India

ਤਰਪਾਲ ਦੀ ਛੱਤ ‘ਤੇ ਕੱਚਾ ਘਰ ਪਰ ਇਰਾਦਾ ਪੱਕਾ, ਮਾੜੇ ਹਾਲਾਤਾਂ ’ਚ UPSC ਪਾਸ ਕਰਕੇ ਇਸ ਮੁੰਡੇ ਨੇ ਖੜੀ ਕੀਤੀ ਮਿਸਾਲ

ਜੇ ਕੁੱਝ ਕਰ ਗੁਜ਼ਰਨ ਦੀ ਇੱਛਾ ਹੋਵੇ ਤਾਂ ਅਸਮਾਨ ਵੀ ਫਿੱਕਾ ਪੈ ਜਾਂਦਾ ਹੈ। ਇਸ ਕਥਨ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਸੱਚ ਕਰ ਦਿਖਾਇਆ ਹੈ। ਪਵਨ ਕੁਮਾਰ ਨੇ ਤਮਾਮ ਸਹੂਲਤਾਂ ਦੀ ਘਾਟ ਦੇ ਬਾਵਜੂਦ ਸਿਵਲ ਸੇਵਾਵਾਂ ਪ੍ਰੀਖਿਆ 2023 ਪਾਸ ਕੀਤੀ ਹੈ। ਯੂ.ਪੀ.ਐੱਸ.ਸੀ. (UPSC) ਦੀ ਪ੍ਰੀਖਿਆ ਪਾਸ ਕਰਕੇ ਉਸ ਨੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ।

ਪਵਨ ਕੁਮਾਰ ਬਹੁਤ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦਾ ਪਰਿਵਾਰ ਇੱਕ ਤਰਪਾਲ ਦੀ ਛੱਤ ਹੇਠਾਂ ਜ਼ਿੰਦਗੀ ਗੁਜ਼ਾਰ ਰਿਹਾ ਹੈ। ਗ਼ਰੀਬੀ ਦੇ ਬਾਵਜੂਦ ਉਸ ਨੇ ਸਿਵਲ ਸੇਵਾਵਾਂ ਪ੍ਰੀਖਿਆ ਨੂੰ ਪਾਸ ਕੀਤਾ ਹੈ। ਪੂਰੇ ਦੇਸ਼ ਵਿੱਚ ਪਵਨ ਕੁਮਾਰ ਦੀ ਕਾਮਯਾਬੀ ਦੀ ਗੱਲ ਹੋ ਰਹੀ ਹੈ। ਉਹ ਨੌਜਵਾਨਾਂ ਲਈ ਮਿਸਾਲ ਬਣ ਗਿਆ ਹੈ।

ਜੰਗਲ ਤੋਂ ਲੱਕੜਾਂ ਲਿਆ ਕੇ ਚੱਲਦਾ ਹੈ ਘਰ ਦਾ ਚੁੱਲਾ

ਪਵਨ ਕੁਮਾਰ ਦੇ ਘਰ ਬਿਜਲੀ ਦਾ ਕੁਨੈਕਸ਼ਨ ਤਾਂ ਹੈ ਪਰ ਪੇਂਡੂ ਖੇਤਰ ਵਿੱਚ ਬਿਜਲੀ ਸਪਲਾਈ ਦੀ ਘਾਟ ਹੈ। ਘਰ ਵਿੱਚ ਹੋਰ ਕੋਈ ਆਧੁਨਿਕ ਸਹੂਲਤਾਂ ਨਹੀਂ ਹਨ। ਪਵਨ ਦੀ ਮਾਂ ਅਤੇ ਭੈਣ ਜੰਗਲ ਵਿੱਚੋਂ ਲੱਕੜਾਂ ਲਿਆ ਕਿ ਰੋਟੀ ਬਣਾਉਂਦੀਆਂ ਹਨ।

ਪਰਿਵਾਰ ਨੇ ਮਜ਼ਦੂਰੀ ਕਰਕੇ ਸੈਕਿੰਡ ਹੈਂਡ ਮੋਬਾਈਲ ਫੋਨ ਲਈ ਇਕੱਠੇ ਕੀਤੇ ਸਨ ਪੈਸੇ

ਪਵਨ ਦੇ ਪਿਤਾ ਦਾ ਕਹਿਣਾ ਹੈ ਕਿ ਪਵਨ ਨੂੰ ਮੋਬਾਈਲ ਫੋਨ ਦੀ ਲੋੜ ਸੀ, ਇਸ ਲਈ ਸਾਰਿਆਂ ਨੇ ਮਜ਼ਦੂਰੀ ਕਰਕੇ ਪੈਸੇ ਇਕੱਠੇ ਕੀਤੇ ਸਨ, ਜਿਸ ਤੋਂ ਬਾਅਦ 3200 ਰੁਪਏ ਦਾ ਸੈਕਿੰਡਹੈਂਡ ਮੋਬਾਇਲ ਪਵਨ ਨੂੰ ਲੈ ਕੇ ਦਿੱਤਾ। ਪਵਨ ਕੁਮਾਰ ਆਪਣੇ ਮਾਤਾ ਪਿਤਾ ਅਤੇ ਤਿੰਨ ਭੈਣਾ ਦੇ ਨਾਲ ਰਹਿੰਦਾ ਹੈ।

ਇਹ ਵੀ ਪੜ੍ਹੋ – ਟੈਂਕਰ ਤੇ ਕਾਰ ਦੀ ਟੱਕਰ ਨਾਲ ਭਿਆਨਕ ਹਾਦਸਾ, 10 ਜਣਿਆਂ ਦੀ ਮੌਤ