Punjab

ਪੰਜਾਬ ‘ਚ ਨਿਕਲੀਆਂ ਬੰਪਰ ਨੌਕਰੀਆਂ

Bumper jobs in Punjab

ਚੰਡੀਗੜ੍ਹ :  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਬੈਠਕ ਖਤਮ ਹੋ ਗਈ ਹੈ। ਇਸ ਮੀਟਿੰਗ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ ਹੈ। ਮੀਟਿੰਗ ਵਿਚ ਮੰਤਰੀ ਮੰਡਲ ਦੇ ਸਾਰੇ ਮੈਂਬਰ ਮੌਜੂਦ ਰਹੇ ਤੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ।

ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਰਫਰੰਸ ਕਰਦਿਆਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਮਿਲਕਫ਼ੈਡ ਵਿਚ 500 ਤੋਂ ਜਿਆਦਾ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਤੋਂ ਇਲਾਵਾ ਕਰੀਬ 150 ਮੁਲਾਜ਼ਮਾਂ ਦੀ ਪੰਜਾਬ ਸਕੱਤਰੇਤ ਵਿੱਚ ਭਰਤੀ ਕੀਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਡਾਇਰਟੋਰੇਟ ਹਾਇਰ ਐਜੂਕੇਸ਼ਨ ਦਾ ਨਾਂ ਬਦਲ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਵਿਚ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਗਰੁੱਪ ਸੀ ਤੇ ਗਰੁੱਪ ਡੀ ਪੋਸਟਾਂ ਦੀ ਭਰਤੀ ਹੋਵੇਗੀ। ਇਹ ਆਸਾਮੀਆਂ ਪਿਛਲੇ ਲਗਭਗ 5 ਸਾਲ ਤੋਂ ਖਾਲੀ ਪਈਆਂ ਹਨ। ਸਕੂਲਾਂ ਬਾਰੇ ਅਹਿਮ ਫੈਸਲਾ ਲੈਂਦਿਆਂ ਮਾਨ ਸਰਕਾਰ ਨੇ ਕਿਹਾ ਕਿ ਸਕੂਲਾਂ ਵਿਚ ਸਫਾਈ ਤੇ ਸੁਰੱਖਿਆ ਲਈ 33 ਕਰੋੜ ਰੁਪਏ ਜਾਰੀ ਕੀਤੇ ਜਾਣਗੇ।

ਪੰਜਾਬ ਵਿਚ ਪਹਿਲੀ ਵਾਰ ਸਫਾਈ ਸੇਵਕ ਤੇ ਚੌਕੀਦਾਰ ਨਿਯੁਕਤ ਕੀਤੇ ਜਾਣਗੇ। ਇਸ ਲਈ ਸਕੂਲ ਮੈਨੇਜਮੈਂਟ ਦੇ ਪੱਧਰ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਧਿਆਪਕਾਂ ਤੋਂ ਸਿਰਫ ਟੀਚਿੰਗ ਦਾ ਕੰਮ ਲਿਆ ਜਾਵੇਗਾ। ਉੁਨ੍ਹਾਂ ਸਪੱਸ਼ਟ ਕੀਤਾ ਕਿ ਇਹ ਭਰਤੀ ਬੈਕ ਡੋਰ ਐਂਟਰੀ ਨਹੀਂ ਸਗੋਂ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ।

ਸਕਰੈਪਿੰਗ ਪਾਲਿਸੀ ਅਧੀਨ ਨਵੀਆਂ ਗੱਡੀਆਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਕਈ ਗੱਡੀਆਂ ਦੀ ਰਜਿਸਟ੍ਰੇਸ਼ਨ ‘ਤੇ ਟੈਕਸ ਵਿਚ ਛੋਟ ਦਿੱਤੀ ਜਾਵੇਗੀ। ਪੁਰਾਣੇ ਵਾਹਨਾਂ ਕਾਰਨ ਸੂਬੇ ਵਿਚ ਕਈ ਸੜਕ ਹਾਦਸੇ ਹੁੰਦੇ ਰਹੇ ਹਨ। ਇਸ ਕਾਰਨ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਵਾਉਣ ਦੇ ਬਾਅਦ ਨਵੀਂ ਗੱਡੀ ‘ਤੇ ਟੈਕਸ ਵਿਚ ਛੋਟ ਦਿੱਤੀ ਜਾਵੇਗੀ। ਇਸ ਨਾਲ ਲੋਕ 8 ਤੋਂ 15 ਸਾਲ ਤਕ ਯੋਜਨਾ ਦਾ ਲਾਭ ਲੈ ਸਕਣਗੇ।