India International

ਗੈਂਗਸਟਰ ਅੰਮ੍ਰਿਤਪਾਲ ਫਿਲੀਪੀਨਜ਼ ਤੋਂ ਭਾਰਤ ਲਿਆਂਦਾ , NIA ਨੇ ਕੀਤਾ ਗ੍ਰਿਫ਼ਤਾਰ…

Gangster Amritpal brought to India from Philippines, NIA arrested...

ਦਿੱਲੀ : ਵਿਦੇਸ਼ ‘ਚ ਬੈਠੇ ਗੈਂਗਸਟਰ ਅਰਸ਼ ਡੱਲਾ ਅਤੇ ਸੁੱਖਾ ਦੂਨੀ ਦੇ ਕੈਨੇਡਾ ‘ਚ ਕਰੀਬੀ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਫਿਲਪੀਨਜ਼ ਤੋਂ ਗ੍ਰਿਫਤਾਰ ਕਰਕੇ ਕੇ ਭਾਰਤ ਲਿਆਂਦਾ ਗਿਆ ਹੈ। ਅਰਸ਼ ਡੱਲਾ ਦੇ ਕਰੀਬੀ ਦੋਸਤ ਅੰਮ੍ਰਿਤਪਾਲ ਨੂੰ ਦੇਰ ਰਾਤ ਫਿਲੀਪੀਨਜ਼ ਤੋਂ ਭਾਰਤ ਲਿਆਂਦਾ ਗਿਆ ਹੈ।

ਗੈਂਗਸਟਰ ਮਨਪ੍ਰੀਤ ਅਤੇ ਅੰਮ੍ਰਿਤਪਾਲ ਫਿਲੀਪੀਨਜ਼ ਵਿੱਚ ਬੈਠੇ ਅਰਸ਼ ਡੱਲਾ ਦੀ ਸਾਰੀ ਕਾਰਵਾਈ ਨੂੰ ਸੰਭਾਲ ਰਹੇ ਸਨ। ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਅੰਮ੍ਰਿਤਪਾਲ ਕਾਫੀ ਸਮੇਂ ਤੋਂ ਫਿਲੀਪੀਨਜ਼ ‘ਚ ਮੌਜੂਦ ਸੀ ਅਤੇ ਉਸ ਦੇ ਇਸ਼ਾਰੇ ‘ਤੇ ਪੰਜਾਬ ‘ਚ ਕਈ ਖੂਨੀ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਸੀ।

ਇੰਟਰਪੋਲ ਅਤੇ ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। NIA ਨੇ ਅੰਮ੍ਰਿਤਪਾਲ ਨੂੰ ਦਿੱਲੀ ਏਅਰਪੋਰਟ ‘ਤੇ ਪਹੁੰਚਦੇ ਹੀ ਗ੍ਰਿਫ਼ਤਾਰ ਕਰ ਲਿਆ।

ਅੰਮ੍ਰਿਤਪਾਲ ਸਿੰਘ ਹੇਅਰ ਮੂਲ ਰੂਪ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਵਸਨੀਕ ਹੈ, ਜੋ ਕਿ ਲੰਬੇ ਸਮੇਂ ਤੋਂ ਫਿਲੀਪੀਨਜ਼ ਵਿੱਚ ਮੌਜੂਦ ਸੀ ਅਤੇ ਉਸ ਦੇ ਇਸ਼ਾਰੇ ’ਤੇ ਪੰਜਾਬ ਵਿੱਚ ਕਈ ਖੂਨੀ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਸੀ। ਇੰਟਰਪੋਲ ਅਤੇ ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਫਿਰੌਤੀ, ਕਤਲ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਨੈੱਟਵਰਕ ਚਲਾਉਂਦਾ ਸੀ। ਇੰਟਰਪੋਲ, ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਮੁਲਜ਼ਮਾਂ ਨੂੰ ਭਾਰਤ ਲਿਆਉਣਾ ਸੰਭਵ ਹੋ ਸਕਿਆ।

ਇਸ ਦੇ ਅੱਤਵਾਦੀ ਸੁੱਖਾ ਡੱਲੇਕੇ ਨਾਲ ਵੀ ਸਬੰਧ ਹਨ। ਬੁੱਧਵਾਰ ਨੂੰ ਜਿਵੇਂ ਹੀ ਦੋਸ਼ੀ ਨੂੰ ਏਅਰਪੋਰਟ ਲਿਆਂਦਾ ਗਿਆ ਤਾਂ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਾਰਚ ਵਿਚ ਇੰਟਰਪੋਲ ਨੇ ਉਸ ਨੂੰ ਇਲੋ-ਇਲੋ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਸੀ।