Lok Sabha Election 2024 Punjab

‘ਮੈਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਹਾਂ’! ਬੁਰੀ ਤਰ੍ਹਾਂ ਫਸੀ ਦਿੱਗਜ ਕਾਂਗਰਸੀ ਆਗੂ ਦੀ ਪਤਨੀ

ਬਿਉਰੋ ਰਿਪੋਰਟ – (Punjab Lok sabha election 2024) ਪੰਜਾਬ ਕਾਂਗਰਸ ਦੇ ਪ੍ਰਧਾਨ (Punjab congress President ) ਅਮਰਿੰਦਰ ਸਿੰਘ ਰਾਜਾ ਵੜਿੰਗ (Amrinder singh Rajawarring) ਦੀ ਪਤਨੀ ਅੰਮ੍ਰਿਤਾ ਵੜਿੰਗ (Amrita warring) ਨੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਚੋਣ ਪ੍ਰਚਾਰ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak dev Ji) ਦੇ ਪੰਜੇ ਦੀ ਤੁਲਨਾ ਕਾਂਗਰਸ (Congress) ਦੇ ਪੰਜੇ ਨਾਲ ਕਰ ਦਿੱਤੀ। ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਚਾਰ ਦੌਰਾਨ ਕਿਹਾ ਕਿ  “ਮੈਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਹਾਂ, ਗੁਰੂ ਨਾਨਕ ਦੇਵ ਜੀ ਦਾ ਵੀ ਪੰਜਾ ਸੀ। ਇਸ ਕਰਕੇ ਮੈਂ ਪੰਜੇ ਲਈ ਵੋਟ ਮੰਗਣ ਆਈ ਹਾਂ। ਗੁਰੂਆਂ ਦਾ ਪੰਜਾ ਹੋਣ ਕਰਕੇ ਕਾਂਗਰਸ ਨੇ ਪੰਜਾ ਨਿਸ਼ਾਨ ਚੁਣਿਆ ਹੈ।

ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਇੱਕ-ਇੱਕ ਵੋਟ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਜਨਰਲ ਸਕੱਤਰ ਨੇ ਇਸ ਬਿਆਨ ਦੀ ਨਿੰਦਾ ਕਰਦਿਆਂ ਚੋਣ ਕਮਿਸ਼ਨ ਕੋਲੋ ਅੰਮ੍ਰਿਤਾ ਵੜਿੰਗ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਐਸਜੀਪੀਸੀ ਨੇ ਕਿਹਾ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਇਸ ਸਬੰਧੀ ਵਿੱਚ ਮੁਆਫੀ ਮੰਗਣ ਲਈ ਕਹਿਣ ।

ਬਠਿੰਡਾ ਲੋਕਸਭਾ ਹਲਕੇ ਤੋਂ ਅੰਮ੍ਰਿਤਾ ਵੜਿੰਗ ਨੂੰ ਕਾਂਗਰਸ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਜੀਤ ਮਹਿੰਦਰ ਨੂੰ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਸਾਰੇ ਹੈਰਾਨ ਹੋ ਗਏ । ਰਾਜਾ ਵੜਿੰਗ ਨੇ ਵੀ ਆਪ ਮੰਨਿਆ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਨਾਲ ਨਾ ਇਨਸਾਫੀ ਕੀਤੀ ਹੈ, ਉਨ੍ਹਾਂ ਨੇ ਕਿਹਾ ਸੀ ਕਿ ਬਠਿੰਡਾ ਸੀਟ ‘ਤੇ ਮੇਰੀ ਪਤਨੀ ਨੇ ਕਾਫੀ ਮਿਹਨਤ ਕੀਤੀ ਸੀ । ਪਰ ਜੇਕਰ ਉਹ ਪਤਨੀ ਨੂੰ ਟਿਕਟ ਦਿੰਦੇ ਤਾਂ ਉਨ੍ਹਾਂ ‘ਤੇ ਉਂਗਲਾਂ ਉਠ ਸਕਦੀਆਂ ਸਨ ।

ਇਹ ਵੀ ਪੜ੍ਹੋ – ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਬਜ਼ੁਰਗ ਅਤੇ ਅਪਾਹਜ ਪਹਿਲਾ ਪਾ ਸਕਦੇ ਵੋਟ