India

ਟੈਂਕਰ ਤੇ ਕਾਰ ਦੀ ਟੱਕਰ ਨਾਲ ਭਿਆਨਕ ਹਾਦਸਾ, 10 ਜਣਿਆਂ ਦੀ ਮੌਤ

10 dead in ahmedabad vadodara expressway accident

ਗੁਜਰਾਤ (Guajarat) ਦੇ ਅਹਿਮਦਾਬਾਦ-ਵਡੋਦਰਾ ਐਕਸਪ੍ਰੈਸ ਵੇਅ (Ahmedabad Vadodara Expressway ) ‘ਤੇ ਨਡਿਆਦ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ‘ਚ 10 ਜਣਿਆਂ ਦੀ ਜਾਨ ਚਲੀ ਗਈ ਹੈ। ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਟਰਾਲੇ ਨਾਲ ਟਕਰਾ ਗਈ। ਕਾਰ ਵਡੋਦਰਾ ਤੋਂ ਅਹਿਮਦਾਬਾਦ ਜਾ ਰਹੀ ਸੀ।

ਪੁਲਿਸ ਨੇ ਦੱਸਿਆ ਕਿ ਕਾਰ ‘ਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ‘ਚੋਂ 8 ਲੋਕਾਂ ਦੀ ਹਾਦਸੇ ਤੋਂ ਬਾਅਦ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਲੋਕਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ 108 ਨੰਬਰ ਵਾਲੀਆਂ ਦੋ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ। ਇਸ ਤੋਂ ਇਲਾਵਾ ਐਕਸਪ੍ਰੈਸ ਹਾਈਵੇਅ ਪੈਟਰੋਲਿੰਗ ਟੀਮ ਵੀ ਰਾਹਤ ਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਈ ਸੀ।

Gujarat, 10 dead after car rams into trailer, Nadiad, gujarat road accident, latest updates, car ram

ਸਬੰਧਿਤ ਖ਼ਬਰ – ਅੰਮ੍ਰਿਤਸਰ ਬਠਿੰਡਾ ਹਾਈਵੇਅ ‘ਤੇ ਕਾਰ ਖੱਡ ‘ਚ ਡਿੱਗੀ, ਡਰਾਈਵਰ ਗੰਭੀਰ ਜ਼ਖ਼ਮੀ