Punjab

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ‘ਤੇ ਡੀਜੀਪੀ ਦੀ ਸਫ਼ਾਈ , ਲਾਰੈਂਸ ਪੰਜਾਬ ਨਹੀਂ ਸੀ ਜਦੋਂ ਵੀਡੀਓ ਬਣੀ

DGP clears on Lawrence Bishnoi's interview, Lawrence was not in Punjab when the video was made

‘ਦ ਖ਼ਾਲਸ ਬਿਊਰੋ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ( Lawrence Bishnoi’s interview ) ਵੱਲੋਂ  ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਨੂੰ ਲੈ ਕੇ ਪੰਜਾਬ ਦੇ ਕਾਨੂੰਨ ਵਿਵਸਥਾ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠ ਰਹੇ ਸਨ। ਇਸੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ( Punjab DGP Gaurav Yadav ) ਨੇ ਕਿਹਾ ਕਿ ਨਾ ਤਾਂ ਇਹ ਵੀਡੀਓ ਬਠਿੰਡਾ ਜੇਲ੍ਹ ਦੀ ਅਤੇ ਨਾ ਹੀ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੀ ਹੈ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਪੰਜਾਬ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਦਿੱਤਾ ਗਿਆ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ ਦੇ ਮੁਤਾਬਕ ਬਿਸ਼ਨੋਈ ਨੂੰ ਰਾਜਸਥਾਨ ਪੁਲਿਸ ਨੇ 8 ਮਾਰਚ ਨੂੰ ਬਠਿੰਡਾ ਜੇਲ੍ਹ ਵਿੱਚ Deposit ਕਰਵਾਇਆ ਸੀ। 9 ਮਾਰਚ ਨੂੰ ਲਾਰੈਂਸ ਨੂੰ ਤਲਵੰਡੀ ਸਾਬੋ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ ਅਤੇ 10 ਮਾਰਚ ਨੂੰ ਦੁਬਾਰਾ ਲਾਰੈਂਸ ਨੂੰ ਬਠਿੰਡਾ ਜੇਲ੍ਹ ਵਿੱਚ ਭੇਜਿਆ ਗਿਆ ਸੀ ਅਤੇ 14 ਮਾਰਚ ਨੂੰ ਲਾਰੈਂਸ ਦਾ ਇੰਟਰਵਿਊ ਵਾਇਰਲ ਹੋਇਆ ਸੀ।

ਉਨ੍ਹਾਂ ਨੇ ਕਿਹਾ ਕਿ ਬਠਿੰਡਾ ਜੇਲ੍ਹ ਪੰਜਾਬ ਦੀ ਹਾਈ ਸਕਿਊਰਟੀ ਜੇਲ੍ਹ ਹੈ ਜਿਸ ਵਿੱਚ ਆਮ ਤੌਰ ‘ਤੇ ਖਤਰਨਾਕ ਮੁਲਜ਼ਮ ਹੁੰਦੇ ਹਨ ਉਨ੍ਹਾਂ ਨੂੰ ਬਠਿੰਡਾ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਬਠਿੰਡਾ ਜੇਲ੍ਹ ਵਿੱਚ ਮੋਬਾਇਲ ਫੋਨ ਓਪਰੇਟ ਨਹੀਂ ਕਰਦੇ ।

