Khetibadi Video

LIQUID TREE : ਲਾਉਂਦੇ ਸਾਰ ਹੀ ਦਸ ਸਾਲਾ ਦਰਖੱਤ ਜਿੰਨੀ ਆਕਸੀਜਨ

soon-as-it-is-planted-as-much-oxygen-as-a-ten-year-old-tree

ਲੁਧਿਆਣਾ : ਇੱਕ ਪੰਜ ਸੋ ਰੁਪਏ ਦੀ ਚੀਜ਼ ਦਸ ਸਾਲਾ ਦਰਖ਼ਤ ਜਿੰਨੀ ਆਕਸੀਜਨ ਦਿੰਦੀ ਉਹ ਵੀ ਪੂਰੀ ਤਰ੍ਹਾਂ ਕੁਦਰਤੀ..ਸ਼ਾਇਦ ਇਹ ਸੁਣ ਕੇ ਤੁਹਾਨੂੰ ਯਕੀਨ ਨਾ ਹੋਵੇ..ਪਰ ਇਹ ਸੋ ਫ਼ੀਸਦੀ ਸੱਚ ਹੈ। ਇੰਨਾ ਹੀ ਨਹੀਂ ਇਸ ਤਕਨੀਕ ਨਾਲ ਬੈਟਰੀ ਚਾਰਜ ਹੁੰਦੀ ਐ ਅਤੇ ਇਸ ਤੋਂ ਇੱਕ ਅਜਿਹੀ ਗੁਣਕਾਰੀ ਖਾਦ ਬਣਦੀ ਐ, ਜੋ ਖੇਤੀ ਲਈ ਬਹੁਤ ਫ਼ਾਇਦੇਮੰਦ ਹੈ।

BCM ਸਕੂਲ ਲੁਧਿਆਣਾ ਦੇ ਵਿਦਿਆਰਥੀ ਇਸ਼ੀਤਾ ਅਤੇ ਹਿਮਾਂਸ਼ੂ ਨੇ ਦੱਸਿਆ ਕਿ ‘ਲਿਕਿਊਡ ਦਰੱਖਤ’ ਦਾ ਮਾਡਲ ਬਣਾਇਆ ਹੈ। ਜਿਸ ਮਾਡਲ ਰਾਹੀਂ ਉਨ੍ਹਾਂ ਨੇ ਦੱਸਿਆ ਹੈ ਕਿ 500 ਰੁਪਏ ਦੇ ‘ਲਿਕਿਊਡ ਦਰਖਤ’ ਤੋਂ 10 ਸਾਲਾ ਦਰਖੱਤ ਜਿੰਨੀ ਆਕਸੀਜਨ ਮਿਲਦੀ ਹੈ। ਨਾਲ ਹੀ ਸਮਾਰਟ ਫੋਨਾਂ ਦੀ ਬੈਟਰੀ ਵੀ ਚਾਰਜ ਕੀਤੀ ਜਾ ਸਕਦੀ ਹੈ। ਇਹ ਰਾਤ ਨੂੰ ਲਾਈਟ ਦੇ ਸਰੋਤ ਵੱਜੋ ਵੀ ਵਰਤਿਆ ਜਾ ਸਕਦਾ ਹੈ। ਵੇਸਟ ਤੋਂ ਪੌਦਿਆਂ ਲਈ ਗੁਣਕਾਰੀ ਖਾਦ ਤਿਆਰ ਕੀਤੀ ਜਾ ਸਕਦੀ ਹੈ, ਜਿਸ ਨਾਲ ਵਾਤਾਵਰਨ ਨੂੰ ਫ਼ਾਇਦਾ ਹੁੰਦਾ ਹੈ।

ਇਹ 500 ਰੁਪਏ ਦਾ ‘ਲਿਕਿਊਡ ਦਰੱਖਤ’ ਪਹਿਲੇ ਦਿਨ ਤੋਂ 10 ਸਾਲਾ ਦਰੱਖਤ ਜਿੰਨੀ ਆਕਸੀਜਨ ਦੇਣ ਲੱਗਦਾ ਹੈ। ਜਿਸ ਨੂੰ ਕਿਸੇ ਵੀ ਜਗ੍ਹਾ ਉੱਤੇ ਲਗਾ ਸਕਦੇ ਹੋ। ਇੰਨਾ ਹੀ ਨਹੀਂ ਇਹ ਦੋ 10 ਸਾਲਾਂ ਦੇ ਦਰੱਖਤ ਜਿੰਨੀ ਕਾਰਬਨਡਾਇਕਸਾਈਡ ਖਪਤ ਕਰ ਲੈਂਦਾ। ਇਸ ਨੂੰ ਵੱਡੇ ਪੱਧਰ ਉੱਤੇ ਅਪਨਾਇਆ ਜਾ ਸਕਦਾ ਹੈ। ਸਮਾਰਟ ਸਿਟੀ ਲਈ ਇਹ ਬਹੁਤ ਵਧੀਆ ਅਤੇ ਸਸਤਾ ਸਾਧਨ ਹੈ। ਦੁਨੀਆ ਵਿੱਚ

‘ਲਿਕਿਊਡ ਦਰੱਖਤ’ਤਕਨੀਕ ਨੂੰ ਬਣਾਉਣਾ ਬਹੁਤ ਆਸਾਨ ਹੈ। ਤੁਹਾਨੂ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਕੈਮੀਕਲ ਨਹੀਂ ਬਲਕਿ ਕੁਦਰਤੀ ਤਰੀਕਾ ਹੈ। ਇਹ ਦਰਖਤ ਬਿਲਕੁਲ ਤਰੋ-ਤਾਜ਼ਾ ਆਕਸੀਜਨ ਪੈਦਾ ਕਰਦਾ ਹੈ। ਕਿਸੇ ਕਿਸਮ ਦਾ ਕੋਈ ਕੂੜਾ ਪੈਦਾ ਨਹੀਂ ਹੁੰਦਾ।

‘ਲਿਕਿਊਡ ਟਰੀ’ਸਰਬੀਆਈ ਵਿਗਿਆਨੀ ਡਾ: ਇਵਾਨ ਸਪਾਸੋਜੇਵਿਕ ਦੁਆਰਾ ਵਿਕਸਤ ਇੱਕ ਨਵੀਨਤਾਕਾਰੀ ਬਾਇਓਟੈਕਨੋਲੋਜੀਕਲ ਟੂਲ, ਭਾਰਤ ਦੇ ਸ਼ਹਿਰੀ ਕੇਂਦਰਾਂ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀ ਸਫਲ ਸਿੱਧ ਹੋ ਸਕਦੀ ਹੈ। ‘ਲਿਕਿਊਡ ਟਰੀ’ ਦੀ ਧਾਰਨਾ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਵਾਤਾਵਰਣ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਨੂੰ ਬੰਨ੍ਹਣ ਲਈ ਮਾਈਕ੍ਰੋਐਲਗੀ ਦੇ ਨਾਲ ਇੱਕ ਫੋਟੋਬਾਇਓਰੈਕਟਰ ਦੀ ਵਰਤੋਂ ਕਰਨਾ ਸ਼ਾਮਲ ਹੈ, ਇਸਨੂੰ ਆਕਸੀਜਨ ਵਿੱਚ ਬਦਲਦਾ ਹੈ। ਸਰਬੀਆ ਕੁਝ ਸਮੇਂ ਤੋਂ ਹਵਾ ਦੀ ਮਾੜੀ ਗੁਣਵੱਤਾ ਨਾਲ ਨਜਿੱਠ ਰਿਹਾ ਹੈ।