Lok Sabha Election 2024 Punjab

ਪੰਜਾਬ ‘ਚ ਕੌਣ ਕਰ ਰਿਹਾ ਹੈ ਕਿਸਾਨਾਂ ਤੇ ਦਲਿਤਾਂ ਨੂੰ ਆਹਮੋ-ਸਾਹਮਣੇ?

Sushil Kumar Rinku

ਬਿਉਰੋ ਰਿਪੋਰਟ – Lok Sabha ElectionS 2024 – ਜਲੰਧਰ (Jalandhar) ਤੋਂ ਬੀਜੇਪੀ (BJP) ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦਾਅਵਾ ਕਰ ਰਹੇ ਹਨ ਕਿ ਦਲਿਤ ਭਾਈਚਾਰਾ ਕਿਸਾਨਾਂ ਦਾ ਬਾਈਕਾਟ ਕਰੇਗਾ। ਇਸ ਵੀਡੀਓ ਵਿੱਚ ਉਹ ਕਿਸਾਨਾਂ ਤੋਂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਰਿੰਕੂ ਕਹਿ ਰਹੇ ਹਨ ਕਿ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦੇਣ ਆਏ ਸਨ। ਪਰ ਇਸ ਦੌਰਾਨ ਕਿਸਾਨਾਂ ਨੇ ਮੁਰਦਾਬਾਦ ਦੇ ਨਾਅਰੇ ਲਾਏ। ਇਹ ਮੇਰਾ ਨਹੀਂ ਬਲਕਿ ਬਾਬਾ ਸਾਹਿਬ ਅਤੇ ਦਲਿਤ ਭਾਈਚਾਰੇ ਦਾ ਅਪਮਾਨ ਹੈ।

ਇਹ ਚਰਚਿਤ ਵੀਡੀਓ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਕਹਿ ਰਹੇ ਹਨ- ਜਿਸ ਤਰ੍ਹਾਂ ਇਹ ਲੋਕ ਅੱਜ ਮੈਨੂੰ ਬਾਬਾ ਸਾਹਿਬ ਨੂੰ ਨਮਨ ਕਰਨੋਂ ਰੋਕ ਰਹੇ ਹਨ। ਨਮਨ ਕਰਦੇ ਹੋਏ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਇਹ ਸਿਰਫ਼ ਮੇਰਾ ਹੀ ਨਹੀਂ ਸਗੋਂ ਸਮੁੱਚੇ ਦਲਿਤ ਭਾਈਚਾਰੇ ਦਾ ਅਪਮਾਨ ਹੈ।

ਰਿੰਕੂ ਨੇ ਕਿਹਾ ਕੇ ਅੱਜ ਸਮੁੱਚਾ ਦਲਿਤ ਭਾਈਚਾਰਾ ਕਿਸਾਨਾਂ ਦਾ ਬਾਈਕਾਟ ਕਰਦਾ ਹੈ। ਕਿਸਾਨਾਂ ਨੇ ਸਾਨੂੰ ਅੱਜ ਬਾਬਾ ਸਾਹਿਬ ਨੂੰ ਮੱਥਾ ਟੇਕਣੋਂ ਰੋਕਿਆ। ਮੈਂ ਕਿਤੇ ਸਿਆਸੀ ਰੈਲੀ ਕਰਾਂ ਤਾਂ ਤੁਸੀਂ ਆ ਕੇ ਵਿਰੋਧ ਕਰੋ, ਮੈਨੂੰ ਕੋਈ ਪਰਵਾਹ ਨਹੀਂ, ਨਾ ਹੀ ਮੈਨੂੰ ਕਿਸੇ ਗੱਲ ਦਾ ਡਰ ਹੈ। ਪਰ ਇੱਥੇ ਇਸ ਤਰ੍ਹਾਂ ਦਾ ਵਿਰੋਧ ਕਰਨਾ ਗ਼ਲਤ ਹੈ।

ਤਾਜ਼ਾ ਖ਼ਬਰ – ਤੂੜੀ ਦੇ ਇੱਕ ਨਿੱਕੇ ਜਿਹੇ ਤੀਲ੍ਹੇ ਨਾਲ ਵਾਪਰਿਆ ਵੱਡਾ ਹਾਦਸਾ! ਨੌਜਵਾਨ ਦੀ ਮੌਤ