Sports

ਕਪਤਾਨ ਹਾਰਦਿਕ ਪਾਂਡਿਆ ‘ਅਰਸ਼ਦੀਪ ਸਿੰਘ’ ਤੋਂ ਬੁਰੀ ਤਰ੍ਹਾਂ ਨਰਾਜ਼ !ਅਰਸ਼ਦੀਪ ਦੇ ਹਮਾਇਤੀਆਂ ਨੇ ਲਗਾਈ ਫਿਰ ਕਲਾਸ

arshdeep 5 no ball trending

ਬਿਊਰੋ ਰਿਪੋਰਟ : ਪੁਣੇ ਵਿੱਚ ਖੇਡੇ ਗਏ T-20 ਮੈਚ ਵਿੱਚ ਭਾਰਤ ਸ੍ਰੀ ਲੰਕਾ ਤੋਂ 16 ਦੌੜਾਂ ਦੇ ਫਰਕ ਦੇ ਨਾਲ ਹਾਰ ਗਿਆ । ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਹੁਣ ਦੋਵੇ ਟੀਮਾਂ ਇੱਕ-ਇੱਕ ਮੈਚ ਜਿੱਤ ਕੇ ਬਰਾਬਰੀ ‘ਤੇ ਪਹੁੰਚ ਗਈਆਂ ਹਨ। ਸ੍ਰੀ ਲੰਕਾ ਦੇ 207 ਦੌੜਾਂ ਦੇ ਟੀਚੇ ਖਿਲਾਫ਼ ਟੀਮ ਇੰਡੀਆ ਦੇ 5 ਬੱਲੇਬਾਜ਼ 57 ਦੌੜਾਂ ਦੇ ਆਉਟ ਹੋ ਗਏ । ਪਰ ਭਾਰਤ ਦੀ ਇਸ ਹਾਰ ਦਾ ਵਿਲਨ ਅਰਸ਼ਦੀਪ ਸਿੰਘ ਦੀ ਗੇਂਦਬਾਜ਼ੀ ਨੂੰ ਦੱਸਿਆ ਜਾ ਰਿਹਾ ਹੈ । ਕਪਤਾਨ ਹਾਰਦਿਕ ਪਾਂਡਿਆ ਨੇ ਵੀ ਮੈਚ ਤੋਂ ਬਾਅਦ ਉਨ੍ਹਾਂ ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਵੱਡੀ ਚਿਤਾਵਨੀ ਵੀ ਦੇ ਦਿੱਤੀ ਹੈ । ਕਪਤਾਨ ਦੀ ਇਸ ਚਿਤਾਵਨੀ ਤੋਂ ਬਾਅਦ ਅਰਸ਼ਦੀਪ ਸਿੰਘ ਟਵਿੱਟਰ ‘ਤੇ ਟਰੈਂਡ ਕਰ ਰਿਹਾ ਹੈ । ਕੁਝ ਲੋਕ ਹਾਰਦਿਕ ਪਾਂਡਿਆ ਦੇ ਹੱਕ ਵਿੱਚ ਹਨ ਤਾਂ ਕੁਝ ਲੋਕ ਕਪਤਾਨ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਹਾਰਦਿਕ ਪਾਂਡਿਆ ਵੱਲੋਂ ਖੁੱਲੇਆਮ ਅਰਸ਼ਦੀਪ ਦੀ ਬੁਰਾਈ ਕਰਨ ‘ਤੇ ਉਨ੍ਹਾਂ ਦੀ ਲੀਡਰਸ਼ਿੱਪ ਕੁਆਲਿਟੀ ‘ਤੇ ਸਵਾਲ ਚੁੱਕ ਰਹੇ ਹਨ । ਪਹਿਲਾਂ ਤੁਹਾਨੂੰ ਦੱਸ ਦੇ ਹਾਂ ਕਿ ਕਪਤਾਨ ਹਾਰਦਿਕ ਪਾਂਡਿਆ ਨੇ ਅਰਸ਼ਦੀਪ ਨੂੰ ਕਿਹੜੀ ਚਿਤਾਵਨੀ ਦਿੱਤੀ ।

