Lok Sabha Election 2024 Punjab

ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਭਾਜਪਾ ਉਮੀਦਵਾਰ ਅਨੀਤਾ ਸੋਮਨਾਥ ਦਾ ਵਿਰੋਧ

ਪੰਜਾਬ ਵਿੱਚ ਲਗਾਤਾਰ ਭਾਜਪਾ (BJP) ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਭਾਜਪਾ ਉਮੀਦਵਾਰਾਂ ਤੋਂ ਸਵਾਲ ਕੀਤੇ ਜਾ ਰਹੇ ਹਨ। ਅੱਜ ਫੇਰ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਕਿਸਾਨਾਂ ਵੱਲੋਂ  ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਈ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਭਾਜਪਾ ਉਮੀਦਵਾਰ ਅਨੀਤਾ ਸੋਮਨਾਥ ਨੂੰ ਘੇਰ ਲਿਆ ਗਿਆ।

ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸੋਮਨਾਥ  ਘੁਮਾਣ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਈ ਤਾਂ ਕਿਸਾਨਾਂ ਕਾਲੇ ਕਾਲੇ ਝੰਡੇ ਦਿਖਾ ਕੇ ਕੇਂਦਰੀ ਮੰਤਰੀ ਸੋਮਨਾਥ ਅਤੇ ਉਹਨਾਂ ਦੀ ਪਤਨੀ ਅਨੀਤਾ ਸੋਮਨਾਥ ਕੋਲੋ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਗਏ। ਅਨੀਤਾ ਸੋਮਨਾਥ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।