Khetibadi Punjab

ਗੁਰਦਾਸਪੁਰ ’ਚ ਚੀਤੇ ਦਾ ਕਹਿਰ! ਘਰ ’ਚ ਵੜ ਕੇ 2 ਪਸ਼ੂ ਮਾਰੇ, ਪਿੰਡ ’ਚ ਦਹਿਸ਼ਤ ਦਾ ਮਾਹੌਲ

leopard found in gurdaspur

ਗੁਰਦਾਸਪੁਰ ਦੇ ਪਿੰਡ ਚੀਮਾ ਵਿੱਚ ਚੀਤੇ ਨੇ ਨੌਜਵਾਨ ’ਤੇ ਹਮਲਾ ਕਰ ਦਿੱਤਾ ਪਰ ਨੌਜਵਾਨ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਚੀਤੇ ਨੇ ਪਿੰਡ ਦੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਦੋ ਪਸ਼ੂਆਂ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸਬੰਧੀ ਜੰਗਲ਼ਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਜੰਗਲ਼ਾਤ ਵਿਭਾਗ ਨੇ ਚੀਤੇ ਨੂੰ ਫੜਨ ਲਈ ਲੋਕਾਂ ਦੇ ਘਰਾਂ ਦੇ ਬਾਹਰ ਪਿੰਜਰੇ ਅਤੇ ਜਾਲ਼ ਲਗਾਏ ਹਨ।

ਦੇਰ ਰਾਤ ਪਿੰਡ ਚੀਮਾ ਵਿੱਚ ਕੁਝ ਲੋਕਾਂ ਨੇ ਚੀਤੇ ਨੂੰ ਦੇਖਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਚੀਤੇ ਨੇ ਇੱਕ ਘਰ ਵਿੱਚ ਵੜ ਕੇ ਇੱਕ ਨੌਜਵਾਨ ‘ਤੇ ਹਮਲਾ ਕਰ ਦਿੱਤਾ ਪਰ ਨੌਜਵਾਨ ਨੇ ਬੜੀ ਹੁਸ਼ਿਆਰੀ ਨਾਲ ਉਸ ਤੋਂ ਆਪਣੀ ਜਾਨ ਬਚਾਈ। ਇਸ ਤੋਂ ਇਲਾਵਾ ਚੀਤੇ ਨੇ ਇੱਕ ਘਰ ਵਿੱਚ ਇੱਕ ਖਰਗੋਸ਼ ਨੂੰ ਮਾਰਿਆ ਅਤੇ ਦੂਜੇ ਘਰ ਵਿੱਚ ਇੱਕ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਚੀਤੇ ਨੇ ਇੱਕ ਕੱਟੀ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ।

ਚੀਤੇ ਨੂੰ ਕਾਬੂ ਕਰਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ ਅਤੇ ਘਰਾਂ ਦੇ ਬਾਹਰ ਪਿੰਜਰੇ ਲਗਾਏ ਹਨ ਤਾਂ ਜੋ ਚੀਤੇ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ ਅਤੇ ਪਿੰਡ ਵਿੱਚ ਪਸ਼ੂਆਂ ਜਾਂ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ – ਖ਼ਾਸ ਲੇਖ – ਗੋਰਿਆਂ ਦੇ ਦੇਸ਼ ’ਚ ਗੂੰਜੇ ਜੈਕਾਰੇ! ਲੰਡਨ ਵਿੱਚ ਖੁੱਲ੍ਹੀ ਪਹਿਲੀ ‘ਸਿੱਖ ਅਦਾਲਤ’