ਹਾਰਦਿਕ ਪਾਂਡਿਆ ਦੀ ਅਰਸ਼ਦੀਪ ਨੂੰ ਚਿਤਾਵਨੀ

ਸ੍ਰੀ ਲੰਕਾ ਖਿਲਾਫ਼ ਦੂਜੇ ਵਨਡੇ ਮੈਚ ਵਿੱਚ ਅਰਸ਼ਦੀਪ ਸਿੰਘ ਨੇ 2 ਓਵਰ ਵਿੱਚ 37 ਦੌੜਾਂ ਦਿੱਤੀਆਂ ਅਤੇ ਟੀਮ ਦੇ ਸਭ ਤੋਂ ਮਹਿੰਗੇ ਗੇਂਦਬਾਜ਼ ਸਾਹਿਬਤ ਹੋਏ । ਪਰ ਅਰਸ਼ਦੀਪ ਨੇ 2 ਓਵਰ ਵਿੱਚ ਜਿਹੜੀਆਂ 5 ਨੌ-ਬਾਲ ਸੁੱਟਿਆ ਹਨ ਉਹ ਵੱਡੀ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਉਨ੍ਹਾਂ ਨੇ ਪਹਿਲੇ ਓਵਰ ਵਿੱਚ ਤਿੰਨ ਨੌ-ਬਾਲ ਕੀਤੀ ਅਤੇ 19 ਦੌੜਾਂ ਦਿੱਤੀਆਂ । ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ । ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨਰਾਜ਼ ਹੋ ਗਏ । ਉਨ੍ਹਾਂ ਨੇ ਅਰਸ਼ਦੀਪ ਨੂੰ ਮੁੜ ਤੋਂ ਗੇਂਦ ਨਹੀਂ ਦਿੱਤੀ । 19 ਵੇਂ ਓਵਰ ਵਿੱਚ ਕਪਤਾਨ ਨੇ ਮੁੜ ਤੋਂ ਅਰਸ਼ਦੀਪ ਸਿੰਘ ਨੂੰ ਓਵਰ ਦਿੱਤਾ ਫਿਰ ਉਹ ਮਹਿੰਗੇ ਸਾਬਿਤ ਹੋਏ ਅਤੇ ਉਨ੍ਹਾਂ ਨੇ 19ਵੇਂ ਓਵਰ ਵਿੱਚ 2 ਨੌ-ਬਾਲ ਸੁੱਟਿਆ ਅਤੇ 18 ਦੌੜਾਂ ਦਿੱਤੀਆਂ। ਇਸ ਤੋਂ ਬਾਅਦ ਪਾਂਡਿਆ ਨੇ ਸਿਰ ਫੜ ਲਿਆ । ਮੈਚ ਦੇ ਬਾਅਦ ਪਾਂਡਿਆ ਨੇ ਸਾਫ ਸ਼ਬਦਾਂ ਵਿੱਚ ਅਰਸ਼ਦੀਪ ਨੂੰ ਹਦਾਇਤਾਂ ਦਿੱਤੀਆਂ ‘ਨੌ ਬਾਲ ਸੁੱਟਣਾ ਅਪਰਾਧ ਹੈ,ਇਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਹੈ। ਗੇਂਦਬਾਜ਼ੀ ਦੌਰਾਨ ਦੌੜਾਂ ਬਰਦਾਸ਼ਤ ਹਨ ਪਰ ਨੌ-ਬਾਲ ਨਹੀਂ,ਮੈਂ ਇਲਜ਼ਾਮ ਨਹੀਂ ਲਾ ਰਿਹਾ ਪਰ ਅਰਸ਼ਦੀਪ ਨੂੰ ਵਾਪਸ ਜਾਕੇ ਇਹ ਸੋਚਨਾ ਹੋਵੇਗਾ ਕਿ ਅਜਿਹੀਆਂ ਗਲਤੀਆਂ ਇਸ ਲੈਵਲ ‘ਤੇ ਬਰਦਾਸ਼ਤ ਨਹੀਂ ਹੋ ਸਕਦੀਆਂ ਹਨ’ । ਅਰਸ਼ਦੀਪ ਨੇ ਖਰਾਬ ਗੇਂਦਬਾਜ਼ੀ ਕੀਤੀ ਅਤੇ ਨੌ-ਬਾਲ ਤੇ ਉਸ ਨੂੰ ਧਿਆਨ ਦੇਣਾ ਚਾਹੀਦਾ ਹੈ,ਇਹ ਗੱਲ ਠੀਕ ਹੈ ਪਰ ਖੁੱਲੇਆਮ ਨੌਜਵਾਨ ਖਿਡਾਰੀਆਂ ਨੂੰ ਸਾਰੀਆਂ ਦੇ ਸਾਹਮਣੇ ਅਜਿਹੀ ਟਿੱਪਣੀ ਕਪਤਾਨ ਨੂੰ ਸ਼ੋਭਾ ਨਹੀਂ ਦਿੰਦੀ ਹੈ ਇਸੇ ਲਈ ਅਰਸ਼ਦੀਪ ਦੇ ਫੈਨਸ ਕਪਤਾਨ ਨੂੰ ਵੀ ਨਸੀਹਤ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਅਰਸ਼ਦੀਪ ਦੇ ਹੱਕ ਵਿੱਚ ਨਿਤਰੇ ਫੈਨਸ

