India

ਕੋਹਲੀ ਦੇ ਆਊਟ ਹੋਣ ‘ਤੇ ਸਿੱਧੂ ਨੇ ਦਿੱਤਾ ਬਿਆਨ, ਜਾਣੋ ਕੀ

ਆਈ ਪੀ ਐਲ ਦੇ ਮੈਚ ਨੰਬਰ 36 ‘ਚ ਵਿਰਾਟ ਕੋਹਲੀ ਦੇੇ ਆਊਟ ਹੋਣ ਤੋਂ ਬਾਅਦ ਵੱਖ-ਵੱਖ ਹਸਤੀਆਂ ਵੱਲੋਂ ਪ੍ਰਤੀਕਿਰਆਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ‘ਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਵਿਰਾਟ ਕੋਹਲੀ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਫੁੱਲ ਟਾਸ ਗੇਂਦ ‘ਤੇ ਆਊਟ ਹੋਏ, ਜਿਸ ਨੂੰ ਕੁੱਝ ਲੋਕ ਨੋ ਬਾਲ ਕਹਿ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਵਿਰਾਟ ਨਾਟ ਆਊਟ ਹੈ। ਉਸ ਨੇ ਦੱਸਿਆ ਕਿ ਜਦੋਂ ਗੇਂਦ ਬੱਲੇ ਨਾਲ ਲੱਗੀ ਤਾਂ ਕਰੀਬ ਡੇਢ ਫੁੱਟ ਉੱਪਰ ਸੀ।

ਕੋਲਕਾਤਾ ਅਤੇ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ ਦੀ ਦੂਜੀ ਪਾਰੀ ਦੌਰਾਨ ਤੀਜੇ ਓਵਰ ਦੀ ਪਹਿਲੀ ਗੇਂਦ ‘ਤੇ ਵਿਰਾਟ ਆਊਟ ਹੋਏ ਸਨ। ਹਰਸ਼ਿਤ ਰਾਣਾ ਦੀ ਸਲੋਅ ਗੇਂਦ ‘ਤੇ ਵਿਰਾਟ ਕੋਹਲੀ ਕਾਟਨ ਬੋਲਡ ਹੋ ਗਏ । ਹਰਸ਼ਿਤ ਨੇ ਜਿਸ ਤਰ੍ਹਾਂ ਦੀ ਗੇਂਦ ਸੁੱਟੀ ਸੀ, ਉਹ ਨੋ ਬਾਲ ਸੀ, ਪਰ ਜਦੋਂ ਤੀਜੇ ਅੰਪਾਇਰ ਨੇ ਜਾਂਚ ਕੀਤੀ ਤਾਂ ਇਸ ਨੂੰ ਕਾਨੂੰਨੀ ਗੇਂਦ ਮੰਨਿਆ ਗਿਆ ਅਤੇ ਕੋਹਲੀ ਨੂੰ ਆਊਟ ਐਲਾਨ ਦਿੱਤਾ ਗਿਆ।

ਸਿੱਧੂ ਨੇ ਕਿਹਾ ਕਿ ਮੈਂ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਵਿਰਾਟ ਨਾਟ ਆਊਟ ਹੈ। ਮੈਨੂੰ ਲੱਗਦਾ ਹੈ ਕਿ ਇਸ ਨਿਯਮ ਨੂੰ ਕਿਸੇ ਵੀ ਕੀਮਤ ‘ਤੇ ਬਦਲਣਾ ਚਾਹੀਦਾ ਹੈ, ਇਸ ਫੈਸਲੇ ਨੇ ਇਸ ਖੇਡ ਦਾ ਮਜਾ ਖ਼ਰਾਬ ਕਰ ਦਿੱਤਾ ਸੀ।

ਵਿਰਾਟ ਕੋਹਲੀ ਵੱਲੋਂ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਅਤੇ ਅੰਪਾਇਰ ਨਾਲ ਬਹਿਸ ਵੀ ਕੀਤੀ। ਅੰਪਾਇਰ ਦੇ ਫੈਸਲੇ ਤੋਂ ਬਾਅਦ ਕੋਹਲੀ ਕਾਫੀ ਗੁੱਸੇ ‘ਚ ਪੈਵੇਲੀਅਨ ਪਰਤ ਗਏ।

ਈਡਨ ਗਾਰਡਨ ‘ਤੇ ਖੇਡੇ ਗਏ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 222 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਸ਼੍ਰੇਅਸ ਅਈਅਰ ਨੇ 50 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਦੀ ਟੀਮ 20 ਓਵਰਾਂ ‘ਚ 221 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਟੀਮ ਸਿਰਫ਼ 1 ਦੌੜਾਂ ਨਾਲ ਮੈਚ ਹਾਰ ਗਈ।

ਇਹ ਵੀ ਪੜ੍ਹੋ – ਪਾਕਿਸਤਾਨ ਗਏ ਸ਼ਰਧਾਲੂ ਦੀ ਮੌਤ, ਅੱਜ ਆਉਣਾ ਸੀ ਘਰ ਵਾਪਸ