Punjab

ਡਾਕਟਰ ਨੂੰ ਲਾਪਰਵਾਹੀ ਵਰਤਨੀ ਪਈ ਮਹਿੰਗੀ, ਲੱਗਿਆ ਜੁਰਮਾਨਾ

ਜਲੰਧਰ (Jalandhar) ਦੀ ਸਭ ਤੋਂ ਵੱਡੀ ਪਿਮਸ ਮੈਡੀਕਲ ਐਂਡ ਐਜੂਕੇਸ਼ਨਲ ਚੈਰੀਟੇਬਲ (PIMS) ਸੁਸਾਇਟੀ ਦੇ ਡਾਕਟਰ ਨੂੰ ਲਾਪਰਵਾਹੀ ਵਰਤਨ ਕਾਰਨ ਵੱਡਾ ਜੁਰਮਾਨਾ ਲੱਗਾ ਹੈ। ਪਿਮਸ ਮੈਡੀਕਲ ਐਂਡ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਜਲੰਧਰ ਵਿਖੇ 32 ਸਾਲਾ ਔਰਤ ਨੇ ਕਮਰ ਦੀ ਸਰਜਰੀ ਕਰਵਾਈ ਸੀ। ਜਿਸ ਵਿੱਚ ਉਸ ਨੇ ਡਾਕਟਰ ਉੱਪਰ ਲਾਪਰਵਾਹੀ ਵਰਤਨ ਦੇ ਦੋਸ਼ ਲਗਾਏ ਸਨ। ਦੋਸ਼ ਸਾਬਤ ਹੋਣ ‘ਤੇ ਡਾਕਟਰ ਨੂੰ 4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਮਰੀਜ਼ ਦੇ ਵਕੀਲ ਨੇ ਕਨਜਿਊਮਰ ਅਦਾਲਤ ਵਿੱਚ ਸਾਬਤ ਕਰ ਦਿੱਤਾ ਹੈ ਕਿ ਡਾਕਟਰ ਮਰੀਜ਼ ਦੀ ਕਮਰ ਟਰਾਂਸਪਲਾਂਟ ਕਰਨ ਵਿੱਚ ਲਾਪਰਵਾਹੀ ਕਰ ਰਹੇ ਸਨ। ਜਿਸ ਕਾਰਨ ਮਹਿਲਾ ਮਰੀਜ਼ ਨੂੰ ਕਾਫੀ ਪਰੇਸ਼ਾਨੀ ਹੋਈ। ਅਦਾਲਤ ਨੇ ਇਲਾਜ ‘ਤੇ ਖਰਚ ਕੀਤੇ ਪੈਸਿਆਂ ਦੇ ਨਾਲ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।

ਔਰਤ ਨੇ ਹਸਪਤਾਲ ਤੋਂ ਕੁੱਲ ਹਿਪ ਟ੍ਰਾਂਸਪਲਾਂਟ ਸਰਜਰੀ ਕਰਵਾਈ ਸੀ। ਪੀੜਤਾ ਦੇ ਵਕੀਲ ਨੇ ਅਦਾਲਤ ‘ਚ ਸਾਬਤ ਕੀਤਾ ਕਿ ਪੀੜਤਾ ਦੇ ਪੈਰ ਦੀ ਇੱਕ ਉਂਗਲੀ ‘ਚ ਚਿਣਾਈ ਹੋਈ ਨਸਾਂ ਕਾਰਨ ਕੰਮ ਕਰਨਾ ਬੰਦ ਹੋ ਗਿਆ ਸੀ। ਜਿਸ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।