India

UPSC ਦਾ ਨਤੀਜਾ ਹੋਇਆ ਜਾਰੀ, 1016 ਉਮੀਦਵਾਰਾਂ ਦੀ ਹੋਈ ਚੋਣ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਮੰਗਲਵਾਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ-2023 ਦਾ ਨਤੀਜਾ ਜਾਰੀ ਕੀਤਾ। ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਪੁਲਿਸ ਸੇਵਾ (IPS) ਅਤੇ ਭਾਰਤੀ ਵਿਦੇਸ਼ ਸੇਵਾ (IFS) ਲਈ 1016 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। 180 IAS ਅਤੇ 200 IPS ਅਧਿਕਾਰੀ ਬਣ ਜਾਣਗੇ।

ਲਖਨਊ ਦੇ ਆਦਿਤਿਆ ਸ਼੍ਰੀਵਾਸਤਵ ਨੇ ਆਲ ਇੰਡੀਆ ਰੈਂਕ 1 ਹਾਸਲ ਕੀਤਾ ਹੈ। ਜਦੋਂ ਕਿ ਅਨੀਮੇਸ਼ ਪ੍ਰਧਾਨ ਨੇ ਦੂਜਾ ਅਤੇ ਅਨੰਨਿਆ ਰੈੱਡੀ ਨੇ ਤੀਜਾ ਰੈਂਕ ਹਾਸਲ ਕੀਤਾ ਹੈ। ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

ਚੋਟੀ ਦੇ 5 ਰੈਂਕ ਦੇ 3 ਉਮੀਦਵਾਰ ਪਹਿਲਾਂ ਹੀ ਆਈਪੀਐਸ ਅਧਿਕਾਰੀ ਹਨ

ਇਸ ਸਾਲ ਚੋਟੀ ਦੇ 5 ਰੈਂਕ ਵਿੱਚ ਸ਼ਾਮਲ 3 ਉਮੀਦਵਾਰ ਪਹਿਲਾਂ ਹੀ ਆਈਪੀਐਸ ਅਧਿਕਾਰੀ ਹਨ। ਰੈਂਕ 1 ਹਾਸਿਲ ਕਰਨ ਵਾਲੇ ਆਦਿਤਿਆ ਸ਼੍ਰੀਵਾਸਤਵ, ਰੈਂਕ 4 ਪੀਕੇ ਸਿਧਾਰਥ ਰਾਮਕੁਮਾਰ ਅਤੇ ਰੈਂਕ 5 ਰੋਹਾਨੀ ਹੈਦਰਾਬਾਦ ਵਿੱਚ ਨੈਸ਼ਨਲ ਪੁਲਿਸ ਅਕੈਡਮੀ ਵਿੱਚ ਆਈਪੀਐਸ ਦੀ ਸਿਖਲਾਈ ਪੂਰੀ ਕਰ ਰਹੇ ਹਨ।

ਪਿਛਲੇ 11 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਆਈਪੀਐਸ ਅਧਿਕਾਰੀ ਨੇ ਸੇਵਾ ਵਿੱਚ ਰਹਿੰਦੇ ਹੋਏ ਇਸ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕੀਤਾ ਹੈ। ਇਸ ਤੋਂ ਪਹਿਲਾਂ 2013 ਵਿੱਚ ਆਈਪੀਐਸ ਅਧਿਕਾਰੀ ਗੌਰਵ ਅਗਰਵਾਲ ਨੇ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕੀਤਾ ਸੀ।