Punjab

ਲੁਧਿਆਣਾ ‘ਚ ਗੈਂਗ ਵਾਰ ਦਾ ਮੁੱਖ ਦੋਸ਼ੀ ਗ੍ਰਿਫਤਾਰ….

Main accused of gang war arrested in Ludhiana

ਪੰਜਾਬ ਦੇ ਲੁਧਿਆਣਾ ਦੇ ਨਵਾਂ ਮੁਹੱਲੇ ‘ਚ ਹੋਈ ਗੈਂਗ ਵਾਰ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਫੜ ਲਿਆ ਹੈ। ਮੁਲਜ਼ਮ ਨੂੰ ਪੁਲੀਸ ਨੇ ਕੋਤਵਾਲੀ ਇਲਾਕੇ ਵਿੱਚੋਂ ਹੀ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਿਛਲੇ ਇੱਕ ਮਹੀਨੇ ਤੋਂ ਫ਼ਰਾਰ ਸੀ। ਦੋਸ਼ੀ ਦਾ ਨਾਂ ਨਿਹਾਲ ਸ਼ਰਮਾ ਹੈ।

ਉਹ ਗੈਂਗ ਵਾਰ ਤੋਂ ਕਰੀਬ 15 ਦਿਨ ਪਹਿਲਾਂ ਸ਼ੁਭਮ ਮੋਟਾ ਗੈਂਗ ‘ਚ ਸ਼ਾਮਲ ਹੋਇਆ ਸੀ। ਇਸ ਮਾਮਲੇ ‘ਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁੱਖ ਮੁਲਜ਼ਮ ਲੁਧਿਆਣਾ ਦੇ ਸੁਭਾਨੀ ਬਿਲਡਿੰਗ ਇਲਾਕੇ ਦਾ ਰਹਿਣ ਵਾਲਾ ਹੈ।

20 ਫਰਵਰੀ ਨੂੰ ਸੁਭਾਨੀ ਬਿਲਡਿੰਗ ਰੋਡ ‘ਤੇ ਸ਼ੁਭਮ ਮੋਟਾ ਅਤੇ ਅੰਕੁਰ ਗੈਂਗ ‘ਤੇ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਨਿਹਾਲ ਉਥੇ ਮੌਜੂਦ ਸੀ। ਜਦੋਂ ਝਗੜਾ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਹੀ ਗੋਲੀ ਚਲਾਈ। ਨਿਹਾਲ ਨੇ ਨਾਜਾਇਜ਼ ਹਥਿਆਰਾਂ ਨਾਲ ਫਾਇਰਿੰਗ ਕੀਤੀ। ਨਿਹਾਲ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦਾ ਸੀ। ਪੁਲਿਸ ਹੁਣ ਨਿਹਾਲ ਨੂੰ ਰਿਮਾਂਡ ‘ਤੇ ਲੈ ਕੇ ਨਜਾਇਜ਼ ਹਥਿਆਰ ਬਰਾਮਦ ਕਰੇਗੀ। ਸੂਤਰਾਂ ਅਨੁਸਾਰ ਦੋਵਾਂ ਗੈਂਗਾਂ ਵਿਚਾਲੇ ਇਹ ਗੈਂਗ ਵਾਰ ਲੱਖਾਂ ਰੁਪਏ ਦੇ ਜੂਏ ਦੇ ਲੈਣ-ਦੇਣ ਨੂੰ ਲੈ ਕੇ ਹੋਈ ਸੀ।

ਇਸ ਗੈਂਗ ਵਾਰ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ‘ਚ ਬਦਮਾਸ਼ ਇਕ-ਦੂਜੇ ‘ਤੇ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਸਨ। ਬਦਮਾਸ਼ਾਂ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਪੁਲਿਸ ਅੰਕੁਰ ਗੈਂਗ ਦੇ ਮੈਂਬਰਾਂ ਨੂੰ ਸਹਾਰਨਪੁਰ ਦੇ ਇੱਕ ਗੈਰਾਜ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।