Punjab

ਪੰਜਾਬ ਪੁਲਿਸ ਦੇ ‘ਗੱਬਰ ਸਿੰਘ’ ‘ਤੇ ਜਾਨਲੇਵਾ ਹਮਲਾ! ਕਈ ਗੈਂਗਸਟਰਾਂ ਨੂੰ ਢੇਰ ਕੀਤਾ, ਬੁਲੇਟਪਰੂਫ਼ ਮਿਲੀ ਸੀ ਗੱਡੀ

SHO Gabbar Singh

ਬਿਉਰੋ ਰਿਪੋਰਟ- ਮੁਹਾਲੀ ਦੇ ਥਾਣਾ ਮਟੌਰ ਦੇ SHO ‘ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਜਾਨ ਦਾ ਖ਼ਤਰਾ ਸੀ ਇਸੇ ਲਈ ਬੁਲੇਟਪਰੂਫ਼ ਗੱਡੀ ਮਿਲੀ ਹੋਈ ਸੀ। SHO ਗੱਬਰ ਸਿੰਘ ਸਿੰਘ ਆਪਣੀ ਸਕਾਰਪੀਓ ਗੱਡੀ ‘ਤੇ ਰਾਤ ਢਾਈ ਵਜੇ ਰੋਪੜ ਆਪਣੇ ਘਰ ਜਾ ਰਹੇ ਸਨ। ਕੁਰਾਲੀ ਦੇ ਨੇੜੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ।

ਰੋਪੜ ਪੁਲਿਸ ਨੇ ਅਣਪਛਾਤਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਦੌਰਾਨ SHO ਗੱਬਰ ਸਿੰਘ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਹੈ, ਫਾਰੈਂਸਿਕ ਟੀਮਾਂ ਜਾਂਚ ਕਰ ਰਹੀ ਹਨ ਕਿ ਗੋਲ਼ੀ ਲੱਗਣ ਦੀ ਵਜ੍ਹਾ ਕਰਕੇ ਸ਼ੀਸਾ ਟੁੱਟਿਆ ਹੈ ਜਾਂ ਫਿਰ ਕਿਸੇ ਹੋਰ ਚੀਜ਼ ਦੇ ਨਾਲ ਹਮਲਾ ਕੀਤਾ ਗਿਆ ਹੈ।

SHO ਗੱਬਰ ਸਿੰਘ ਪਹਿਲਾ ਰੋਪੜ ਵਿੱਚ ਤਾਇਨਾਤ ਸਨ। ਉਨ੍ਹਾਂ ਵੱਲੋਂ ਕਈ ਗੈਂਗਸਟਰਾਂ ਨੂੰ ਫੜਿਆ ਗਿਆ ਹੈ। ਜਿਸ ਵਿੱਚ A ਕੈਟਾਗਰੀ ਦੇ ਗੈਂਗਸਟਰ ਵੀ ਸ਼ਾਮਲ ਸਨ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ ਇਸੇ ਲਈ ਉਨ੍ਹਾਂ ਨੂੰ ਬੁਲੇਟਪਰੂਫ਼ ਗੱਡੀ ਦੇ ਨਾਲ ਗੰਨਮੈਨ ਵੀ ਦਿੱਤੇ ਗਏ ਸਨ।

ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ SHO ਗੱਬਰ ਸਿੰਘ ਦੀ ਰੇਕੀ ਤਾਂ ਨਹੀਂ ਹੋਈ ਹੈ, ਉਨ੍ਹਾਂ ਦੇ ਰੂਟ ਦੇ ਸਾਰੇ CCTV ਚੈੱਕ ਕੀਤੇ ਜਾ ਰਹੇ ਸਨ। ਰਾਤ ਵੇਲੇ ਉਨ੍ਹਾਂ ਦੇ ਨਾਲ ਕਿਹੜੀਆਂ ਗੱਡੀਆਂ ਚੱਲ ਰਹੀਆਂ ਸਨ। ਹੁਣ ਤੱਕ ਗੋਲ਼ੀ ਦਾ ਕੋਈ ਖੋਲ ਬਰਾਮਦ ਨਹੀਂ ਹੋਇਆ ਹੈ, ਪਰ ਜੇ ਕਿਸੇ ਨੇ ਪੱਥਰ ਵੀ ਮਾਰਿਆ ਸੀ ਤਾਂ ਉਹ ਕੌਣ ਸੀ? ਉਸ ਦਾ ਮਕਸਦ ਕੀ ਸੀ?

ਪੁਲਿਸ ਇਸ ਮਾਮਲੇ ਨੂੰ ਬਿਲਕੁਲ ਹਲਕੇ ਨਾਲ ਨਹੀਂ ਲੈ ਰਹੀ। 2 ਮਹੀਨੇ ਵਿੱਚ ਮੁਹਾਲੀ ਵਿੱਚ 4 ਤੋਂ 5 ਗੈਂਗਸਟਰਾਂ ਦੇ ਨਾਲ ਪੁਲਿਸ ਦਾ ਐਨਕਾਊਂਟਰ ਹੋਇਆ ਹੈ, ਇੰਨਾਂ ਸਾਰੇ ਮਾਮਲਿਆਂ ਵਿੱਚ SHO ਗੱਬਰ ਸਿੰਘ ਦਾ ਵੱਡਾ ਰੋਲ ਰਿਹਾ ਹੈ।

ਇਹ ਵੀ ਪੜ੍ਹੋ – ਬ੍ਰਿਟੇਨ ‘ਚ 5 ਪੰਜਾਬੀ ਨੌਜਵਾਨਾਂ ਨੂੰ 122 ਸਾਲ ਦੀ ਸਜ਼ਾ! ਪੰਜਾਬੀ ਭਰਾ ਨਾਲ ਹੀ ਹੈਵਾਨੀਅਤ ਦੀ ਹਰ ਹੱਦ ਕੀਤੀ ਪਾਰ