Punjab

ਪੰਜਾਬ ਦੇ ਛੇਵੇਂ ਦਰਿਆ ਨੇ 5 ਘੰਟੇ ਅੰਦਰ ਰੋਕ ਦਿੱਤੀਆਂ 2 ਨੌਜਵਾਨਾਂ ਦੇ ਦਿਲ ਦੀਆਂ ਧੜਕਨਾਂ !

Amritsar two brother become victim of drug

ਅੰਮ੍ਰਿਤਸਰ : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਅੰਦਰੋ ਸਰੇਆਮ ਨਸ਼ਾ ਕਰਨ ਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਦਿਲ ਝਿੰਝੋੜ ਦੇਣ ਵਾਲੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣਕੇ ਪੂਰੇ ਇਲਾਕਾ ਗਮ ਵਿੱਚ ਡੁੱਬ ਗਿਆ ਹੈ। ਨਸ਼ੇ ਦੇ ਆਦੀ 2 ਸੱਕੇ ਭਰਾਵਾਂ ਦੀ 5 ਘੰਟੇ ਦੇ ਅੰਦਰ ਮੌਤ ਹੋ ਗਈ ਹੈ । ਇੱਕ ਨਸ਼ਾ ਵੇਚਣ ਦੇ ਇਲਜ਼ਾਮ ਵਿੱਚ ਜੇਲ੍ਹ ਗਿਆ ਸੀ ਦੂਜਾ ਉਸ ਦੇ ਗਮ ਵਿੱਚ ਨਸ਼ੇ ਦਾ ਆਦੀ ਹੋ ਗਿਆ ਅਤੇ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ । 5 ਘੰਟਿਆਂ ਵਿੱਚ ਆਪਣੇ ਦੋਵੇ ਪੁੱਤਰਾਂ ਨੂੰ ਗਵਾਉਣ ਵਾਲੇ ਪਰਿਵਾਰ ਦਾ ਬੁਰਾ ਹਾਲ ਹੈ ਅਤੇ ਉਹ ਸਰਕਾਰ ਤੋਂ ਨਸ਼ੇ ਨੂੰ ਖ਼ਤਮ ਕਨਰ ਦੀ ਮੰਗ ਕਰ ਰਿਹਾ ਹੈ।  ਘਟਨਾ ਕਿਧਰੇ ਨਾ ਕਿਧਰੇ ਪੰਜਾਬ ਵਿੱਚ ਨਸ਼ੇ ਦੇ ਛੇਵੇਂ ਦਰਿਆ ਦੀ ਖੌਫਨਾਕ ਕਹਾਣੀ ਨੂੰ ਬਿਆਨ ਕਰ ਰਿਹਾ ਹੈ ।

ਨਸ਼ੇ ਦੇ ਨਾਲ ਜਿੰਨਾਂ ਦੋਵੇ ਭਰਾਵਾਂ ਦੀ ਮੌਤ ਹੋਈ ਹੈ ਉਹ ਅੰਮ੍ਰਿਤਸਰ ਦੇ ਕਟਰਾ ਬਘਿਆ ਦੇ ਰਹਿਣ ਵਾਲੇ ਸਨ। ਵੱਡਾ ਭਰਾ ਹਰਗੁਨ ਨਸ਼ਾ ਵੇਚ ਦਾ ਸੀ । ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਉਸ ਨੂੰ NDPS ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ। ਜੇਲ੍ਹ ਵਿੱਚ ਉਸ ਦੀ ਤਬੀਅਤ ਖ਼ਰਾਬ ਹੋਈ ਤਾਂ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ । ਪੁਲਿਸ ਪ੍ਰਸ਼ਾਸਨ ਨੇ ਹਰਗੁਨ ਦੇ ਮੌਤ ਦੀ ਖ਼ਬਰ ਪਰਿਵਾਰ ਨੂੰ ਦਿੱਤੀ ਹੀ ਸੀ ਕਿ 5 ਘੰਟੇ ਬਾਅਦ ਦੂਜੇ ਭਰਾ ਦੀ ਮੌਤ ਦੀ ਖ਼ਬਰ ਮਿਲ ਗਈ । ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਕਾਲੂ ਬੇਕਾਬੂ ਹੋ ਗਿਆ ਅਤੇ ਉਸ ਨੇ ਨਸ਼ੇ ਦਾ ਟੀਕਾ ਲੈ ਲਿਆ ਅਤੇ ਬੇਹੋਸ਼ ਹੋ ਗਿਆ। ਪਰਿਵਾਰ ਹਸਪਤਾਲ ਲੈਕੇ ਪਹੁੰਚਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ ।

ਹਵਾਲਾਤੀ ਨੇ ਬਣਾਇਆ ਵੀਡੀਓ

ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋ ਕੈਦੀਆਂ ਵੱਲੋਂ ਨਸ਼ੇ ਲੈਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਇੱਕ ਹਵਾਲਾਤੀ ਨੇ ਬਣਾਇਆ ਹੈ । ਕੁਝ ਮਹੀਨੇ ਪਹਿਲਾਂ ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਸੀ। ਇਸੇ ਦੌਰਾਨ ਉਸ ਨੇ ਇਹ ਵੀਡੀਓ ਬਣਾਇਆ ਸੀ । ਵੀਡੀਓ ਵਿੱਚ ਨਜ਼ਰ ਆ ਰਹੇ ਸ਼ਖ਼ਸ ਨੇ ਨਸ਼ੇ ਦੀ ਪਨੀ ਹੱਥ ਵਿੱਚ ਫੜੀ ਹੈ ਅਤੇ ਮਾਚਿਸ ਦੀ ਤੀਲੀ ਨਾਲ ਅੱਗ ਲੱਗਾ ਰਿਹਾ ਹੈ । ਦੂਜਾ ਸ਼ਖ਼ਸ ਉਸ ਦੀ ਮਦਦ ਕਰ ਰਿਹਾ ਹੈ। ਜੇਲ੍ਹ ਵਿੱਚ ਨਸ਼ੇ ਦੀ ਸਖ਼ਤੀ ਦੇ ਬਾਵਜੂਦ ਅਜਿਹੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ‘ਤੇ ਸਵਾਲ ਜ਼ਰੂਰ ਉੱਠ ਰਹੇ ਹਨ।

ਹਰਜੋਤ ਬੈਂਸ ਨੇ ਵੀਡੀਓ ‘ਤੇ ਕੀਤਾ ਟਵੀਟ

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂਚ ਦੇ ਨਿਰਦੇਸ਼ ਦਿੱਤੇ ਹਨ । ਉਨ੍ਹਾਂ ਨੇ ਕਿਹਾ ਇਸ ਦਾ ਸਖ਼਼ਤੀ ਨਾਲ ਨੋਟਿਸ ਲਿਆ ਜਾਵੇਗਾ । ਪੁਲਿਸ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ,ਜੇਕਰ ਵਿਭਾਗ ਦਾ ਕੋਈ ਅਧਿਕਾਰੀ ਜਾਂ ਫਿਰ ਮੁਲਾਜ਼ਮ ਇਸ ਵਿੱਚ ਸ਼ਾਮਲ ਹੋਇਆ ਤਾਂ ਉਸ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ ।