Punjab

ਪੰਜਾਬ ਪੁਲਿਸ ਦੀ ਕਤਕਾਂਡ ‘ਚ ਵੱਡੀ ਲਾਪਰਵਾਹੀ, ਜਿਸ ਨੂੰ ਦੱਸਿਆ ਮਰਿਆ ਉਹ ਜ਼ਿੰਦਾ ਨਿਕਲਿਆ

ਜਲੰਧਰ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਸ਼ਖਸ ਦੇ ਕਤਲ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਉਹ ਜ਼ਿੰਦਾ ਮਿਲਿਆ ਹੈ। ਦਰਅਸਲ ਬੀਤੇ ਦਿਨ ਸ਼ਹਿਰ ਦੇ ਗਦਈਪੁਰ ਦੇ ਇੱਕ ਘਰ ਦੇ ਅੰਦਰ ਪਲੰਗ ਤੋਂ ਇੱਕ ਲਾਸ਼ ਮਿਲੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਅਤੇ ਉਸ ਦੇ ਸਾਥੀ ਨੂੰ ਕਤਲ ਦੇ ਇਲਜ਼ਾਮ ਵੀ ਗ੍ਰਿਫ਼ਤਾਰੀ ਕੀਤਾ ਸੀ ।

ਜਲੰਧਰ ਪੁਲਿਸ ਦੇ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਮਰਨ ਵਾਲਾ ਸ਼ਖਸ ਪਹਿਲਾਂ ਵਿਨੋਦ ਕੁਮਾਰ ਦੱਸਿਆ ਗਿਆ ਸੀ ਜਦਕਿ ਜਿਸ ਦੀ ਲਾਸ਼ ਮਿਲੀ ਸੀ ਉਹ ਬਰਨਾਲਾ ਦਾ ਰਹਿਣ ਵਾਲਾ ਸੀ ਅਤੇ ਉਹ ਸਾਬਕਾ ਰਿਟਾਇਡ ਫੌਜ ਦਾ ਅਧਿਕਾਰੀ ਸੀ। ਜਿਸ ਦੀ ਪਛਾਣ ਬਰਨਾਲਾ ਦੇ ਰਹਿਣ ਵਾਲੇ ਯੋਗਰਾਜ ਖਤਰੀ ਦੇ ਰੂਪ ਵਿੱਚ ਹੋਈ ਹੈ, ਖਤਰੀ ਇੱਕ ਹਫਤੇ ਤੋਂ ਲਾਪਤਾ ਸੀ।

ਪੁਲਿਸ ਨੇ ਜਦੋਂ ਵਾਰਦਾਤ ਸਮੇਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਉਸ ਨੇ ਹੀ ਦੱਸਿਆ ਸੀ ਕਿ ਲਾਸ਼ ਵਿਨੋਦ ਕੁਮਾਰ ਦੀ ਹੈ ਪਰ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਵਿਨੋਦ ਜ਼ਿੰਦਾ ਹੈ ਅਤੇ ਗ੍ਰਿਫਤਾਰੀ ਕੀਤੀ ਗਈ ਔਰਤ ਹਿਮਾਚਲੀ ਦੇਵੀ ਦੇ ਪਤੀ ਦਾ ਭਰਾ ਹੈ। ਕਤਲ ਕਿਉਂ ਹੋਇਆ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ।

 ਬਰਨਾਲਾ ਪੁਲਿਸ ਜਦੋਂ ਜਾਂਚ ਦੇ ਲਈ ਪਹੁੰਚੀ ਤਾਂ ਖੁਲਾਸਾ ਹੋਇਆ

4 ਮਈ ਤੋਂ ਸਾਬਕਾ ਫੌਜੀ ਅਫਸਰ ਦੇ ਪਰਿਵਾਰ ਨੇ ਬਰਨਾਲਾ ਪੁਲਿਸ ਵਿੱਚ ਯੋਗਰਾਜ ਖਤਰੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਦੋਂ ਯੋਗਰਾਜ ਦੀ ਮੋਬਾਈਲ ਲੋਕੇਸ਼ਨ ਪਤਾ ਕਰਵਾਈ ਤਾਂ ਪਤਾ ਚੱਲਿਆ ਕਿ ਖਤਰੀ ਨੇ 2 ਅਤੇ 3 ਮਈ ਨੂੰ ਪਰਿਵਾਰ ਨਾਲ  2 ਵਾਰ ਘਰ ਗੱਲ ਕੀਤੀ ਪਰ 3 ਮਈ ਦੀ ਰਾਤ ਨੂੰ ਖਤਰੀ ਦਾ ਫੋਨ ਬੰਦ ਹੋ ਗਿਆ ਸੀ। ਪਹਿਲਾ ਪਰਿਵਾਰ ਨੂੰ ਲੱਗਿਆ ਕਿ ਫੋਨ ਦੀ ਬੈਟਰੀ ਖਤਮ ਹੋ ਗਈ ਹੋਵੇਗੀ ਇਸ ਲਈ ਬੰਦ ਹੈ ਤਾਂ ਪਰਿਵਾਰ ਨੇ ਕੋਈ ਚਿੰਤਾ ਨਹੀਂ ਕੀਤੀ,ਪਰ ਜਦੋਂ ਫੋਨ ਨਹੀਂ ਆਨ ਹੋਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਸਭ ਤੋਂ ਪਹਿਲਾਂ ਖਤਰੀ ਦੀ ਮੋਬਾਈਲ ਲੋਕੇਸ਼ਨ ਦੀ ਤਲਾਸ਼ ਕੀਤੀ। ਖਤਰੀ ਦੀ ਅਖੀਰਲੀ ਲੋਕੇਸ਼ਨ ਗਦਈਪੁਰ ਵਿੱਚ ਸੀ, ਜਿਸ ਦੇ ਬਾਅਦ ਪਰਿਵਾਰ ਬਰਨਾਲਾ ਪੁਲਿਸ ਦੇ ਨਾਲ ਜਾਂਚ ਦੇ ਲਈ ਜਲੰਧਰ ਦੇ ਗਦਈਪੁਰ ਪਹੁੰਚ ਗਈ। ਜਿੱਥੇ ਲੋਕਾਂ ਨੇ ਹਿਮਾਚਲੀ ਦੇਵੀ ਦੇ ਨਾਲ ਖਤਰੀ ਨੂੰ ਵੇਖਿਆ। ਜਦੋਂ ਪੁੱਛ-ਗਿੱਛ ਸ਼ੁਰੂ ਹੋਈ ਤਾਂ ਸਾਰਾ ਰਾਜ਼ ਸਾਹਮਣੇ ਆ ਗਿਆ। ਪੁਲਿਸ ਨੇ ਜਦੋਂ ਖਤਰੀ ਦੇ ਘਰ ਵਾਲਿਆਂ ਨੂੰ ਲਾਸ਼ ਵਿਖਾਈ ਤਾਂ ਉਨ੍ਹਾਂ ਨੇ ਪਛਾਣ ਕੀਤੀ।

ਗ੍ਰਿਫ਼ਤਾਰ ਹਿਮਾਚਲੀ ਦੇਵੀ ਨੇ ਸੱਚ ਵੀ ਕਬੂਲ ਕਰ ਲਿਆ ਹੈ। ਖਤਰੀ ਦਾ ਕਤਲ ਕਿਸ ਨੇ ਕੀਤਾ ? ਹਿਮਾਚਲੀ ਦੇਵੀ ਦਾ ਇਸ ਵਿੱਚ ਕੀ ਹੱਥ ਸੀ ? ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸਨ ?  ਲਾਸ਼ ਨੂੰ ਦਿਉਰ ਦੀ ਲਾਸ਼ ਕਿਉਂ ਦੱਸਿਆ ? ਪੁਲਿਸ ਇੰਨਾਂ ਸਾਰੇ ਸਵਾਲਾਂ ਦੀ ਤਲਾਸ਼ ਕਰ ਰਹੀ ਹੈ।

ਇਸ ਤਰ੍ਹਾਂ ਲਾਸ਼ ਦਾ ਪਤਾ ਚੱਲਿਆ

ਦਰਅਸਲ ਜਿਸ ਘਰ ਵਿੱਚ ਲਾਸ਼ ਮਿਲੀ ਹੈ ਉਸ ਤੋਂ ਕਾਫੀ ਬਦਬੂ ਆ ਰਹੀ ਸੀ, ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਮਕਾਨ ਦੀ ਤਲਾਸ਼ੀ ਲਈ ਗਈ ਤਾਂ ਪਲੰਗ ਤੋਂ ਲਾਸ਼ ਮਿਲੀ ਸੀ, ਪੁਲਿਸ ਨੇ ਇਸ ਮਾਮਲੇ ਵਿੱਚ ਹਿਮਾਚਲੀ ਦੇਵੀ ਨੂੰ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ – ਅਕਾਲੀ ਦਲ ਦੀ ਸਾਬਕਾ ਵਿਧਾਇਕਾ ਸੁਖਜੀਤ ਕੌਰ ਸਾਹੀ ਭਾਜਪਾ ’ਚ ਸ਼ਾਮਲ