India International Punjab

ਪੰਨੂ ਖਿਲਾਫ਼ ਸਾਜਿਸ਼ ਰੱਚਣ ਵਾਲੇ ਨਿਖਿਲ ਗੁਪਤਾ ‘ਤੇ ਅਦਾਲਤ ਦਾ ਵੱਡਾ ਫੈਸਲਾ ! ਹੁਣ ਬਚਣਾ ਮੁਸ਼ਕਿਲ !

ਬਿਉਰੋ ਰਿਪੋਰਟ : SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant singh pannu ) ਖਿਲਾਫ਼ ਕਤਲ ਦੀ ਸਾਜਿਸ਼ ਰਚਣ ਵਾਲਾ ਨਿਖਿਲ ਗੁਪਤਾ (Nikhil Gupta) ਹੁਣ ਅਮਰੀਕਾ ਦੇ ਸਿੱਧੇ ਕਬਜ਼ੇ ਵਿੱਚ ਹੋਵੇਗਾ । ਚੈੱਕਰਰਿਪਬਲਿਕ ਕੋਰਟ ਨੇ ਉਸ ਦੀ ਸਪੁਰਦਗੀ ਅਮਰੀਕਾ ਨੂੰ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਚੈੱਕਰਰਿਪਬਲਿਕ ਦੇ ਕਾਨੂੰਨ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ । ਮੰਤਰਾਲਾ ਨੇ ਦੱਸਿਆ ਕਿ ਹੁਣ ਅੰਤਿਮ ਫੈਸਲਾ ਕਾਨੂੰਨ ਮੰਤਰੀ ਪਾਵੇਲ ਬਲੇਜੇਕ ਲੈਣਗੇ। ਨਿਖਿਲ ਗੁਪਤਾ ਦੇ ਵਕੀਲ ਨੇ ਨਿਊਯਾਰਕ ਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਪੁਲਿਸ ਉਨ੍ਹਾਂ ਨੂੰ ਸਬੂਤ ਦੇਵੇ,ਪਰ ਏਜੰਸੀ ਨੇ ਸਾਫ ਮੰਨਾ ਕਰ ਦਿੱਤਾ । ਉਨ੍ਹਾਂ ਨੇ ਕਿਹਾ ਸੀ ਜਦੋਂ ਤੱਕ ਨਿਖਿਲ ਗੁਪਤਾ ਦੀ ਸਪੁਰਦਗੀ ਸਾਨੂੰ ਨਹੀਂ ਹੁੰਦੀ ਹੈ ਉਦੋਂ ਤੱਕ ਅਸੀਂ ਸਬੂਤ ਨਸ਼ਰ ਨਹੀਂ ਕਰ ਸਕਦੇ ਹਾਂ ਜਿਸ ਨੂੰ ਅਦਾਲਤ ਨੇ ਮਨਜ਼ੂਰ ਕੀਤਾ ਸੀ ਅਤੇ ਨਿਖਿਲ ਗੁਪਤਾ ਦੇ ਵਕੀਲ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ।

ਭਾਰਤ ਨੂੰ ਤਿੰਨ ਵਾਰ ਕਾਊਂਸਲੇਟ ਐਕਸੈੱਸ ਮਿਲਿਆ

ਨਿਖਿਲ ਨੂੰ 30 ਜੂਨ ਅਮਰੀਕੀ ਸਰਕਾਰ ਦੀ ਅਪੀਲ ‘ਤੇ ਚੈੱਕਰਰਿਪਬਲਿਕ ਨੇ ਗ੍ਰਿਫਤਾਰ ਕਰ ਲਿਆ ਸੀ । ਵਿਦੇਸ਼ ਮੰਤਰਾਲਾ ਦੇ ਸਾਬਕਾ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਸੀ ਕਿ ਤਿੰਨ ਵਾਰ ਗੁਪਤਾ ਦਾ ਕਾਊਂਸਲਰ ਐਕਸੈਸ ਮਿਲਿਆ ਹੈ । ਪਿਛਲੇ ਮਹੀਨੇ ਹੀ ਪੰਨੂ ਦੇ ਕਤਲ ਮਾਮਲੇ ਵਿੱਚ ਨਿਖਿਲ ਗੁਪਤਾ ਦੇ ਪਰਿਵਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਨਿਖਿਲ ਨੂੰ ਚੈੱਕਰਰਿਪਬਲਿਕ ਦੀ ਜੇਲ੍ਹ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਕੈਦ ਕਰਕੇ ਰੱਖਿਆ ਹੈ । ਜੇਲ੍ਹ ਵਿੱਚ ਖਾਣ ਦੇ ਲਈ ਜ਼ਬਰਦਸਤੀ ਸੂਅਰ ਅਤੇ ਗਊ ਦਾ ਮਾਸ ਦਿੱਤਾ ਜਾਂਦਾ ਹੈ । ਜੋ ਹਿੰਦੂ ਰਵਾਜ਼ਾਂ ਦੇ ਖਿਲਾਫ਼ ਹੈ । ਉਸ ਨੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਹੈ ਪਰ ਸ਼ਾਕਾਹਰੀ ਖਾਣਾ ਨਹੀਂ ਦਿੱਤਾ ਜਾ ਰਿਹਾ ਹੈ । ਵਕੀਲ ਨੇ ਇਹ ਵੀ ਦੱਸਿਆ ਸੀ ਕਿ ਅਮਰੀਕਾ ਦੀ ਇਜਾਜ਼ਤ ਦੇ ਬਿਨਾਂ ਉਹ ਕਿਸੇ ਨੂੰ ਵੀ ਫੋਨ ਨਹੀਂ ਕਰ ਸਕਦਾ ਹੈ । ਇਹ ਸਭ ਕੁਝ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਅਸੀਂ ਕਿਸੇ ਹੋਰ ਦੇਸ਼ ਦੇ ਕਾਨੂੰਨ ਵਿੱਚ ਦਖਲ ਨਹੀਂ ਦੇ ਸਕਦੇ ਹਾਂ,ਇਹ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਹੈ।

