India Sports

T-20 ਵਰਲਡ ਕੱਪ ਲਈ ਟੀਮ ਇੰਡੀਆ ਐਲਾਨ! ਪੰਜਾਬ ਦੇ ਇੱਕ ਦਿੱਗਜ ਖਿਡਾਰੀ ਨੂੰ ਵੱਡਾ ਝਟਕਾ, ਦੂਜੇ ਦੀ ਬੱਲੇ-ਬੱਲੇ!

ਟੀ-20 ਵਰਲਡ ਕੱਪ ਲਈ ਭਾਰਤੀ ਦੀ ਟੀਮ ਦਾ ਐਲਾਨ ਹੋ ਗਿਆ ਹੈ। ਇਸ ਵਿੱਚ ਪੰਜਾਬ ਦੇ ਅਰਸ਼ਦੀਪ ਸਿੰਘ ਨੂੰ ਥਾਂ ਦਿੱਤੀ ਗਈ ਹੈ ਜਦਕਿ ਸ਼ੁਭਮਨ ਗਿੱਲ ਨੂੰ ਰਿਜ਼ਰਵ ਖਿਡਾਰੀ ਦੇ ਤੌਰ ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦਕਿ ਹਾਰਦਿਕ ਪਾਂਡਿਆ ਉੱਪ ਕਪਤਾਨ ਹੋਣਗੇ।

ਇਸ ਤੋਂ ਇਲਾਵਾ ਟੀਮ ਵਿੱਚ ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰੇਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ।

ਸ਼ੁੱਭਮਨ ਗਿੱਲ ਦੇ ਨਾਲ ਖਲੀਲ ਅਹਿਮਦ ਤੇ ਰਿੰਕੂ ਸਿੰਘ ਅਤੇ ਆਵੇਸ਼ ਕੁਮਾਰ ਨੂੰ ਵੀ ਰਿਜ਼ਰਵ ਖਿਡਾਰੀ ਵਜੋਂ ਰੱਖਿਆ ਗਿਆ ਹੈ।

ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਅਹਿਮਦਾਬਾਦ ਦੇ ਆਈਟੀਸੀ ਨਰਮਦਾ ਹੋਟਲ ਵਿੱਚ ਹੋਇਆ। ਇਸ ਵਿੱਚ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਵੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ।