India International

ਲੰਦਨ ’ਚ ਭਾਰੀ ਹਾਈ ਕਮਿਸ਼ਨ ’ਤੇ ਹਮਲੇ ਦਾ ਮਾਮਲਾ: NIA ਨੇ ਇੰਦਰਪਾਲ ਸਿੰਘ ਗਾਬਾ ਨੂੰ ਕੀਤਾ ਗ੍ਰਿਫ਼ਤਾਰ

ਪਿਛਲੇ ਸਾਲ ਲੰਦਨ ‘ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (NIA) ਨੇ ਲੰਦਨ ਨਿਵਾਸੀ ਇੰਦਰਪਾਲ ਸਿੰਘ ਗਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਊਂਸਲੋ ਦੇ ਰਹਿਣ ਵਾਲੇ ਇੰਦਰਪਾਲ ਸਿੰਘ ਗਾਬਾ ‘ਤੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਹਿੰਸਕ ਹਮਲੇ ਕਰਨ ਦਾ ਦੋਸ਼ ਹੈ। ਇਹ ਗ੍ਰਿਫ਼ਤਾਰੀ ਭਾਰਤੀ ਹਾਈ ਕਮਿਸ਼ਨ ‘ਤੇ ਹਮਲੇ ਤੋਂ ਬਾਅਦ ਪ੍ਰਦਰਸ਼ਨਾਂ ਦੌਰਾਨ ਗੈਰ-ਕਾਨੂੰਨੀ ਕਾਰਵਾਈਆਂ ਨਾਲ ਸਬੰਧਿਤ 2023 ਦੇ ਕੇਸ ਦੇ ਸਬੰਧ ਵਿੱਚ ਕੀਤੀ ਗਈ ਹੈ।

19 ਅਤੇ 22 ਮਾਰਚ, 2023 ਨੂੰ ਲੰਡਨ ਵਿੱਚ ਇੰਡੀਆ ਹਾਊਸ ਦੇ ਸਾਹਮਣੇ ਦੋ ਵੱਡੇ ਹਿੰਸਕ ਪ੍ਰਦਰਸ਼ਨ ਹੋਏ। 19 ਮਾਰਚ ਨੂੰ, ਪ੍ਰਦਰਸ਼ਨਕਾਰੀਆਂ ਦੇ ਇੱਕ ਵੱਡੇ ਸਮੂਹ ਨੇ ਭਾਰਤੀ ਅਧਿਕਾਰੀਆਂ ‘ਤੇ ਹਮਲਾ ਕੀਤਾ, ਹਾਈ ਕਮਿਸ਼ਨ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਅਤੇ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ।

ਇਨ੍ਹਾਂ ਘਟਨਾਵਾਂ ਤੋਂ ਬਾਅਦ NIA ਦੁਆਰਾ ਦਰਜ ਕੀਤੀਆਂ ਗਈਆਂ ਰਿਪੋਰਟਾਂ ਅਨੁਸਾਰ 22 ਮਾਰਚ ਨੂੰ, ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ, ਦੁਬਾਰਾ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਤੇ ਗੈਰ-ਕਾਨੂੰਨੀ ਤੇ ਧਮਕੀ ਭਰੇ ਵਤੀਰੇ ਵਿੱਚ ਸ਼ਾਮਲ ਹੋਏ।

ਜਾਂਚ ਵਾਸਤੇ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ, ਤੇ ਪੰਜਾਬ ਅਤੇ ਰਾਜਸਥਾਨ ਵਿੱਚ 31 ਥਾਵਾਂ ‘ਤੇ ਤਲਾਸ਼ੀ ਲੈਣ ਤੋਂ ਬਾਅਦ ਜ਼ਬਤੀਆਂ ਕੀਤੀਆਂ ਗਈਆਂ। ਰਿਪੋਰਟਾਂ ਮੁਤਾਬਕ NIA ਦੀ ਇੱਕ ਜਾਂਚ ਟੀਮ ਲੰਡਨ ਵੀ ਗਈ ਸੀ।

ਇੰਦਰਪਾਲ ਸਿੰਘ ਗਾਬਾ ਸਮੇਤ ਕਈ ਸ਼ੱਕੀ ਵਿਅਕਤੀਆਂ ਵਿਰੁੱਧ ਲੁੱਕ ਆਊਟ ਸਰਕੂਲਰ (LOC) ਖੋਲ੍ਹਿਆ ਗਿਆ ਸੀ। ਇੰਦਰਪਾਲ ਸਿੰਘ ਨੂੰ 9 ਦਸੰਬਰ 2023 ਨੂੰ ਅਟਾਰੀ ਸਰਹੱਦ ‘ਤੇ ਉਦੋਂ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਉਹ ਪਾਕਿਸਤਾਨ ਤੋਂ ਭਾਰਤ ਵਿੱਚ ਦਾਖ਼ਲ ਹੋਇਆ ਸੀ। ਜਾਂਚ ਦੇ ਹਿੱਸੇ ਵਜੋਂ, ਉਸ ਦਾ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਸੀ ਅਤੇ ਡਾਟਾ ਕੱਢਿਆ ਗਿਆ ਸੀ ਅਤੇ ਵਿਸ਼ਲੇਸ਼ਣ ਕੀਤਾ ਗਿਆ ਸੀ।

ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 19 ਤੇ 22 ਮਾਰਚ 2023 ਨੂੰ ਕੀਤੇ ਗਏ ਵਿਰੋਧ ਪ੍ਰਦਰਸ਼ਨ ਭਾਰਤੀ ਮਿਸ਼ਨਾਂ ਅਤੇ ਇਸ ਦੇ ਅਧਿਕਾਰੀਆਂ ‘ਤੇ ਹਮਲਾ ਕਰਨ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਸਨ।

NIA ਨੇ ਪਿਛਲੇ ਸਾਲ ਜੂਨ ਵਿੱਚ ਪੰਜ ਵੀਡੀਓ ਜਾਰੀ ਕੀਤੇ ਸਨ ਤੇ ਹਿੰਸਕ ਪ੍ਰਦਰਸ਼ਨਾਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਆਮ ਲੋਕਾਂ ਦੀ ਮਦਦ ਮੰਗੀ ਸੀ।

 

ਇਹ ਵੀ ਪੜ੍ਹੋ – ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਖਾਰਜ, ਸੁਪਰੀਮ ਕੋਰਟ ਨੇ ਦਿੱਤੇ ਇਹ ਨਿਰਦੇਸ਼, ਜਾਣੋ