Punjab

ਹੁਣ ਪੰਜਾਬ ‘ਚ ਮੈਟਰੋ ਦੌੜੇਗੀ ! ਤਿੰਨ ਸ਼ਹਿਰਾਂ ਨੂੰ ਜੋੜੇਗੀ !

Governor meeting on tri city metro

ਬਿਊਰੋ ਰਿਪੋਰਟ : ਦਿੱਲੀ,ਮੁੰਬਈ,ਬੈਂਗਲੁਰੂ ਅਤੇ ਹੋਰ ਸ਼ਹਿਰਾਂ ਤੋਂ ਬਾਅਦ ਹੁਣ ਪੰਜਾਬ,ਚੰਡੀਗੜ੍ਹ ਅਤੇ ਪੰਚਕੂਲਾ ਵਿਚਾਲੇ ਵੀ ਜਲਦ ਮੈਟਰੋ ਸ਼ੁਰੂ ਹੋ ਸਕਦੀ ਹੈ । ਇਸ ਨੂੰ ਲੈਕੇ ਰਾਜਪਾਲ ਬਨਵਾਰੀ ਨਾਲ ਪੁਰੋਹਿਤ ਨੇ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਵੱਲੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਲ ਲਾਲ ਖੱਟਰ ਵੀ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਰੂਟ ਪਲਾਨ ਅਤੇ ਖਰਚੇ ਨੂੰ ਲੈਕੇ ਸਿਧਾਂਤਿਕ ਮਨਜ਼ੂਰੀ ਦਿੱਤੀ ਗਈ ਹੈ।

ਪਹਿਲੇ ਗੇੜ ਦਾ ਰੂਟ

ਪਹਿਲੇ ਗੇੜ੍ਹ ਵਿੱਚ ਚੰਡੀਗੜ੍ਹ ਹਾਉਸਿੰਗ ਬੋਰਡ ਚੌਕ ਅਤੇ ਪੰਜਾਬ ਯੂਨੀਵਰਸਿਟੀ,PGI ਅਤੇ ਏਅਰਪੋਰਟ ਨੂੰ ਜੋੜਨ ‘ਤੇ ਸਹਿਮਤੀ ਬਣੀ । ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨੇ ਮੈਟਰੋ ਨੂੰ ਪਿੰਜੌਰ,ਕਾਲਕਾ ਅਤੇ ਚੰਡੀਗੜ੍ਹ ਨਾਲ ਜੋੜਨ ਦਾ ਮਤਾ ਵੀ ਰੱਖਿਆ। ਉਨ੍ਹਾਂ ਨੇ ਮੈਟਰੋ ਦੇ ਵਿਸਤਾਰ ਵਿੱਚ ਘੱਗਰ ਦਰਿਆ ਅਤੇ ਨਵੇਂ ਪੰਚਕੂਲਾ ਖੇਤਰ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ । ਹਰਿਆਣਾ ਨੇ ਜੀਰਪੁਰ ਅਤੇ ਪਿੰਜੌਰ-ਕਾਲਕਾ ਨੂੰ ਜੋੜਨ ਦਾ ਸੁਝਾਅ ਰੱਖਿਆ ਤਾਂਕਿ ਚੰਡੀਗੜ੍ਹ ਤੱਕ ਪਹੁੰਚਣਾ ਆਸਾਨ ਹੋ ਸਕੇ । ਰਾਜਪਾਲ ਨੇ ਹਰਿਆਣਾ ਸਰਕਾਰ ਦੇ ਇਸ ਸੁਝਾਅ ਲਈ 15 ਦਿਨ ਦਾ ਸਮਾਂ ਮੰਗਿਆ ਹੈ। ਉਧਰ ਪੰਜਾਬ ਨੇ ਕੋਈ ਸੁਝਾਅ ਨਹੀਂ ਦਿੱਤਾ ਇਸ ਦੇ ਲਈ 7 ਹਫਤੇ ਦਾ ਸਮਾਂ ਮੰਗਿਆ ਹੈ ।

ਇਹ ਹੈ ਟ੍ਰਾਈ ਸਿੱਟੀ ਦਾ ਪਲਾਨ

ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਨੂੰ ਮੈਟਰੋ ਦੇ ਜ਼ਰੀਏ ਜੋੜਨ ਦੇ ਲਈ ਪੂਰੇ ਪ੍ਰੋਜੈਕਟ ‘ਤੇ ਕੁੱਲ 10,570 ਕਰੋੜ ਦਾ ਖਰਚਾ ਆਵੇਗਾ । ਸਿਰਫ਼ ਮੈਟਰੋ ‘ਤੇ 7680 ਕਰੋੜ ਖਰਚ ਹੋਵੇਗਾ । ਮੋਹਾਲੀ ਵਿੱਚ 4080,ਚੰਡੀਗੜ੍ਹ ਵਿੱਚ 2320 ਅਤੇ ਪੰਚਕੂਲਾ ਵਿੱਚ 1280 ਕਰੋੜ ਰੁਪਏ ਦਾ ਆਏਗਾ । ਚੰਡੀਗੜ੍ਹ ਨੇ ਆਪਣੇ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਇੰਤਜ਼ਾਰ ਪੰਜਾਬ ਅਤੇ ਹਰਿਆਣਾ ਦਾ ਹੈ । ਦੋਵਾਂ ਵੱਲੋਂ ਜੇਕਰ ਰੂਟ ਪਲਾਨ ਅਤੇ ਖਰਚੇ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਰਿਪੋਰਟ ਕੇਂਦਰ ਨੂੰ ਸੌਂਪ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਮੈਟਰੋ ਦਾ ਕੰਮ ਸ਼ੁਰੂ ਹੋ ਜਾਵੇਗੀ ।

ਲੰਮੇ ਵਕਤ ਤੋਂ ਵਿਚਾਰ ਕੀਤਾ ਜਾ ਰਿਹਾ ਸੀ

ਪੰਜਾਬ ਦੇ ਰਾਜਪਾਲ ਬਨਵਾਰੀ ਲਾਰ ਪੁਰੋਹਿਤ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਰਾਇਟਸ ਕੰਪਨੀ ਦੇ ਅਧਿਕਾਰੀਆਂ ਨੇ ਟ੍ਰਾਈ ਸਿੱਟੀ ਨਾਲ ਜੁੜੇ ਪੂਰੇ ਪਲਾਨ ਦਾ ਪ੍ਰੋਜੈਕਸਨ ਦਿੱਤੀ । ਇਸ ਦੇ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਸਮੇਤ ਕਈ ਅਧਿਕਾਰੀਆਂ ਨੇ ਆਪੋ-ਆਪਣੇ ਸੁਝਾਅ ਦਿੱਤੇ ਹਨ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ ਉਨ੍ਹਾਂ ਦੀ ਥਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਮੁੱਖ ਸਕੱਤਰ ਮੌਜੂਦ ਸਨ। ਉਧਰ ਮੀਟਿੰਗ ਵਿੱਚ ਚੰਡੀਗੜ੍ਹ ਦੀ ਮੇਅਰ ਵੀ ਹਾਜ਼ਰ ਸੀ ।