Others

ਪੰਜਾਬ ਯੂਨੀਵਰਸਿਟੀ ‘ਚ ਆਪ ਵਿਦਿਆਰਥੀ ਵਿੰਗ CYSS ਦੀ ਧਮਾਕੇਦਾਰ ਜਿੱਤ

AAP student wing cyss won punjab university president election

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 2022 ਦੀਆਂ ਵਿਦਿਆਰਥੀ (PUNJAB UNIVERSITY ELECTION 2022 ) ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਵਿੰਗ CYSS ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਪ੍ਰਧਾਨ ਦੇ ਅਹੁਦੇ ਲਈ CYSS
ਦੇ ਆਯੂਸ਼ ਖਟਕਰ ਨੂੰ 2344 ਵੋਟਾਂ ਹਾਸਲ ਹੋਇਆ ਜਦਕਿ ਦੂਜੇ ਨੰਬਰ ‘ਤੇ ਬੀਜੇਪੀ ਦੀ ਵਿਦਿਆਰਥੀ ਵਿੰਗ ABVP ਦੇ ਹਰੀਸ਼ ਗੁਜਰ ਰਹੇ । ਆਯੂਸ਼ ਨੇ 640 ਵੋਟਾਂ ਨਾਲ ਪ੍ਰਧਾਨ ਦੀ ਚੋਣ ਜਿੱਤ ਲਈ ਹੈ । ਤੀਜੇ ਨੰਬਰ ‘ਤੇ ਕਾਂਗਰਸ ਦੀ ਸਟੂਡੈਂਟ ਵਿੰਗ NSUI ਦੇ ਗੁਰਵਿੰਦਰ ਸਿੰਘ ਰਹੇ ਉਨ੍ਹਾਂ ਨੂੰ 1187 ਵੋਟਾਂ ਹਾਸਲ ਹੋਇਆ । ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ SOI ਦੇ ਉਮੀਦਵਾਰ ਮਾਦਵ ਸ਼ਰਮਾ ਨੇ ਸਿਰਫ਼ 1107 ਵੋਟਾਂ ਹੀ ਹਾਸਲ ਕੀਤੀਆਂ । SFS ਦੀ ਬਵੰਤ ਕੌਰ 712 ਵੋਟਾਂ ਨਾਲ ਪੰਜਵੇਂ ਨੰਬਰ ‘ਤੇ ਰਹੀ । ਇਸ ਤੋਂ ਇਲਾਵਾ (SATH) ਵੱਲੋਂ ਚੋਣ ਮੈਦਾਨ ਵਿੱਚ ਉਤਰੇ ਜੋਧ ਸਿੰਘ ਨੂੰ 356 ਵੋਟਾਂ ਹਾਸਲ ਹੋਇਆ ਹਨ । ਜਦਕਿ NOTA ਨੂੰ 155 ਵੋਟਾਂ ਪਇਆ । ਉਧਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਤ ਹੇਅਰ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਮੀਤ ਹੇਅਰ ਦਾ ਜਿੱਤ ‘ਤੇ ਬਿਆਨ

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਜਿੱਤ ਤੋਂ ਬਾਅਦ ਕੈਬਨਿਟ ਮੰਤਰੀ ਮੀਤ ਹੇਅਰ ਨੇ ਆਪ ਦੀ ਵਿਦਿਆਰਥੀ ਵਿੰਗ CYSS ਦੇ ਆਗੂਆਂ ਨਾਲ ਫੋਟੋ ਸਾਂਝੀ ਕਰਦੇ ਹੋਏ ਟਵੀਟ ਕੀਤੀ ਹੈ। ਉਨ੍ਹਾਂ ਕਿਹਾ ‘ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਆਪ ਦੇ ਵਿਦਿਆਰਥੀ ਵਿੰਗ ਸੀ.ਵਾਈ.ਐਸ.ਐਸ.ਦੀ ਵੱਡੀ ਜਿੱਤ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਦੀ ਜਿੱਤ ਹੈ। ਨੌਜਵਾਨਾਂ ਨੇ ਭਾਜਪਾ ਦੀ ਫ਼ਿਰਕੂ ਸੋਚ ਤੇ ਆਪ੍ਰੇਸ਼ਨ ਲੌਟਸ ਨੂੰ ਰੱਦ ਕੀਤਾ’।

ਕੇਜਰੀਵਾਲ ਨੇ ਦਿੱਤੀ ਵਧਾਈ

ਆਪ ਸੁਪਰੀਮੋ ਕੇਜਰੀਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਲਿਖਿਆ ‘ਕਿ “ਆਪ” ਦੀ ਵਿਦਿਆਰਥੀ ਜਥੇਬੰਦੀ CYSS ਨੂੰ ਪੰਜਾਬ ਯੂਨੀਵਰਸਿਟੀ ਵਿੱਚ ਸ਼ਾਨਦਾਰ ਜਿੱਤ ਮਿਲੀ,ਆਯੂਸ਼ ਖਟਕੜ ਨੂੰ ਪ੍ਰਧਾਨ ਚੁਣੇ ਜਾਣ ਦੀ ਵਧਾਈ। ਅੱਜ ਦੇਸ਼ ਦੇ ਨੌਜਵਾਨ ਆਪ ਨੂੰ ਬੜੀ ਉਮੀਦ ਨਾਲ ਵੇਖ ਰਹੇ ਹਨ। ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਆਪ ਨੌਜਵਾਨਾਂ ਦੀ ਪਾਰਟੀ ਹੈ ਅਤੇ ਭਵਿੱਖ ਵਿੱਚ ਦੇਸ਼ ਨੂੰ ਸੰਭਾਲਣਗੀ’ ।

ਸੀਐੱਮ ਭਗਵੰਤ ਮਾਨ ਨੇ ਵੀ ਵਧਾਈ ਦਿੱਤੀ

ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਨੌਜਵਾਨ ਚਾਹੁਣ ਤਾਂ ਮੁਲਕ ਦੀ ਤਕਦੀਰ ਬਦਲ ਸਕਦੇ ਨੇ…ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ…ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ CYSS ਦੀ ਸ਼ਾਨਦਾਰ ਜਿੱਤ ਨੇ ਭਗਤ ਸਿੰਘ ਦੀ ਸੋਚ ਨੂੰ ਹੋਰ ਮਜ਼ਬੂਤ ਕੀਤਾ ਹੈ..ਆਯੂਸ਼ ਖਟਕਡ ਬਣੇ ਪ੍ਰਧਾਨ… ਸਾਰੀ ਟੀਮ ਨੂੰ ਮੁਬਾਰਕਾਂ… ਇਨਕਲਾਬ ਜ਼ਿੰਦਾਬਾਦ