India Punjab

BA ਤੇ MA ਦੀ ਪੜ੍ਹਾਈ ‘ਤੇ PU ਚੰਡੀਗੜ੍ਹ ਦਾ ਵੱਡਾ ਫ਼ੈਸਲਾ, ਕਾਲਜਾਂ ਨੂੰ ਨੋਟੀਫਿਕੇਸ਼ਨ ਜਾਰੀ

ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ (Chandigarh) ਨੇ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਬੀਏ (BA) ਦੀ ਪੜ੍ਹਾਈ ‘ਚ ਇੱਕ ਸਾਲ ਹੋਰ ਵਧਾ ਦਿੱਤਾ ਹੈ। ਪਹਿਲਾਂ ਜਿੱਥੇ 3 ਸਾਲ ਵਿੱਚ ਬੀਏ ਦੀ ਪੜ੍ਹਾਈ ਹੁੰਦੀ ਸੀ, ਉਸ ਨੂੰ ਹੁਣ ਚਾਰ ਸਾਲ ਦਾ ਕਰ ਦਿੱਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਹੋਏ ਕਾਲਜਾਂ ਵਿੱਚ ਹੁਣ ਨੈਸ਼ਨਲ ਵਿੱਦਿਅਕ ਨੀਤੀ ਤਹਿਤ ਪੜ੍ਹਾਈ ਕਰਵਾਈ ਜਾਵੇਗੀ।

ਪੰਜਾਬੀ ਯੂਨੀਵਰਸਿਟੀ ਨੇ ਐਮ ਏ (MA) ਦੀ ਪੜ੍ਹਾਈ ਵਿੱਚ ਇੱਕ ਸਾਲ ਨੂੰ ਘੱਟ ਕਰਦਿਆਂ ਹੋਇਆਂ ਇਸ ਨੂੰ 1 ਸਾਲ ਦੀ ਕਰ ਦਿੱਤਾ ਹੈ। ਪਹਿਲਾ ਐਮ ਏ ਦੀ ਪੜ੍ਹਾਈ ਨੂੰ ਕਰਨ ਵਿੱਚ ਦੋ ਸਾਲ ਲਗਦੇ ਸਨ, ਜਿਸ ਨੂੰ ਹੁਣ ਇੱਕ ਸਾਲ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸਾਰੇ ਕਾਲਜਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ – McDonald’s ਦੇ ਵਾਸ਼ਰੂਮ ’ਚੋਂ ਮਿਲੀ ਨੌਜਵਾਨ ਦੀ ਲਾਸ਼