ਹਾਰਦਿਕ ਪਾਂਡਿਆ ਦੇ ਬਿਆਨ ਤੋਂ ਬਾਅਦ ਅਰਸ਼ਦੀਪ ਦੇ ਫੈਨਸ ਵੀ ਸਾਹਮਣੇ ਆਏ ਹਨ । ਟਵਿੱਟਰ ‘ਤੇ ਚਰਨ ਚੈੱਰੀ ਨਾਂ ਦੇ ਸ਼ਖਸ ਨੇ ਕਿਹਾ ‘ਇਹ ਸਾਡੇ ਕਪਤਾਨ ਹਨ ? ਹਾਰਿਦਕ ਤੁਸੀਂ ਅਰਸ਼ਦੀਪ ਨੂੰ ਇਹ ਗੱਲ ਪ੍ਰਾਈਵੇਟ ਵਿੱਚ ਵੀ ਕਹਿ ਸਕਦੇ ਸੀ।ਇਹ ਤੁਹਾਡੇ ਖਰਾਬ ਲੀਡਰਸ਼ਿੱਪ ਨੂੰ ਬਿਆਨ ਕਰ ਰਿਹਾ ਹੈ।’

ਇਹ ਹੋਰ ਯੂਜ਼ਰ ਵਕਾਰ ਹਸਨ ਨੇ ਕਿਹਾ ਭਾਰਤ ਅਰਸ਼ਦੀਪ ਦੀ ਵਜ੍ਹਾ ਕਰਕੇ ਨਹੀਂ ਹਾਰਿਆ ਬਲਕਿ ਆਪਣੇ ਬੱਲੇਬਾਜ਼ਾਂ ਦੇ ਕਾਰਨ ਜਿੱਤ ਨਹੀਂ ਸਕਿਆ ਹੈ। ਵਕਾਰ ਹਸਨ ਨੇ ਪਹਿਲੇ 5 ਭਾਰਤੀ ਬੱਲੇਬਾਜ਼ਾਂ ਦੇ ਮੈਚ ਦਾ ਰਿਕਾਰਡ ਵੀ ਸਾਂਝਾ ਕੀਤਾ ਹੈ। ਜਿਸ ਵਿੱਚ ਇਸ਼ਾਂਤ ਕਿਸ਼ਨ 2, ਸ਼ੁਭਮਨ ਗਿੱਲ 5,ਰਾਹੁਲ ਤ੍ਰਿਪਾਠੀ 5,ਕਪਤਾਨ ਹਾਰਦਿਕ ਪਾਂਡਿਆ 12,ਦੀਪਕ ਹੁੱਡਾ 9 ਦੌੜਾਂ ਬਣਾ ਕੇ ਆਉਟ ਹੋ ਗਏ ।

ਅਰਸ਼ਦੀਪ ਕਰਨਗੇ ਵਾਪਸੀ

ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਰਸ਼ਦੀਪ ਸਿੰਘ ਨੂੰ ਟਰੈਂਡ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਏਸ਼ੀਆ ਕੱਪ ਵਿੱਚ ਜਦੋਂ ਉਸ ਕੋਲੋ ਪਾਕਿਸਤਾਨ ਦੇ ਬੱਲੇਬਾਜ਼ ਦੀ ਕੈਚ ਛੁੱਟੀ ਸੀ ਤਾਂ ਵੀ ਉਸ ਨੂੰ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਟਰੈਂਡ ਕੀਤਾ ਸੀ ਅਤੇ ਉਸ ਦੀ ਅਲੋਚਨਾ ਕੀਤੀ ਸੀ । ਪਰ ਅਰਸ਼ਦੀਪ ਨੇ ਏਸ਼ੀਆ ਕੱਪ ਅਤੇ ਵਰਲਡ ਕੱਪ ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਲੋਚਨਾ ਦਾ ਮੂੰਹ ਬੰਦ ਕਰ ਦਿੱਤਾ ਸੀ । ਇਸ ਵਾਰ ਵੀ ਅਰਸ਼ਦੀਪ ਮੁੜ ਤੋਂ ਜ਼ਰੂਰ ਵਾਪਸੀ ਕਰਗੇ ਅਤੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਇੰਡੀਆ ਨੂੰ ਮੈਚ ਜਿਤਾਉਣਗੇ । ਪਰ ਕਪਤਾਨ ਹਾਰਦਿਕ ਪਾਂਡਿਆ ਨੇ ਜਿਸ ਤਰ੍ਹਾਂ ਨਾਲ ਖੁੱਲੇਆਮ ਅਰਸ਼ਦੀਪ ਸਿੰਘ ਨੂੰ ਚਿਤਾਨਵਨੀ ਦਿੱਤੀ ਹੈ ਇਸ ਨੂੰ ਲੈਕੇ ਗੇਂਦਬਾਜ਼ ਦੇ ਫੈਨਸ ਕਾਫੀ ਨਰਾਜ਼ ਹਨ ਅਤੇ ਕਪਤਾਨ ਨੂੰ ਨਸੀਹਤ ਦੇ ਹਨ ਕਿ ਉਨ੍ਹਾਂ ਵਿੱਚ ਲੀਡਰਸ਼ਿੱਪ ਦੀ ਕਮੀ ਹੈ ।