Punjab

30 ਸਾਲ ਬਾਅਦ ਸਿੱਖ ਨੌਜਵਾਨ ਦੇ ਮਾਮਲੇ ਵਿੱਚ ਅਦਾਲਤ ਦਾ ਵੱਡਾ ਫੈਸਲਾ,2 ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹ !

Fake sikh youth encounter convicted

ਬਿਊਰੋ ਰਿਪੋਰਟ : 1992 ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਿੱਖ ਨੌਜਵਾਨ ਦੇ ਮਾਮਲੇ ਵਿੱਚ ਤਕਰੀਬਨ 30 ਸਾਲ ਬਾਅਦ ਸੀਬੀਆਈ ਅਦਾਲਤ ਨੇ 2 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਹੈ । ਪਰ ਇਹ ਸਜ਼ਾ ਪੀੜਤ ਪਰਿਵਾਰ ਦੇ ਜ਼ਖਮਾ ‘ਤੇ ਲੂੜ ਛਿੜਕਨ ਦੇ ਬਰਾਬਰ ਹੈ । ਕਿਉਂਕਿ 30 ਸਾਲ ਬਾਅਦ ਇੱਕ ਨੂੰ 3 ਸਾਲ ਅਤੇ ਦੂਜੇ ਨੂੰ ਸਿਰਫ਼ 5 ਸਾਲ ਦੀ ਸਜ਼ਾ ਸੁਣਾਈ ਗਈ ਹੈ । ਇਸ ਕੇਸ ਵਿੱਚ ਇੱਕ ਮੁਲਜ਼ਮ ਪੁਲਿਸ ਮੁਲਾਜ਼ਮ ਦੀ ਮੌਤ ਵੀ ਹੋ ਚੁੱਕੀ ਹੈ।

ਜਿਸ ਕੁਲਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਉਹ ਬੈਂਕ ਮੁਲਾਜ਼ਮ ਸੀ । ਕੁਲਦੀਪ ਸਿੰਘ ਨੂੰ ਅਗਵਾ ਕਰਕੇ ਜਾਨੋਂ ਮਾਰ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਇੰਸਪੈਕਟਰ ਸੂਬਾ ਸਿੰਘ ਉਰਫ਼ ਸੂਬਾ ਸਰਹੰਦ ਅਤੇ ਉਸ ਦੇ ਗੰਨਮੈਨ ਝਿਰਮਲ ਸਿੰਘ ਨੂੰ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ । ਸੂਬਾ ਸਿੰਘ ਨੂੰ 3 ਸਾਲ ਅਤੇ ਝਿਰਮਲ ਸਿੰਘ ਨੂੰ ਸਿਰਫ਼ 5 ਸਾਲ ਦੀ ਸਜ਼ਾ ਹੀ ਸੁਣਾਈ ਗਈ ਹੈ। ਕੁਲਦੀਪ ਸਿੰਘ ਦੇ ਕਤਲ ਵਿੱਚ ਨਾਮਜ਼ਦ ਉਸ ਵੇਲੇ ਦੇ SHO ਗੁਰਦੇਵ ਸਿੰਘ ਦੀ ਕੁਝ ਸਮਾਂ ਪਹਿਾਲਂ ਮੌਤ ਹੋ ਚੁੱਕੀ ਹੈ ।

ਪੀੜਤ ਪਰਿਵਾਰ ਦੇ ਵਕੀਲ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਨੇ 1 ਜੂਨ 1992 ਵਿੱਚ ਕੁਲਦੀਪ ਨੂੰ ਕਿਸੇ ਜਾਣਕਾਰ ਦੇ ਘਰ ਤੋਂ ਚੁੱਕਿਆ ਅਤੇ ਝੂਠੇ ਪੁਲਿਸ ਮੁਕਾਬਲਾ ਦਿਖਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਇਸ ਝੂਠੇ ਪੁਲਿਸ ਮੁਕਾਬਲੇ ਦੀ ਸੁਣਵਾਈ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਹੋਈ ਸੀ । ਲੰਬੀ ਲੜਾਈ ਤੋਂ ਬਾਅਦ ਅਦਾਲਤ ਨੇ ਇੰਸਪੈਕਟਰ ਅਤੇ ਗੰਨਮੈਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ । ਇਸ ਤੋਂ ਪਹਿਲਾਂ ਵੀ ਸੀਬੀਆਈ ਅਦਾਲਤ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਦੌਰਾਨ ਮਾਰੇ ਗਏ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਹੈ । ਪੀੜਤ ਪਰਿਵਾਰਾਂ ਨੂੰ ਇਨਸਾਫ ਦੇ ਲਈ ਲੰਮੀਆਂ ਲੜਾਇਆਂ ਲੜਨੀਆਂ ਪਈ ਸੀ । ਜ਼ਿਆਦਾਤਰ ਉਨ੍ਹਾਂ ਕੇਸਾਂ ਵਿੱਚ ਇਨਸਾਫ ਮਿਲਿਆ ਹੈ ਜਿਸ ਨੂੰ ਹਾਈਕੋਰਟ ਜਾਂ ਫਿਰ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਸੌਂਪਿਆ ਸੀ ।