Punjab Sports

‘ਵਿਰਾਟ ਕੋਹਲੀ ਨੇ ਮੇਰੇ ‘ਤੇ ਥੁੱਕਿਆ’ ! ‘ਮੈਂ ਕਿਹਾ ਤੈਨੂੰ ਬਰਬਾਦ ਕਰ ਦੇਵਾਂਗਾ’ ! ਫਿਰ ਹੋਇਆ ਇਹ ਕੰਮ

ਬਿਉਰੋ ਰਿਪੋਰਟ : ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੀਨ ਐਗਲਰ ਨੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat kohli) ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਇੱਕ ਟੈਸਟ ਮੈਚ ਦੇ ਦੌਰਾਨ ਉਨ੍ਹਾਂ ਨੇ ਮੇਰੇ ‘ਤੇ ਥੁੱਕ ਸੁੱਟੀ ਸੀ । ਫਿਰ ਰਾਇਲ ਚੈਲੇਂਜਰ ਬੈਂਗਲੋਰ ਟੀਮ ਦੇ ਸਾਥੀ ਏਬੀ ਡਿਵੀਲੀਅਰ ਦੇ ਕਹਿਣ ‘ਤੇ 2 ਸਾਲ ਬਾਅਦ ਉਨ੍ਹਾਂ ਨੇ ਮੇਰੇ ਤੋਂ ਮੁਆਫੀ ਮੰਗੀ ਸੀ।

ਡੀਨ ਐਲਗਰ ਨੇ ਦਸੰਬਰ ਵਿੱਚ ਘਰੇਲੂ ਮੈਦਾਨ ਵਿੱਚ ਭਾਰਤ ਦੇ ਖਿਲਾਫ ਦੱਖਣੀ ਅਫਰੀਕਾ ਦੀ 2 ਟੈਸਟ ਸੀਰੀਜ਼ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਕਪਤਾਨ ਤੇਮਬਾ ਬਾਵੁਮਾ ਦੀ ਗੈਰ ਮੌਜੂਦਗੀ ਵਿੱਚ ਉਨ੍ਹਾਂ ਨੇ ਇਸ ਮੈਚ ਵਿੱਚ ਕਪਤਾਨੀ ਸੰਭਾਲੀ ਸੀ। ਉਨ੍ਹਾਂ ਨੇ ਹਾਲਾਂਕਿ ਉਸ ਸੀਰੀਜ਼ ਬਾਰੇ ਨਹੀਂ ਦੱਸਿਆ ਹੈ ਜਿਸ ਵਿੱਚ ਇਹ ਘਟਨਾ ਹੋਈ ਸੀ,ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸਾਲ 2015 ਵਿੱਚ ਦੱਕਣੀ ਅਫਰੀਕਾ ਵਿੱਚ ਭਾਰਤ ਦੌਰੇ ਦੌਰਾਨ ਹੋ ਸਕਦਾ ਹੈ।

ਐਗਲਰ ਨੇ ਇੱਕ ਪਾਡਕਾਸਟ ‘ਤੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਦੇ ਨਾਲ ਝੜਪ ਹੋ ਗਈ ਸੀ। ਇਸ ਪੋਡਕਾਸਟ ਵਿੱਚ ਉਨ੍ਹਾਂ ਦੇ ਨਾਲ ਦੱਖਣੀ ਅਫਰੀਕਾ ਦੇ ਸਾਬਕਾ ਆਲ ਰਾਊਂਡਰ ਕ੍ਰਿਸ ਮਾਰਿਸ ਅਤੇ ਰਗਬੀ ਖਿਡਾਰੀ ਜੀਨ ਡਿਵੀਲੀਅਰਸ ਵੀ ਮੌਜੂਦ ਸਨ।

ਐਲਗਰ ਨੇ ਕਿਹਾ ਭਾਰਤ ਵਿੱਚ ਇਹ ਪਿੱਚ ਕਿਸੇ ਮਜ਼ਾਕ ਵਾਂਗ ਸੀ । ਜਦੋਂ ਮੈਂ ਬੱਲੇਬਾਜ਼ੀ ਦੇ ਲਈ ਆਇਆ ਤਾਂ ਅਜਿਹਾ ਲੱਗਿਆ ਕਿ ਅਸ਼ਵਿਨ ਅਤੇ ਉਸ ਦਾ ਕੀ ਨਾਂ ਹੈ ਜਡੇਜਾ… ਜਾ-ਜਾ-ਜਾਜੇਜਾ ਦੇ ਖਿਲਾਫ ਆਪਣੇ ਆਪ ਨੂੰ ਬਚਾ ਰਿਹਾ ਹੈ ਅਤੇ ਕੋਹਲੀ ਨੇ ਮੇਰੇ ‘ਤੇ ਥੁੱਕ ਸੁੱਟ ਦਿੱਤੀ । ਐਗਲਰ ਨੇ ਕਿਹਾ ਮੈਂ ਫਿਰ ਪਲਟਵਾਰ ਕਰਦੇ ਹੋਏ ਕੋਹਲੀ ਨੂੰ ਗੰਦੀ ਗਾਲ ਕੱਢੀ। ਪਾਡਕਾਸਟ ਵਿੱਚ ਮੇਜ਼ਬਾਨ ਨੇ ਜਦੋਂ ਐਗਲਰ ਤੋਂ ਪੁੱਛਿਆ ਕਿ ਕੋਹਲੀ ਉਨ੍ਹਾਂ ਦੀ ਗੱਲਾਂ ਦਾ ਮਤਲਬ ਸਮਝ ਸਕੇ ਤਾਂ ਉਨ੍ਹਾਂ ਨੇ ਕਿਹਾਂ ਹਾਂ ਉਹ ਸਮਝ ਗਿਆ ਸੀ । ਕਿਉਂਕਿ ਏਬੀ RCB ਵਿੱਚ ਕੋਹਲੀ ਦਾ ਸਾਥੀ ਹੈ। ਮੈਂ ਕਿਹਾ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਮੈਂ ਤੁਹਾਨੂੰ ਪੂਰੀ ਤਰ੍ਹਾਂ ਬਰਬਾਰ ਕਰ ਦੇਵਾਂਗਾ।

