Bottle bacteria reserch

ਬਿਊਰੋ ਰਿਪੋਰਟ : ਆਪਣੇ ਆਪ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਤੁਸੀਂ ਅਕਸਰ ਆਪਣੀ ਪਾਣੀ ਦੀ ਬੋਤਲ ਨਾਲ ਰੱਖ ਦੇ ਹੋ ਅਤੇ ਕਿਸੇ ਨਾਲ ਸ਼ੇਅਰ ਵੀ ਨਹੀਂ ਕਰਦੇ ਹੋ ਕਿਉਂਕਿ ਤੁਹਾਨੂੰ ਡਰ ਹੁੰਦਾ ਹੈ ਕਿ ਕਿਧਰੇ ਬੈਕਟੀਰੀਆਂ ਜਾਂ ਫਿਰ ਹੋਰ ਇਨਫੈਕਸ਼ਨ ਤੁਹਾਨੂੰ ਆਪਣੀ ਹੱਦ ਵਿੱਚ ਨਾ ਲੈ ਲਏ । ਤੁਹਾਡੀ ਇਹ ਆਦਤ ਚੰਗੀ ਹੈ ਪਰ ਇਸ ਦੇ ਨਾਲ ਤੁਸੀਂ ਬੋਤਲ ਦੀ ਵਰਤੋਂ ਕਰਦੇ ਸਮੇਂ ਜਿਹੜੀਆਂ ਹੋਰ ਗਲਤੀਆਂ ਕਰਦੇ ਹੋਏ ਉਹ ਖਤਰਨਾਕ ਹਨ। ਅਮਰੀਕਾ ਵਿੱਚ ਹੋਈ ਵਾਟਰ ਫਿਲਟਰਗੁਰੂ ਡਾਟ ਕਾਮ ਦੀ ਰਿਸਰਚ ਵਿੱਚ ਤੁਹਾਡੀ ਅਜਿਹੀ ਗਲਤੀਆਂ ਨੂੰ ਮੁਖ ਰੱਖ ਦੇ ਹੋਏ ਦਾਅਵਾ ਕੀਤਾ ਹੈ ਕਿ ਬੋਤਲ ਦੀ ਵਰਤੋਂ ਵਿੱਚ ਜਿਹੜਾ ਬੈਕਟਰੀਆਂ ਹੁੰਦਾ ਹੈ ਉਹ ਟਾਇਲਟ ਸੀਟ ਤੋਂ ਜ਼ਿਆਦਾ ਹੁੰਦਾ ਹੈ ।

ਗਰਮੀ ਆ ਗਈ ਹੈ, ਲੋਕ ਬੋਤਲ ਨਾਲ ਰੱਖ ਦੇ ਹਨ । ਲੋਕ ਬੋਤਲ ਦਾ ਪਾਣੀ ਦਾ ਸੁੱਟ ਦਿੰਦੇ ਹਨ ਪਰ ਉਸ ਨੂੰ ਸਾਫ ਨਹੀਂ ਕਰਦੇ ਹਨ । ਇਸੇ ਬੋਤਲ ਦੇ ਅੰਦਰ ਬੈਕਟੀਰੀਆਂ ਪੈਦਾ ਹੁੰਦਾ ਰਹਿੰਦਾ ਹੈ ਜਿਸ ਨਾਲ ਅਸੀਂ ਬਿਮਾਰ ਹੋਣ ਲੱਗ ਦੇ ਹਾਂ। ਕੁਝ ਲੋਕ ਪਾਣੀ ਦੀ ਬੋਤਲ ਨੂੰ ਇੱਕ ਦੋ ਵਾਰ ਪਾਣੀ ਵਿੱਚ ਖੰਗਾਲ ਦੇ ਹਨ ਉਹ ਸੋਚ ਦੇ ਹਨ ਕਿ ਬੋਤਲ ਸਾਫ ਹੋ ਗਈ ਹੈ। ਉਨ੍ਹਾਂ ਦੇ ਲਈ ਇਹ ਖ਼ਬਰ ਬਹੁਤ ਹੀ ਅਹਿਮ ਹੈ।

ਪਾਣੀ ਦੀ ਬੋਤਲ ‘ਤੇ ਹੋਈ ਰਿਸਰਚ ਕੀ ਕਹਿੰਦੀ ਹੈ ?

