India

ਪਾਕਿ ਤਸਕਰਾਂ ਨੇ ਭੇਜੀ ਹਥਿਆਰਾਂ ਦੀ ਖੇਪ , BSF ਨੇ ਕੀਤੀ ਜ਼ਬਤ

Arms shipment sent by Pakistani smugglers, BSF seized

ਸੀਮਾ ਸੁਰੱਖਿਆ ਬਲ ਨੇ ਫ਼ਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਬੀਓਪੀ ਲੱਖਾ ਸਿੰਘ ਵਾਲਾ (ਜੱਲੋਕੇ) ਤੋਂ ਪਾਕਿਸਤਾਨੀ ਡਰੋਨਾਂ ਰਾਹੀਂ ਤਸਕਰੀ ਕੀਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਖੇਪ ਬਰਾਮਦ ਕੀਤੀ ਹੈ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਇੱਕ ਏਕੇ-47 ਅਸਾਲਟ ਰਾਈਫਲ, ਦੋ ਏਕੇ-47 ਮੈਗਜ਼ੀਨ, 40 ਜਿੰਦਾ ਰੌਂਦ (7.62 ਮਿਲੀਮੀਟਰ) ਅਤੇ 40,000 ਰੁਪਏ ਨਕਦ ਬਰਾਮਦ ਹੋਏ।

ਪਿੰਡ ਜੱਲੋਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਕਿਸਾਨ ਆਪਣੇ ਖੇਤ ਨੂੰ ਪਾਣੀ ਲਗਾ ਰਿਹਾ ਸੀ। ਕਿਸਾਨ ਦਾ ਖੇਤ ਸੀਮਾ ਸੁਰੱਖਿਆ ਬਲ ਦੀ ਚੌਕੀ ਲੱਖਾ ਸਿੰਘ ਵਾਲਾ ਨੇੜੇ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਰਾਤ ਨੂੰ ਇਕ ਪਾਕਿਸਤਾਨੀ ਡਰੋਨ ਨੇ ਖੇਤ ‘ਚ ਇਕ ਬੈਗ ਸੁੱਟਿਆ ਸੀ। ਖੇਤ ਵਿੱਚ ਪਏ ਬੋਰੇ ਬਾਰੇ ਕਿਸਾਨ ਨੇ ਪਿੰਡ ਦੇ ਸਰਪੰਚ ਨੂੰ ਸੂਚਨਾ ਦਿੱਤੀ। ਬੈਗ ਵਿੱਚ ਹਥਿਆਰ ਦੇਖ ਕੇ ਸਰਪੰਚ ਨੇ ਬੀ.ਐਸ.ਐਫ. ਨੂੰ ਸੂਚਿਤ ਕੀਤਾ।

ਬੀਐਸਐਫ ਨੇ ਜਦੋਂ ਬੈਗ ਖੋਲ੍ਹਿਆ ਤਾਂ ਉਸ ਵਿੱਚੋਂ ਏਕੇ-47, ਦੋ ਮੈਗਜ਼ੀਨ, 40 ਕਾਰਤੂਸ ਅਤੇ 40 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਦੱਸਣਯੋਗ ਹੈ ਕਿ 22 ਜਨਵਰੀ ਨੂੰ ਅਯੁੱਧਿਆ ‘ਚ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪਾਕਿਸਤਾਨ ਅਜਿਹੇ ਹਥਿਆਰ ਭੇਜ ਕੇ ਭਾਰਤ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ। ਸਰਹੱਦ ‘ਤੇ ਸੁਰੱਖਿਆ ਵਧਾਏ ਜਾਣ ਕਾਰਨ ਹਥਿਆਰਾਂ ਦੀ ਖੇਪ ਜ਼ਬਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਐਸਐਫ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ।

ਇਸ ਤੋਂ ਪਹਿਲਾਂ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਫੜਿਆ ਹੈ। ਬੀਐਸਐਫ ਦੇ ਸੂਤਰਾਂ ਅਨੁਸਾਰ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ ਵੀਰਵਾਰ ਰਾਤ 11 ਵਜੇ ਮਨੁੱਖੀ ਹਿਲਜੁਲ ਸੁਣਾਈ ਦਿੱਤੀ। ਇਸ ਤੋਂ ਬਾਅਦ ਸਰਹੱਦ ‘ਤੇ ਤਾਇਨਾਤ ਬੀਐਸਐਫ ਦੀ 71 ਬਟਾਲੀਅਨ ਸਰਗਰਮ ਹੋ ਗਈ।