ਬਿਊਰੋ ਰਿਪੋਰਟ : ਬਾਵੀਵੁੱਡ ਦੇ ਮਸ਼ਹੂਰ ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਪਿਤਾ ਪੀ ਖੁਰਾਣਾ ਦਾ ਦੇਹਾਂਤ ਹੋ ਗਿਆ ਹੈ, ਉਹ ਮਸ਼ਹੂਰ ਜੋਤਸ਼ੀ ਸਨ ਅਤੇ ਚੰਡੀਗੜ੍ਹ ਵਿੱਚ ਹੀ ਰਹਿੰਦੇ ਸਨ । ਸ਼ੁੱਕਵਾਰ ਨੂੰ ਉਨ੍ਹਾਂ ਨੇ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਅਖੀਰਲੇ ਸਾਹ ਲਏ । ਪੀਕੇ ਖੁਰਾਣਾ ਦਾ ਅੰਤਿਮ ਸਸਕਾਰ 19 ਮਈ ਦੀ ਸ਼ਾਮ ਮਨੀਮਾਜਰਾ ਦੇ ਸ਼ਮਸ਼ਾਨਘਾਟ ਵਿੱਚ ਹੋਵੇਗਾ । ਪੀ ਖੁਰਾਣਾ ਦਾ ਜੋਤਸ਼ੀ ਵਿੱਚ ਵੱਡਾ ਨਾਂ ਸੀ ਅਤੇ ਉਹ ਕਈ ਟੀਵੀ ਚੈਨਲਾਂ ‘ਤੇ ਸ਼ੋਅ ਕਰਦੇ ਹੋਏ ਨਜ਼ਰ ਆਉਂਦੇ ਸਨ । ਪੀ ਖੁਰਾਣਾ ਦੇ ਵੱਡੇ ਪੁੱਤਰ ਆਯੂਸ਼ਮਾਨ ਖੁਰਾਣਾ ਵਾਂਗ ਛੋਟਾ ਪੁੱਤਰ ਅਪਾਰਸ਼ਕਤੀ ਵੀ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕਰਦੇ ਹਨ । ਇਸ ਤੋਂ ਪਹਿਲਾਂ ਦੋਵੇਂ ਭਰਾ ਚੰਡੀਗੜ੍ਹ ਵਿੱਚ ਰੇਡੀਓ ਜੋਕੀ ਸਨ ਉਸ ਤੋਂ ਬਾਅਦ ਦੋਵਾਂ ਨੇ ਬਾਲੀਵੁੱਡਾ ਦਾ ਰੁੱਖ ਕੀਤਾ । ਕੁਝ ਦਿਨ ਪਹਿਲਾਂ ਆਯੂਸ਼ਮਾਨ ਖੁਰਾਣਾ ਦੀ ਪਤਨੀ ਦੇ ਕੈਂਸਰ ਦੀ ਖਬਰ ਆਈ ਸੀ,ਉਸ ਦੌਰਾਨ ਆਯੂਸ਼ਮਾਨ ਖੁਰਾਣਾ ਕਾਫੀ ਭਾਵੁਕ ਹੋ ਗਏ ਸਨ,ਹਾਲਾਂਕਿ ਇਲਾਜ ਤੋਂ ਬਾਅਦ ਉਨ੍ਹਾਂ ਦੀ ਪਤਨੀ ਹੁਣ ਠੀਕ ਹੈ। ਪਰ ਪਿਤਾ ਦੀ ਅਚਾਨਕ ਮੌਤ ਨੇ ਉਨ੍ਹਾਂ ਨੂੰ ਦੁਖੀ ਕਰ ਦਿੱਤਾ ਹੈ।

Related Post
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
India, International, Khaas Lekh, Khalas Tv Special, Video
4 ਸਾਲਾਂ ਤੱਕ ਮਨੁੱਖ ਨੂੰ ਨਿਗਲ ਜਾਵੇਗੀ AI? ਸਾਬਕਾ
September 14, 2026
Khaas Lekh, Khalas Tv Special, Punjab, Video
ਵੋਟਾਂ ਤੋਂ ਪਹਿਲਾਂ ਪੰਜਾਬੀਆਂ ਦਾ ਦਿਮਾਗ ਕੰਟਰੋਲ ਕਰਨ ਲਈ
September 12, 2026