52 ਸਾਲ ਦੇ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕਰੀਪਬਲਿਕ ਵਿੱਚ ਅਮਰੀਕਾ ਦੇ ਕਹਿਣ ‘ਤੇ ਗ੍ਰਿਫਤਾਰੀ ਕੀਤਾ ਗਿਆ ਸੀ। ਉਸ ‘ਤੇ ਇਲਜ਼ਾਮ ਸੀ ਕਿ ਇੱਕ ਭਾਰਤੀ ਏਜੰਟ ਦੇ ਕਹਿਣ ‘ਤੇ ਉਸ ਨੇ ਅਮਰੀਕਾ ਦੇ ਇੱਕ ਸ਼ਖਸ ਨੂੰ ਗੁਰਪਤਵੰਤ ਸਿੰਘ ਪੰਨੂ ਦੀ ਸੁਪਾਰੀ ਦਿੱਤੀ ਸੀ। ਪਰ ਉਹ ਸ਼ਖ਼ਸ ਅਮਰੀਕਾ ਦਾ ਖ਼ੁਫਿਆ ਏਜੰਟ ਨਿਕਲਿਆ ਜਿਸ ਨੇ ਸਾਰੀ ਜਾਣਕਾਰੀ ਖੁਫਿਆ ਵਿਭਾਗ ਨਾਲ ਸਾਂਝੀ ਕੀਤੀ ਜਿਸ ਤੋਂ ਬਾਅਦ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ। ਇਸ ਮਾਮਲੇ ਦੀ ਜਾਂਚ FBI ਵੱਲੋਂ ਕੀਤੀ ਜਾ ਰਹੀ ਹੈ ਅਤੇ ਨਵਬੰਰ ਮਹੀਨੇ ਵਿੱਚ ਅਦਾਲਤ ਨੇ ਚਾਰਜਸ਼ੀਟ ਵੀ ਫਰੇਮ ਕਰ ਦਿੱਤੇ ਸਨ । ਜਿਸ ਤੋਂ ਬਾਅਦ ਅਮਰੀਕਾ ਦੀ ਸ਼ਿਕਾਇਤ ‘ਤੇ ਭਾਰਤ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਖਿਲ ਗੁਪਤਾ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਕੇ ਮੰਗ ਕੀਤੀ ਸੀ ਕਿ ਉਹ ਭਾਰਤ ਸਰਕਾਰ ਨੂੰ ਨਿਖਿਲ ਗੁਪਤਾ ਦੇ ਕਾਉਂਸਲੇਟ ਐਕਸੈਸ ਮੰਗਣ ਦੇ ਆਦੇਸ਼ ਦੇਵੇ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਸੀਂ ਦੂਜੇ ਦੇਸ਼ ਦੀ ਅਦਾਲਤ ਬਾਰੇ ਕੋਈ ਵੀ ਆਦੇਸ਼ ਜਾਰੀ ਨਹੀਂ ਕਰ ਸਕਦੇ ਹਾਂ। ਹਾਲਾਂਕਿ ਅਮਰੀਕਾ ਵਿੱਚ ਭਾਰਤੀ ਸਫੀਰ ਨੂੰ ਨਿਖਿਲ ਗੁਪਤਾ ਦਾ ਕਾਉਂਸਲੇਟ ਐਕਸੈਸ ਮਿਲਿਆ ਸੀ ਅਤੇ ਉਸ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਸੀ ।