India Punjab Religion

ਇਤਿਹਾਸਕ ਗੁਰੂ ਘਰ ਦੇ ਕਾਰ ਸੇਵਾ ਮੁਖੀ ਦਾ ਕਾਤਲ ਢੇਰ! 2 ਵੱਡੇ ਖ਼ੁਲਾਸੇ

baba tarsem singh murder

ਬਿਊਰੋ ਰਿਪੋਰਟ: ਉੱਤਰਾਖੰਡ (Uttarakhand) ਵਿੱਚ ਗੁਰਦੁਆਰਾ ਨਾਨਕਮਤਾ (Gurudwara nanakmatta sahib ) ਦੇ ਕਾਰ ਸੇਵਾ ਮੁਖੀ ਤਰਸੇਮ ਸਿੰਘ (Tarsem singh) ਦਾ ਮੁੱਖ ਮੁਲਜ਼ਮ ਅਮਰਜੀਤ ਸਿੰਘ ਮੰਗਲਵਾਰ (9 ਅਪ੍ਰੈਲ) ਸਵੇਰੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉੱਤਰਾਖੰਡ ਸਪੈਸ਼ਲ ਟਾਸਕ ਫ਼ੋਰਸ (STF) ਨੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ।

ਇੱਕ ਮੁਲਜ਼ਮ ਢੇਰ ਦੂਜਾ ਫਰਾਰ

ਪੁਲਿਸ ਮੁਤਾਬਿਕ ਹਰਿਦੁਆਰ ਦੇ ਭਗਵਾਨਪੁਰ ਖੇਤਰ ਵਿੱਚ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ (STF) ਦਾ ਮੁਲਜ਼ਮ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਉਹ ਮਾਰਿਆ ਗਿਆ। ਉੱਤਰਾਖੰਡ ਪੁਲਿਸ ਦੇ ਡਾਇਰੈਕਟਰ ਜਨਰਲ (DGP) ਅਭਿਨਵ ਕੁਮਾਰ (Abinav Kumar) ਨੇ ਦੱਸਿਆ ਕਿ ਉਤਰਾਖੰਡ STF ਤੇ ਹਰਿਦੁਆਰ ਪੁਲਿਸ ਨੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਇੱਕ ਸਾਂਝਾ ਅਭਿਆਨ ਸ਼ੁਰੂ ਕੀਤਾ ਸੀ।

ਉੱਤਰਾਖੰਡ ਦੇ ਡੀਜੀਪੀ (DGP) ਨੇ ਦੱਸਿਆ ਕਿ ਅਮਰਜੀਤ ਸਿੰਘ ਉਰਫ਼ ਬਿੱਟੂ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ, ਜਦਕਿ ਉਸ ਦਾ ਸਾਥੀ ਸਰਬਜੀਤ ਸਿੰਘ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਗਿਆ ਹੈ। ਪੁਲਿਸ ਮੁਤਾਬਕ ਅਮਰਜੀਤ ਸਿੰਘ ਖ਼ਿਲਾਫ਼ 16 ਤੋਂ ਵੱਧ ਕੇਸ ਦਰਜ ਹਨ ਤੇ ਉਸ ‘ਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।

ਕਾਰ ਸੇਵਾ ਮੁਖੀ ਨੂੰ ਪਹਿਲਾ ਤੋਂ ਧਮਕੀ ਮਿਲ ਰਹੀ ਸੀ

ਇਸ ਮਾਮਲੇ ਵਿਚ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਕਥਿਤ ਤੌਰ ‘ਤੇ ਮੁਲਜ਼ਮਾਂ ਨੂੰ ਇਕੱਠਾ ਕਰਨ,ਸਰੋਤ ਮੁਹੱਈਆ ਕਰਾਉਣ ਤੇ ਹਥਿਆਰਾਂ ਦੀ ਸਪਲਾਈ ਕਰਕੇ ਅਪਰਾਧ ਨੂੰ ਅੰਜਾਮ ਦੇਣ ਵਰਗੇ ਗ਼ੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਸਨ। ਇਸ ਸਾਜਿਸ਼ ਵਿੱਚ ਕਾਰ ਸੇਵਾ ਦੇ ਇੱਕ ਸੇਵਾਦਾਰ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਸੀ। ਕਾਰ ਸੇਵਾ ਮੁਖੀ ਤਰਸੇਮ ਸਿੰਘ ਨੂੰ ਜਨਵਰੀ ਤੋਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਕੇ ਇਸ ਦੀ ਜਾਣਕਾਰੀ ਵੀ ਦਿੱਤੀ ਸੀ।

ਸਬੰਧਿਤ ਖ਼ਬਰ – ਗੁਰਦੁਆਰਾ ਨਾਨਕਮੱਤਾ ਦੇ ਕਾਰਸੇਵਾ ਮੁੱਖੀ ਦਾ ਗੋਲੀਆਂ ਮਾਰ ਕੇ ਕਤਲ ! ਹਮਲਾਵਰਾਂ ਬਾਰੇ ਪੁਲਿਸ ਦਾ ਵੱਡਾ ਖੁਲਾਸਾ

28 ਮਾਰਚ ਨੂੰ ਕਤਲ ਦੀ ਵਾਰਦਾਤ

28 ਮਾਰਚ ਨੂੰ ਬਾਬਾ ਤਰਸੇਮ ਸਿੰਘ ਨੂੰ ਊਧਮ ਸਿੰਘ ਨਗਰ ਦੇ ਨਾਨਕਮਤਾ ਗੁਰਦੁਆਰੇ ਵਿੱਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਸੀ ਜਦੋਂ ਕਾਰ ਸੇਵਾ ਮੁਖੀ ਸਵੇਰ ਦੀ ਸੈਰ ਕਰਕੇ ਕੁਰਸੀ ‘ਤੇ ਬੈਠੇ ਸਨ, ਹਮਲਾਵਰਾਂ ਨੇ ਕਾਰ ਸੇਵਾ ਦੇ ਡੇਰੇ ਅੰਦਰ ਵੜ ਕੇ ਗੋਲੀਆਂ ਚਲਾਇਆ ਸਨ। ਗੋਲੀਆਂ ਦੀ ਅਵਾਜ਼ ਸੁਣਨ ਤੋਂ ਬਾਅਦ ਜਦੋਂ ਹੋਰ ਸੇਵਾਦਾਰ ਬਾਹਰ ਆਏ ਤਾਂ ਕਾਤਲਾਂ ਨੇ ਉਨ੍ਹਾਂ ਨੂੰ ਅੱਗੇ ਨਾ ਆਉਣ ਦੀ ਧਮਕੀ ਦਿੱਤੀ ਅਤੇ ਫਰਾਰ ਹੋ ਗਏ।