India Lok Sabha Election 2024

ਕਾਂਗਰਸ ਨੇ ਹਰਿਆਣਾ ਤੋਂ ਰਾਜ ਬੱਬਰ ਨੂੰ ਮੈਦਾਨ ‘ਚ ਉਤਾਰਿਆ! ਬੀਜੇਪੀ ਦੇ ਸਭ ਤੋਂ ਤਾਕਤਵਰ ਉਮੀਦਵਾਰ ਨੂੰ ਦੇਣਗੇ ਚੁਣੌਤੀ

ਬਿਉਰੋ ਰਿਪੋਰਟ – ਕਾਂਗਰਸ ਨੇ ਹਰਿਆਣਾ ਦੀ ਗੁਰੂਗਰਾਮ (Gurugram) ਸੀਟ ਜਿੱਤਣ ਦੇ ਲਈ ਵੱਡਾ ਦਾਅ ਖੇਡਿਆ ਹੈ। ਪਾਰਟੀ ਨੇ 3 ਵਾਰ ਦੇ ਐੱਮਪੀ ਅਤੇ ਮਸ਼ਹੂਰ ਫਿਲਮ ਸਟਾਰ ਰਾਜ ਬੱਬਰ (Film star Rajbabar) ਨੂੰ ਮੈਦਾਨ ਵਿੱਚ ਉਤਾਰਿਆ ਹੈ। 2014 ਵਿੱਚ ਕਾਂਗਰਸ ਦੇ ਦਿੱਗਜ ਐੱਮਪੀ ਰਾਓ ਇੰਦਰਜੀਤ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ ਉਸ ਤੋਂ ਬਾਅਦ ਲਗਾਤਾਰ 2 ਵਾਰ ਰਾਓ ਇੰਦਰਜੀਤ ਸਿੰਘ ਇਸ ਸੀਟ ‘ਤੇ ਜਿੱਤੇ ਹਨ ਬੀਜੇਪੀ ਦੀ ਟਿਕਟ ‘ਤੇ ਉਹ ਤੀਜੀ ਵਾਰ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਗੁਰੂਗਰਾਮ ਵਿੱਚ ਰਾਓ ਇੰਦਰਜੀਤ ਆਪਣੇ ਬਲਬੂਤੇ ਇੰਨੇ ਮਜ਼ਬੂਤ ਹਨ ਕਿ ਉਹ ਹਰ ਵਾਰ ਨਵੇਂ ਰਿਕਾਰਡ ਦੇ ਨਾਲ ਚੋਣ ਜਿੱਤ ਦੇ ਆਏ ਹਨ। ਇਸੇ ਲਈ ਕਾਂਗਰਸ ਨੇ ਉਨ੍ਹਾਂ ਨੂੰ ਟੱਕਰ ਦੇਣ ਦੇ ਲਈ ਫਿਲਮ ਸਟਾਰ ਰਾਜ ਬੱਬਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਰਿਆਣਾ ਵਿੱਚ ਕਾਂਗਰਸ ਦਾ ਸਿਰਫ਼ ਇਸ ਸੀਟ ‘ਤੇ ਉਮੀਦਵਾਰ ਦਾ ਨਾਂ ਐਲਾਨਣਾ ਬਾਕੀ ਸੀ। ਪਾਰਟੀ ਹਰਿਆਣਾ ਵਿੱਚ 10 ਵਿੱਚੋਂ 9 ਸੀਟਾਂ ‘ਤੇ ਚੋਣ ਲੜ ਰਹੀ ਹੈ। ਇੱਕ ਸੀਟ ਆਮ ਆਦਮੀ ਪਾਰਟੀ ਇੰਡੀਆ ਗਠਜੋੜ ਅਧੀਨ ਲੜ ਰਹੀ ਹੈ

ਰਾਜ ਬੱਬਰ ਤਿੰਨ ਵਾਰ ਦੇ ਐੱਮਪੀ

1999 ਵਿੱਚ ਰਾਜ ਬੱਬਰ ਪਹਿਲੀ ਵਾਰ ਆਗਰਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਮੈਦਾਨ ਵਿੱਚ ਉਤਰੇ ਸਨ । ਉਨ੍ਹਾਂ ਨੇ ਬੀਜੇਪੀ ਦੇ ਉਮੀਦਵਾਰ ਭਗਵਾਨ ਸ਼ੰਕਰ ਰਾਵਤ ਨੂੰ 1 ਲੱਖ 12 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। 2004 ਵਿੱਚ ਮੁੜ ਤੋਂ ਸਮਾਜਵਾਦੀ ਦੀ ਟਿਕਟ ‘ਤੇ ਰਾਜ ਬੱਬਰ ਜਿੱਤੇ। ਫਿਰ ਪਾਰਟੀ ਨਾਲ ਮਤਭੇਦ ਹੋਣ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਦੇ ਖਿਲਾਫ ਜ਼ਿਮਨੀ ਚੋਣ ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਫਿਰੋਜਾਬਾਦ ਸੀਟ ‘ਤੇ ਉਤਾਰਿਆ ਅਤੇ ਉਨ੍ਹਾਂ ਨੇ ਤੀਜੀ ਵਾਰ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਰਾਜ ਬੱਬਰ ਲਗਾਤਾਰ 2 ਵਾਰ ਰਾਜਸਭਾ ਦੇ ਮੈਂਬਰ ਵੀ ਬਣੇ।