ਉਨ੍ਹਾਂ ਨੇ ਕਿਹਾ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਇਸ ਵੇਲੇ ਬਠਿੰਡਾ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਹੈ. ਜਿੱਥੇ ਉਸ ਦੀਆਂ ਗਤੀਵਿਧੀਆਂ ’ਤੇ 24 ਘੰਟੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਉੱਚ ਸੁਰੱਖਿਆ ਜ਼ੋਨ ਵਿੱਚ ਲਾਰੈਂਸ ਨੂੰ ਰੱਖਿਆ ਗਿਆ ਹੈ ਉੱਥੇ ਜੈਮਰ ਕਵਰ ਦੇ ਅੰਡਰ ਹਾਈ ਸਕਿਊਰਟੀ ਜ਼ੋਨ ਹੈ ਜਿੱਥੇ ਕਦੇ ਵੀ ਮੋਬਾਇਲ ਫੋਨ ਓਪਰੇਟ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਉਸ ਟੈਕਨੋਲਜ਼ੀ ਨੂੰ ਦਿਨ ਵਿੱਚ ਕਈ ਵਾਰ ਟੈਸਟ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਜੇਲ੍ਹ ਦੀ ਕਿਸੇ ਵੀ ਬੈਰਕ ਵਿੱਚ ਅੱਜ ਤੱਕ ਕੋਈ ਵੀ ਮੋਬਾਇਲ ਫੋਨ ਬਰਾਮਦ ਨਹੀਂ ਹੋਇਆ ਹੈ।

ਡੀਜੀਪੀ ਨੇ ਕਿਹਾ ਕਿ ਦਿੱਤੀ ਗਈ ਇੰਟਰਵਿਊ ਦੀ ਆਡੀਓ ਅਤੇ ਵੀਡੀਓ ਦੀ quality ਬਹੁਤ ਜ਼ਿਆਦਾ  High quality ਦੀ ਹੈ ਜੋ ਕਿ ਬਠਿੰਡਾ ਜੇਲ੍ਹ ਵਿੱਚ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਵਿੱਚ ਲਾਰੈਂਸ ਨੇ ਗੋਇੰਦਵਾਲ ਜੇਲ੍ਹ ਵਿੱਚ ਹੋਏ ਘਟਨਾਕ੍ਰਮ ਦਾ ਜ਼ਿਕਰ ਹੀ ਨਹੀਂ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਇੰਟਰਵਿਊ ਵਿੱਚ ਉਸ ਦੀ ਦਾੜੀ ਅਤੇ ਵਾਲ ਵਧੇ ਹੋਏ ਹਨ ਜਦਕਿ ਬਠਿੰਡਾ ਲੈ ਕੇ ਆਏ ਸੀ ਤਾਂ ਵਾਲ ਅਤੇ ਦਾੜੀ ਛੋਟੀ ਸੀ।

ਡੀਜੀਪੀ ਨੇ ਕਿਹਾ ਲਾਰੈਂਸ ਬਿਸ਼ਨੋਈ ਸਮੇਤ ਕਈ ਹੋਰ ਖਤਰਨਾਕ ਗੈਂਗਸਟਰ ਨੂੰ ਪੰਜਾਬ ਪੁਲਿਸ ਬੜੀ ਮੁਸ਼ਕਲ ਨਾਲ ਪੰਜਾਬ ਦੀਆਂ ਜੇਲ੍ਹਾਂ ਵਿੱਚ ਲੈ ਕੇ ਆਈ ਸੀ। ਉਨਾਂ ਨੇ ਕਿਹਾ ਕਿ ਕੁਝ ਸ਼ਕਤੀਆਂ ਪੰਜਾਬ ਤੋਂ ਬਾਹਰ ਅਤੇ ਵਿਦੇਸ਼ਾ ਵਿੱਚ ਬੈਠ ਕੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਝੂਠੀਆਂ ਖ਼ਬਰਾਂ ਫਲਾਈਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾ ਸਕੇ।

ਇਸਦੇ ਨਾਲ ਉਨਾਂ ਨੇ ਫੇਕ ਨਿਊਜ਼ ਚਲਾਉਣ ਜਾਂ ਫਿਰ ਫਲਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਗਲਤ ਖ਼ਬਰਾਂ ਫੈਲਾ ਰਿਹਾ ਹੈ ਉਸਦੇ ਖ਼ਿਲਾਫ਼ ਸ਼ਕਤ ਕਾਰਵਾਈ ਕੀਤੀ ਜਾਵੇਗੀ।