Punjab

ਅਪ੍ਰੈਲ ‘ਚ ਤੀਜੀ ਵਾਰ ਮੌਸਮ ਬਦਲੇਗਾ! ਇਸ ਦਿਨ ਤੋਂ ਤੇਜ਼ ਮੀਂਹ ਹਨੇਰੀ! ਕਿਸਾਨਾਂ ਨੂੰ ਵੱਡੀ ਸਲਾਹ

Weather Update

ਬਿਉਰੋ ਰਿਪਰੋਟ – ਅਪ੍ਰੈਲ ਦੌਰਾਨ ਪੰਜਾਬ ਵਿੱਚ ਤੀਜੀ ਵਾਰ ਮੌਸਮ ਬਦਲਣ ਜਾ ਰਿਹਾ ਹੈ । ਮੌਸਮ ਵਿਭਾਗ ਨੇ ਦੋ ਦਿਨਾਂ ਲਈ ਮੀਂਹ ਤੇ ਝੱਖੜ ਦਾ ਅਲਰਟ ਜਾਰੀ ਕੀਤਾ ਹੈ। ਵਾਢੀ ਦੇ ਦਿਨਾਂ ਵਿੱਚ ਖ਼ਰਾਬ ਮੌਸਸ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛੇਤੀ ਕਣਕ ਬੀਜਣ ਵਾਲੇ ਕਿਸਾਨਾਂ ਦੇ ਨਾਲ ਜਿਹੜੀ ਕਣਕ ਕਿਸਾਨ ਮੰਡੀਆਂ ਵਿੱਚ ਲੈਕੇ ਪਹੁੰਚੇ ਸਨ, ਉਨ੍ਹਾਂ ਦੀ ਸਿਰਦਰਦੀ ਹੋਰ ਵਧਣ ਵਾਲੀ ਹੈ ।

ਮੌਸਮ ਵਿਭਾਗ ਨੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ 22 ਤੇ 23 ਅਪਰੈਲ ਨੂੰ ਮੌਸਮ ਮੁੜ ਵਿਗੜਨ ਦੀ ਭਵਿੱਖਬਾਣੀ ਕੀਤੀ ਹੈ। 22 ਤੇ 23 ਅਪਰੈਲ ਨੂੰ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਮੌਸਮ ਖਰਾਬ ਹੋਣ ਦਾ ਖਦਸ਼ਾ ਹੈ। ਮੌਸਮ ਵਿਭਾਗ ਮੁਤਾਬਕ 22 ਤੇ 23 ਅਪਰੈਲ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ।

ਇਸ ਤੋਂ ਪਹਿਲਾਂ 11 ਅਪ੍ਰੈਲ ਤੋਂ 14 ਅਪ੍ਰੈਲ ਦੇ ਵਿਚਾਲੇ ਪੰਜਾਬ ਵਿੱਚ ਮੀਂਹ ਪਿਆ ਸੀ । ਉਸ ਤੋਂ ਬਾਅਦ 19 ਅਪ੍ਰੈਲ ਨੂੰ ਪੰਜਾਬ ਵਿੱਚ ਦੂਜੀ ਪੱਛਮੀ ਗੜਬੜੀ ਦੀ ਵਜ੍ਹਾ ਕਰਕੇ ਮੀਂਹ ਅਤੇ ਗੜੇਮਾਰੀ ਹੋਈ ਸੀ, ਜਿਸ ਦੀ ਵਜ੍ਹਾ ਕਰਕੇ ਫਸਲਾਂ ਤੇ ਬੁਰਾ ਅਸਰ ਪਿਆ ਸੀ ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਪਏ ਮੀਂਹ ਤੋਂ ਬਾਅਦ ਪੰਜਾਬ ਵਿੱਚ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਿਹਾ ਹੈ। ਐਤਵਾਰ ਨੂੰ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ 35.2, ਪਟਿਆਲਾ ਵਿੱਚ 36.8, ਪਠਾਨਕੋਟ ਵਿੱਚ 33.5, ਬਠਿੰਡਾ ਵਿੱਚ 25, ਗੁਰਦਾਸਪੁਰ ਵਿੱਚ 34.5, ਨਵਾਂ ਸ਼ਹਿਰ ਵਿੱਚ 34.8, ਬਰਨਾਲਾ ਵਿੱਚ 36.1, ਫਰੀਦਕੋਟ ਤੇ ਫਾਜ਼ਿਲਕਾ ਵਿੱਚ 37, ਫਿਰੋਜ਼ਪੁਰ ਵਿੱਚ 35.1, ਮੋਗਾ ਵਿੱਚ 34.7 ਤੇ ਮੁਹਾਲੀ ਵਿੱਚ 35.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ – 2 ਸਾਲ ਪਹਿਲਾਂ ਥਾਣੇ ’ਚ ਰੀਲ ਬਣਾਉਣੀ ਪਈ ਮਹਿੰਗੀ, ਹੁਣ ਪੁਲਿਸ ਨੇ ਕਾਬੂ ਕੀਤਾ ਨੌਜਵਾਨ