Punjab

ਭਾਰਤੀ-ਅਮਰੀਕੀ ਅੰਮ੍ਰਿਤਸਰ ਦੀ ਬਦਲਣਗੇ ਤਸਵੀਰ, ਕਰੋੜਾਂ ਰੁਪਏ ਦੇਣ ਦਾ ਕੀਤਾ ਵਾਅਦਾ

ਅਮਰੀਕਾ(America) ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਇੱਕ ਨਵੀਂ ਪਹਿਲ ਕਰਦਿਆਂ ਅੰਮ੍ਰਿਤਸਰ (Amritsar) ਦੇ ਵਿਕਾਸ ਲਈ 100 ਕਰੋੜ ਡਾਲਰ ਦਾਨ ਕਰਨ ਦਾ ਐਲਾਨ ਕੀਤਾ ਹੈ।

ਯੂਐਸ-ਇੰਡੀਆ ਰਣਨੀਤਕ ਭਾਈਵਾਲੀ ਫੋਰਮ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੇ ਇੱਕ ਸਮੂਹ ਨੇ ‘ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ’ ਦੇ ਨਾਲ, ਮੈਰੀਲੈਂਡ ਵਾਸ਼ਿੰਗਟਨ ਵਿੱਚ ਮੀਟਿੰਗ ਕਰ ਅੰਮ੍ਰਿਤਸਰ ਦੇ ਵਿਕਾਸ ਲਈ 100 ਕਰੋੜ ਡਾਲਰ ਦਾਨ ਦੇਣ ਦਾ ਐਲਾਨ ਕੀਤਾ।

ਇਸ ਪਹਿਲਕਦਮੀ ਦੇ ਮੋਢੀ ਮੈਂਬਰਾਂ ਨੇ ਦੱਸਿਆ ਕਿ ਇਸ ਸ਼ਾਨਦਾਰ ਯੋਜਨਾ ਦੇ ਸਿਹਰਾ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਜਾਂਦਾ ਹੈ, ਜੋ ਵਾਸ਼ਿੰਗਟਨ ਵਿੱਚ ਚਾਰ ਸਾਲ ਕੰਮ ਤੋਂ ਬਾਅਦ ਮਿਸ਼ਨ ਵੱਲੋਂ ਮਦਦ ਦੇ ਵਾਅਦੇ ਨਾਲ ਆਪਣੇ ਵਤਨ ਪਰਤੇ ਹਨ।

ਇਸ ਦਾ ਉਦੇਸ਼ ਨਾ ਸਿਰਫ ਅੰਮ੍ਰਿਤਸਰ ਦਾ ਵਿਕਾਸ ਕਰਨਾ ਹੈ ਸਗੋਂ ਅੰਮ੍ਰਿਤਸਰ ਨੂੰ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਵਿੱਚ ਲੈ ਕੇ ਆਉਣਾ ਹੈ। ਇਸ ਦੇ ਨਾਲ ਹੀ ਸ਼ਹਿਰ ਨੂੰ ਵਿਸ਼ਵ ਵਿੱਚ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨਾ ਹੈ।

ਰਾਜਦੂਤ ਦੇ ਅਹੁਦੇ ਤੋਂ ਸੇਵਾਮੁਕਤੀ ਤੋਂ ਬਾਅਦ ਭਾਰਤ ਪਰਤਣ ਤੇ ਤਰਨਜੀਤ ਸਿੰਘ ਸੰਧੂ ਭਾਜਪਾ ਵਿੱਚ ਸ਼ਾਮਲ ਹੋ ਕੇ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਹਨ। ਸੰਧੂ ਨੇ ਸ਼ਹਿਰ ਵਿੱਚ ਭਾਰਤੀ ਡਾਇਸਪੋਰਾ ਦੇ ਉੱਘੇ ਮੈਂਬਰਾਂ ਦੀ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਅਮਰੀਕਾ ਵਿੱਚ ਪ੍ਰਮੁੱਖ ਭਾਰਤੀ ਅਮਰੀਕੀਆਂ ਨੇ ਸ਼ਿਰਕਤ ਕੀਤੀ ਸੀ। ਇਸ ਕਾਨਫਰੰਸ ਲਈ USISPF ਦੇ ਪ੍ਰਧਾਨ ਮੁਕੇਸ਼ ਆਘੀ ਵਿਸ਼ੇਸ਼ ਤੌਰ ‘ਤੇ ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚੇ। ਕੁਝ ਹਫ਼ਤਿਆਂ ਬਾਅਦ ਗਰੁੱਪ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਰਸਮੀ ਤੌਰ ‘ਤੇ ਵਿਕਸਤ ਅੰਮ੍ਰਿਤਸਰ ਪਹਿਲਕਦਮੀ ਦੀ ਘੋਸ਼ਣਾ ਕੀਤੀ।

ਇਸ ਦਾ ਮੁੱਖ ਮਕਸਦ ਅੰਮ੍ਰਿਤਸਰ ਵਿੱਚ ਉੱਦਮੀਆਂ ਨੂੰ ਸਲਾਹ ਦੇਣ ਅਤੇ ਉਨ੍ਹਾਂ ਦੇ ਸਟਾਰਟਅੱਪ ਨੂੰ ਸਫਲ ਬਣਾਉਣ ਲਈ 100 ਮਿਲੀਅਨ ਡਾਲਰ ਪ੍ਰਦਾਨ ਕਰਨਾ ਹੈ। ਮੁਕੇਸ਼ ਨੇ ਕਿਹਾ ਕਿ  ਅਸੀਂ ਅੰਮ੍ਰਿਤਸਰ ਦੇ ਸਟਾਰਟਅੱਪਸ ਵਿੱਚ ਨਿਵੇਸ਼ ਲਈ ਲਗਭਗ 100 ਮਿਲੀਅਨ ਡਾਲਰ ਦੀ ਰਕਮ ਦਾ ਪ੍ਰਬੰਧ ਕੀਤਾ ਹੈ। ਸਾਨੂੰ 250 ਤੋਂ ਵੱਧ ਅਰਜ਼ੀਆਂ ਮਿਲੀਆਂ ਸਨ। ਅਸੀਂ ਉਨ੍ਹਾਂ ਸਾਰਿਆਂ ਦੀ ਸਮੀਖਿਆ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਰੋਜ਼ਗਾਰ ਪੈਦਾ ਕਰਨ, ਨਵੀਂ ਤਕਨੀਕ ਵਿਕਸਿਤ ਕਰਨ ਅਤੇ ਪੂਰੀ ਤਰ੍ਹਾਂ ਨਵਾਂ ਈਕੋਸਿਸਟਮ ਬਣਾਉਣ ਲਈ ਹੋਰ ਸਟਾਰਟਅੱਪ ਅੰਮ੍ਰਿਤਸਰ ਆਉਣ।

ਇਹ ਵੀ ਪੜ੍ਹੋ – ‘ਰਾਹੁਲ ਗਾਂਧੀ ਚਾਹੁੰਦੇ ਸਨ ਬੇਅੰਤ ਸਿੰਘ ਦਾ ਪਰਿਵਾਰ ਕਾਤਲਾਂ ਨੂੰ ਮੁਆਫ਼ ਕਰੇ, ਮੈਂ ਮਨਾ ਕਰ ਦਿੱਤਾ!’