India

ਯੂਪੀ ‘ਚ 2 ਬੱਚਿਆਂ ਦਾ ਕਤਲ..ਇਕ ਮੁਲਜ਼ਮ ਦਾ ਐਨਕਾਊਂਟਰ…

Murder of 2 children in UP.. Encounter of an accused...

ਉੱਤਰ ਪ੍ਰਦੇਸ਼ ਦੇ ਬਦਾਯੂੰ ਵਿਚ ਨਾਈ ਸਾਜਿਦ ਵੱਲੋਂ ਦੋ ਸਕੇ ਭਰਾਵਾਂ ਦੀ ਹੱਤਿਆ ਤੋਂ ਬਾਅਦ ਰੋਹ ਭੜਕ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ਦੀ ਤੀਜੀ ਮੰਜ਼ਿਲ ‘ਤੇ ਦੋ ਸਕੇ ਭਰਾਵਾਂ ਦਾ ਚਾਕੂਆਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਹਾਲਾਂਕਿ ਕਤਲ ਤੋਂ ਬਾਅਦ ਦੋਸ਼ੀ ਸਿਵਲ ਲਾਈਨ ਥਾਣਾ ਖੇਤਰ ਦੇ ਸ਼ੇਖੂਪੁਰ ਦੇ ਜੰਗਲਾਂ ‘ਚ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ। ਪਰ ਇਲਾਕੇ ਵਿੱਚ ਤਣਾਅ ਦੇ ਮੱਦੇਨਜ਼ਰ ਅੱਜ ਪ੍ਰਾਈਵੇਟ ਸਕੂਲਾਂ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਲਾਕੇ ‘ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ 19 ਮਾਰਚ ਮੰਗਲਵਾਰ ਦੀ ਸ਼ਾਮ ਬਦਾਉਂ ਦੀ ਬਾਬਾ ਕਾਲੋਨੀ ਵਿੱਚ ਦੋ ਸਕੇ ਭਰਾਵਾਂ ਦਾ ਰੇਜ਼ਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਉਮਰ 14 ਅਤੇ 6 ਸਾਲ ਸੀ। ਇਸ ਘਟਨਾ ਤੋਂ ਗ਼ੁੱਸੇ ‘ਚ ਆਏ ਲੋਕਾਂ ਨੇ ਹੰਗਾਮਾ ਕਰ ਦਿੱਤਾ। ਬਾਈਕ ਅਤੇ ਦੁਕਾਨ ਦੀ ਭੰਨਤੋੜ ਕੀਤੀ ਗਈ।

ਮੰਡੀ ਸੰਮਤੀ ਪੁਲਸ ਨੇ ਕੁਝ ਘੰਟਿਆਂ ਬਾਅਦ ਰਾਤ ਨੂੰ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਸਾਜਿਦ ਨੂੰ ਮੁਕਾਬਲੇ ‘ਚ ਮਾਰ ਦਿੱਤਾ। ਬਦਾਯੂੰ ਦੇ ਐਸਐਸਪੀ ਆਲੋਕ ਪ੍ਰਿਯਦਰਸ਼ੀ ਨੇ ਦੱਸਿਆ ਕਿ ਪੁਲਿਸ ਦੀਆਂ 4 ਟੀਮਾਂ ਮੁਲਜ਼ਮਾਂ ਨੂੰ ਘੇਰਨ ਵਿੱਚ ਰੁੱਝੀਆਂ ਹੋਈਆਂ ਹਨ। ਪੁਲਿਸ ਟੀਮ ਨੇ ਇੱਕ ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।

ਜਵਾਬੀ ਗੋਲੀਬਾਰੀ ਵਿੱਚ ਇੱਕ ਬਦਮਾਸ਼ ਨੂੰ ਗੋਲੀ ਮਾਰ ਦਿੱਤੀ ਗਈ। ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲਾ ਦੋਸ਼ੀ ਬਾਬਾਪੁਰੀ ਇਲਾਕੇ ਦਾ ਸਾਜਿਦ ਹੈ।

ਬਾਬਾ ਕਾਲੋਨੀ ਦਾ ਰਹਿਣ ਵਾਲਾ ਵਿਨੋਦ ਕੁਮਾਰ ਪੇਸ਼ੇ ਤੋਂ ਠੇਕੇਦਾਰ ਹੈ। ਉਹ ਇੱਥੇ ਆਪਣੀ ਪਤਨੀ ਸੰਗੀਤਾ ਅਤੇ ਬੱਚਿਆਂ ਨਾਲ ਰਹਿੰਦਾ ਹੈ। ਸੰਗੀਤਾ ਘਰ ਵਿੱਚ ਆਪਣਾ ਬਿਊਟੀ ਪਾਰਲਰ ਚਲਾਉਂਦੀ ਹੈ। ਵਿਨੋਦ ਇਸ ਸਮੇਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਉਨ੍ਹਾਂ ਦੇ 3 ਬੱਚੇ ਹਨ। ਇਹ ਦੋ ਬੱਚੇ ਆਯੂਸ਼ (14) ਅਤੇ ਅੰਨੂ ਉਰਫ ਹਨੀ (6) ਸਨ। ਦੱਸਿਆ ਜਾ ਰਿਹਾ ਹੈ ਕਿ ਸਾਜਿਦ ਅਤੇ ਜਾਵੇਦ ਘਰ ਦੇ ਸਾਹਮਣੇ ਸੈਲੂਨ ਚਲਾਉਂਦੇ ਹਨ। ਦੋਵਾਂ ਦਾ ਵਿਨੋਦ ਦੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਹੈ।

ਸਾਜਿਦ ਸ਼ਾਮ 4 ਵਜੇ ਦੁਕਾਨ ਬੰਦ ਕਰਕੇ ਚਲਾ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਘਰ ਦੀ ਤੀਜੀ ਮੰਜ਼ਿਲ ‘ਤੇ ਪਹੁੰਚ ਕੇ ਆਯੂਸ਼ ਅਤੇ ਉਸ ਦੇ ਭਰਾ ਅਹਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਵਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦੋਂਕਿ ਤੀਜੇ ਭਰਾ ਪਿਊਸ਼ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਸਾਰੀ ਘਟਨਾ ਆਪਣੀ ਦਾਦੀ ਨੂੰ ਦੱਸੀ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕਾਂ ‘ਚ ਹਫ਼ੜਾ-ਦਫ਼ੜੀ ਮੱਚ ਗਈ। ਗ਼ੁੱਸੇ ਵਿੱਚ ਆਏ ਲੋਕਾਂ ਨੇ ਚੌਕੀ ਸਾੜ ਦਿੱਤੀ। ਹਾਲਾਂਕਿ ਕਤਲ ਤੋਂ ਬਾਅਦ ਦੋਸ਼ੀ ਸਿਵਲ ਲਾਈਨ ਥਾਣਾ ਖੇਤਰ ਦੇ ਸ਼ੇਖੂਪੁਰ ਦੇ ਜੰਗਲਾਂ ‘ਚ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ। ਪਰ ਇਲਾਕੇ ਵਿੱਚ ਤਣਾਅ ਦੇ ਮੱਦੇਨਜ਼ਰ ਅੱਜ ਪ੍ਰਾਈਵੇਟ ਸਕੂਲਾਂ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।