ਦੱਖਣੀ ਅਫਰੀਕਾ ਦੇ ਸਾਬਕਾ ਓਪਨਰ ਨੇ ਕਿਹਾ ਜਦੋਂ ਡਿਵੀਲੀਅਰ ਨੂੰ ਇਸ ਘਟਨਾ ਦੇ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਆਪਣੇ ਦੋਸਤ ਕੋਹਲੀ ਦੇ ਸਾਹਮਣੇ ਮਾਮਲਾ ਚੁੱਕਿਆ । ਐਗਲਰ ਨੇ ਇਹ ਨਹੀਂ ਦੱਸਿਆ ਕਿ ਡਿਵੀਲੀਅਰਸ ਨੇ ਕੋਹਲੀ ਦੇ ਨਾਲ ਇਸ ਘਟਨਾ ‘ਤੇ ਕਦੋਂ ਚਰਚਾ ਕੀਤੀ ।

ਐਗਲਰ ਨੇ ਕਿਹਾ ਡਿਵੀਲੀਅਰਸ ਨੇ ਵਿਰਾਟ ਨੂੰ ਇਹ ਕਿਹਾ ਹੋ ਸਕਦਾ ਹੈ ਕਿ ਮਿੱਤਰ ਤੁਸੀਂ ਮੇਰੇ ਸਾਥੀ ਖਿਡਾਰੀ ‘ਤੇ ਥੁੱਕ ਕਿਉਂ ਸੁੱਟ ਰਹੇ ਹੋ ? ਇਹ ਠੀਕ ਨਹੀਂ ਹੈ, 2 ਸਾਲ ਬਾਅਦ ਕੋਹਲੀ ਨੇ ਦੱਖਣੀ ਅਫਰੀਕਾ ਦੇ ਮੈਚ ਦੌਰਾਨ ਮੈਨੂੰ ਇੱਕ ਪਾਸੇ ਬੁਲਾਇਆ ਅਤੇ ਕਿਹਾ ਅਸੀਂ ਸੀਰੀਜ਼ ਦੇ ਬਾਅਦ ਡ੍ਰਿੰਕ ਕਰਨ ਜਾ ਸਕਦੇ ਹਾਂ ? ਐਲਗਰ ਦੇ ਮੁਤਾਬਿਕ ਕੋਹਲੀ ਨੇ ਕਿਹਾ ਮੈਂ ਆਪਣੀ ਹਰਕਤ ਦੇ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ। ਐਲਗਰ ਨੇ ਕਿਹਾ ਅਸੀਂ ਸਵੇਰ 3 ਵਜੇ ਤੱਕ ਇਕੱਠੇ ਸੀ । ਇਹ ਉਸ ਵੇਲੇ ਦੀ ਗੱਲ ਹੈ ਜਦੋਂ ਵਿਰਾਟ ਡ੍ਰਿੰਕ ਕਰਦੇ ਸਨ। ਜ਼ਾਹਿਰ ਹੈ ਉਹ ਹੁਣ ਥੋੜਾਂ ਬਦਲ ਗਏ ਹਨ।

ਐਲਗਗਰ ਨੂੰ ਜਦੋਂ ਪੁੱਛਿਆ ਗਿਆ ਕਿ ਭਾਰਤ ਦੇ ਖਿਲਾਫ ਅਖੀਰਲੇ ਮੈਚ ਵਿੱਚ ਉਨ੍ਹਾਂ ਦਾ ਕੋਹਲੀ ਅਤੇ ਅਸ਼ਵਿਨ ਨਾਲ ਕਿਵੇਂ ਦੀ ਤਜ਼ੁਰਬਾ ਰਿਹਾ ਤਾਂ ਐਲਗਰ ਨੇ ਜਵਾਬ ਦਿੱਤਾ,ਸ਼ਾਨਦਾਰ, ਦਸੰਬਰ 2013 ਵਿੱਚ ਕੈਪਟਾਊਨ ਵਿੱਚ ਆਪਣੇ ਅਖੀਰਲੇ ਮੈਚ ਵਿੱਚ ਐਲਗਰ ਦੇ ਬੱਲੇ ਤੋਂ ਕੈਚ ਹੋਣ ‘ਤੇ ਕੋਹਲੀ ਨੇ ਜਸ਼ਨ ਨਹੀਂ ਬਣਾਇਆ,ਪਵੀਲੀਅਨ ਪਰਤ ਦੇ ਸਮੇਂ ਗਲੇ ਲੱਗਾ ਲਿਆ। ਕੋਹਲੀ ਨੇ ਮੈਨੂੰ ਆਪਣੀ ਇੱਕ ਟੈਸਟ ਜਰਸੀ ਵੀ ਗਿਫਟ ਕੀਤੀ ਹੈ ।