India

ਸਟੇਸ਼ਨ ਮਾਸਟਰ ਦੀ ਲਾਪਰਵਾਹੀ ਆਈ ਸਾਹਮਣੇ, ਰੇਲ ਨੂੰ ਕਰਨਾ ਪਿਆ ਇੰਤਜ਼ਾਰ

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਈ ਵਾਰੀ ਦੇਸ਼ ਵਿੱਚ ਹਾਦਸੇ ਵਾਪਰ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼(Uttar pardesh) ਦੇ ਇਟਾਵਾ (Etahaw) ਤੋਂ ਸਾਹਮਣੇ ਆਇਆ ਹੈ, ਜਿੱਥੇ ਸਟੇਸ਼ਨ ਮਾਸਟਰ ਦੀ ਵੱਡੀ ਲਾਪਰਵਾਹੀ ਕਾਰਨ ਰੇਲ ਗੱਡੀ ਅੱਧੇ ਘੰਟੇ ਤੱਕ ਹਰੀ ਝੰਡੀ ਦੀ ਉਡੀਕ ਕਰਦੀ ਰਹੀ। ਕਿਉਂਕਿ ਸਟੇਸ਼ਨ ਮਾਸਟਰ ਡਿਊਟੀ ਦੌਰਾਨ ਸੌਂ ਗਿਆ ਸੀ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।

ਪਟਨਾ-ਕੋਟਾ ਐਕਸਪ੍ਰੈਸ ਰੇਲਗੱਡੀ ਡਿਊਟੀ ਦੌਰਾਨ ਸਟੇਸ਼ਨ ਮਾਸਟਰ ਦੇ ਸੌਂ ਜਾਣ ਕਾਰਨ ਉੱਤਰ ਪ੍ਰਦੇਸ਼ ਦੇ ਇਟਾਵਾ ਨੇੜੇ ਉੜੀ ਮੋੜ ਰੇਲਵੇ ਸਟੇਸ਼ਨ ‘ਤੇ ਲਗਭਗ ਅੱਧੇ ਘੰਟੇ ਤੱਕ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ। ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਆਗਰਾ ਰੇਲਵੇ ਡਿਵੀਜ਼ਨ ਨੇ ਸਟੇਸ਼ਨ ਮਾਸਟਰ ਨੂੰ ਇਸ ਲਾਪਰਵਾਹੀ ਦਾ ਕਾਰਨ ਦੱਸਣ ਲਈ ਕਿਹਾ ਹੈ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ।

ਸੂਤਰਾਂ ਮੁਤਾਬਕ ਰੇਲ ਦੇ ਲੋਕੋ ਪਾਇਲਟ ਨੂੰ ਸਟੇਸ਼ਨ ਮਾਸਟਰ ਨੂੰ ਜਗਾਉਣ ਲਈ ਕਈ ਵਾਰ ਹਾਰਨ ਵਜਾਉਣਾ ਪਿਆ ਤਾਂ ਜੋ ਉਹ ਟਰੇਨ ਨੂੰ ਲੰਘਣ ਲਈ ਹਰੀ ਝੰਡੀ ਦੇ ਸਕੇ। ਇਕ ਸੂਤਰ ਨੇ ਕਿਹਾ ਕਿ ‘ਸਟੇਸ਼ਨ ਮਾਸਟਰ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਗਲਤੀ ਲਈ ਮੁਆਫੀ ਮੰਗੀ ਹੈ।’

ਇਹ ਵੀ ਪੜ੍ਹੋ – ਸੰਦੀਪ ਨੰਗਲ ਅੰਬੀਆਕਤਲ ਕੇਸ ‘ਚ ਗੈਂਗਸਟਰ ਗ੍ਰਿਫਤਾਰ