੍ਹ ’ਚ ਪੜ੍ਹਨ ਵਾਲਿਆਂ ਲਈ ਖ਼ੁਸ਼ਖ਼ਬਰੀ!

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਆਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਬੀਏ-ਬੀਐਡ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ (BA B.Ed. Integrated Teacher Education Program) ਵਿੱਚ ਦਾਖ਼ਲਾ ਲੈਣ ਲਈ ਅਰਜ਼ੀ ਦੇਣ ਦੀ ਮਿਤੀ ਵਧਾ ਦਿੱਤੀ ਹੈ। ਚਾਹਵਾਨ ਵਿਦਿਆਰਥੀ 15 ਮਈ ਨੂੰ 11:30 ਵਜੇ ਤੱਕ ਆਪਣੀ ਅਰਜ਼ੀ ਦੇ ਸਕਦੇ ਹਨ।

ਯੂਨੀਵਰਸਿਟੀ ਦੇ ਇਸ ਫੈਸਲੇ ਨਾਲ ਜਿਹੜੇ ਇਸ ਕੋਰਸ ਦੇ ਚਾਹਵਾਨ ਵਿਦਿਆਰਥੀ ਸਮੇਂ ਸਿਰ ਅਰਜ਼ੀ ਨਹੀਂ ਦੇ ਸਕੇ ਸੀ, ਉਹ ਹੁਣ 15 ਮਈ ਤਕ ਅਰਜ਼ੀ ਦੇ ਸਕਦੇ ਹਨ। ਇੰਸਟੀਚਿਊਟ ਆਫ਼ ਐਜੂਕੇਸ਼ਨਲ ਟੈਕਨਾਲੋਜੀ ਅਤੇ ਵੋਕੇਸ਼ਨਲ ਐਜੂਕੇਸ਼ਨ (IETVE) ਵਿੱਚ ਇਸ ਕੋਰਸ ਲਈ 50 ਸੀਟਾਂ ਹਨ। ਇਹ ਚਾਰ ਸਾਲਾਂ ਦੇ ਇੰਟੀਗ੍ਰੇਟਿਡ ਕੋਰਸ ਦਾ ਸਿਲੇਬਸ NEP 2020 ਦੇ ਤਹਿਤ ਤਿਆਰ ਕੀਤਾ ਗਿਆ ਹੈ।

ਯਾਦ ਰਹੇ ਇਸ ਕੋਰਸ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਆਯੋਜਿਤ ਨੈਸ਼ਨਲ ਕਾਮਨ ਐਂਟਰੈਂਸ ਟੈਸਟ ਦੇਣਾ ਪਵੇਗਾ। ਬਾਰ੍ਹਵੀਂ ਪਾਸ ਕਰਨ ਵਾਲੇ ਵਿਦਿਆਰਥੀ ਇਸ ਕੋਰਸ ਲਈ ਅਪਲਾਈ ਕਰਨ ਦੇ ਯੋਗ ਹਨ। ਇਸ ਤੋਂ ਇਲਾਵਾ ਪੀਯੂ ਦੀ ਅਧਿਕਾਰਿਤ ਵੈੱਬਸਾਈਟ ਤੋਂ ਇਸ ਕੋਰਸ ਨਾਲ ਸਬੰਧਿਤ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।