Lok Sabha Election 2024 Punjab

ਮੁਆਫੀ ਮੰਗਣ ਤੋਂ ਬਾਅਦ ਬੋਨੀ ਅਜਨਾਲਾ ਦਾ ਇੱਕ ਹੋਰ ਬਿਆਨ ਆਇਆ ਸਾਹਮਣੇ

ਸਿੱਖ ਧਰਮ ਬਾਰੇ ਵਿਵਾਦਤ ਬਿਆਨ ਦੇਣ ਤੋਂ ਬਾਅਦ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਅਜਨਾਲਾ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ (BJP) ਲੀਡਰ ਅਮਰਪਾਲ ਸਿੰਘ ਬੋਨੀ ਅਜਨਾਲਾ (Amarpal Singh Bony Ajnala) ਨੇ ਇੱਕ ਹੋਰ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਿੱਖ ਧਰਮ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਏ ਹਰ ਹੁਕਮ ਦੀ ਪਾਲਣਾ ਕਰਨਗੇ।

ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਏ ਹੁਕਮ ਨੂੰ ਉਹ ਨੰਗੇ ਪੈਂਰੀ ਜਾ ਕੇ ਕਬੂਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸੰਗਤ ਬਖਸ਼ਣ ਯੋਗ ਹੈ। ਉਨ੍ਹਾਂ ਕਿਹਾ ਕਿ ਵੀਡੀਓ ਨੂੰ ਤੋੜ ਮਰੋੜ ਤੇ ਪੇਸ਼ ਕਰਨ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ,ਪੰਜਾਬ ਚੋਣ ਕਮਿਸ਼ਨ ਅਤੇ ਡੀਸੀ ਅੰਮ੍ਰਿਤਸਰ ਚੋਣ ਇੰਚਾਰਜ ਨੂੰ ਆਪਣੀ ਨਿੱਜੀ ਈ ਮੇਲ ਰਾਹੀਂ ਸ਼ਿਕਾਇਟ ਦਰਜ ਕਰਵਾ ਦਿੱਤੀ ਹੈ।

ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਸੀ ਕਿ ‘2024 ਵਿੱਚ ਸਭ ਤੋਂ ਵੱਡਾ ਧਰਮ ਮਸੀਹ ਭਾਈਚਾਰਾ ਹੈ, ਜਦਕਿ ਸਭ ਤੋਂ ਛੋਟਾ ਧਰਮ ਅਤੇ ਛੋਟਾ ਬੱਚਾ ਸਿੱਖ ਧਰਮ ਹੈ। ਵੱਡਾ ਭਰਾ ਪ੍ਰਭੂ ਈਸਾ ਮਸੀਹ ਹੈ ਅਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਹੈ। ਜਿਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹ –  ਤੀਜੀ ਵਾਰ ਵਧੀ SGPC ਚੋਣਾਂ ਲਈ ਵੋਟ ਬਣਾਉਣ ਦੀ ਤਰੀਕ