ਅਮਰੀਕੀ ਦੀ ਰਿਸਰਚ ਟੀਮ ਨੇ ਪਾਣੀ ਦੀ ਮੁੜ ਤੋਂ ਇਸਤਮਾਲ ਹੋਣ ਵਾਲੀ ਬੋਤਲ ਦੀ ਸਫਾਈ ਦੀ ਜਾਂਚ ਕੀਤੀ ।
ਬੋਤਲ ਦੇ ਸਾਰੇ ਹਿੱਸੇ,ਡਕਨ,ਉਸ ਦਾ ਮੂੰਹ,ਉਮਰੀ ਹਿੱਸਾ ਸਾਰਿਆਂ ਦੀ ਜਾਂਚ ਕੀਤੀ
ਰਿਸਰਚ ਵਿੱਚ ਸਾਹਮਣੇ ਆਇਆ ਕਿ ਬੋਤਲ ਵਿੱਚ 2 ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ । ਜਿਸ ਵਿੱਚ ਗਰਾਮ ਨੈਗੇਟਿਵ ਬੈਕਟਰੀਆ ਅਤੇ ਬੇਸਿਲਸ ਬੈਕਟਰੀਆ
ਗਰਾਮ ਨੇਗੇਟਿਵ ਬੈਕਟਰੀਆ ਕਈ ਤਰ੍ਹਾਂ ਦੇ ਇਨਫੈਕਸ਼ਨ ਪੈਦਾ ਕਰਦਾ ਹੈ
ਬੇਸਿਲਸ ਬੈਕਟਰੀਆ ਗੈਸਟ੍ਰੋਇੰਟੇਸਟਾਇਨਲ ਪਰੇਸ਼ਾਨੀ ਯਾਨੀ ਪੇਟ ਨਾਲ ਜੁੜੀ ਹੋਈ ਪਰੇਸ਼ਾਨੀਆਂ ਨੂੰ ਪੈਦਾ ਕਰਦਾ ਹੈ ।
ਰਿਸਰਚ ਵਿੱਚ ਬੋਤਲ ਦੀ ਰਸੋਈ ਦੇ ਬਾਕੀ ਚੀਜ਼ਾਂ ਨਾਲ ਵੀ ਤੁਲਨਾ ਕੀਤੀ ਗਈ ਹੈ । ਜਿਸ ਵਿੱਚ ਪਾਇਆ ਗਿਆ ਹੈ ਕਿ ਬੋਤਲ ਵਿੱਚ ਪਾਂਡਿਆਂ ਦੇ ਸਿੰਕ ਤੋਂ ਵੀ ਜ਼ਿਆਦਾ ਬੈਕਟੀਰੀਆ ਹੁੰਦਾ ਹੈ।

ਬੋਤਲ ਤੋਂ ਬੈਕਟਰੀਆ ਕਿਵੇਂ ਦੂਰ ਹੋਵੇਗਾ ?

ਇਸ ਰਿਸਰਚ ਦੇ ਹਿਸਾਬ ਨਾਲ ਤੁਹਾਡੇ ਮਨ ਵਿੱਚ ਸਵਾਲ ਉੱਠ ਰਹੇ ਹੋਣਗੇ ਕੀ ਬੋਤਲ ਨੂੰ ਰੋਜ਼ਾਨਾ ਸਾਫ ਕਰਨਾ ਚਾਹੀਦਾ ਹੈ ਜਾਂ ਫਿਰ ਗਰਮੀਆਂ ਦੇ ਮੌਸਮ ਵਿੱਚ ? ਇਸ ਦਾ ਜਵਾਬ ਹੈ ਜਿਵੇਂ ਤੁਸੀਂ ਹੋਰ ਪਾਂਡਿਆਂ ਨੂੰ ਸਾਫ ਕਰਦੇ ਹੋ ਉਸ ਤਰ੍ਹਾਂ ਬੋਤਲ ਨੂੰ ਵੀ ਸਾਫ ਕਰੋ । ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਗਰਮੀਆਂ ਵਿੱਚ ਜ਼ਿਆਦਾ ਬੈਕਟੀਆਂ ਪੈਦਾ ਹੁੰਦੇ ਹਨ ਪਰ ਸਾਨੂੰ ਸਰਦੀਆਂ ਵਿੱਚ ਵੀ ਬੋਤਲ ਨੂੰ ਸਾਫ ਰੱਖਣੀ ਚਾਹੀਦਾ ਹੈ। ਹੋ ਸਕੇ ਤਾਂ ਬੋਤਲ ਨੂੰ ਸੂਰਜ ਦੀ ਰੋਸ਼ਨੀ ਵਿੱਚ ਰੱਖੋਂ ਤਾਂਕਿ ਬਦਬੂ ਚੱਲੀ ਜਾਏ ਅਤੇ ਬੈਕਟਰੀਆਂ ਵੀ ਖ਼ਤਮ ਹੋ ਜਾਏ। ਅਮਰੀਕਾ ਦੀ ਰਿਸਰਚ ਵਿੱਚ ਸਲਾਹ ਦਿੱਤੀ ਗਈ ਹੈ ਕਿ ਪਾਣੀ ਦੀ ਬੋਤਲ ਨੂੰ ਦਿਨ ਵਿੱਚ ਇੱਕ ਵਾਰ ਸਾਬੁਨ ਨਾਲ ਅਤੇ ਗਰਮ ਪਾਣੀ ਨਾਲ ਜ਼ਰੂਰ ਸਾਫ ਕਰੋ ਅਤੇ ਹਫਤੇ ਵਿੱਚ 1 ਵਾਰ ਸੈਨੇਟਾਇਜ਼ਰ ਦੀ ਵਰਤੋਂ ਵੀ ਸਾਫ ਕਰਨ ਲਈ ਕਰੋ ।

ਹੁਣ ਤੁਹਾਡਾ ਸਵਾਲ ਹੋਵੇਗਾ ਕਿ ਪਾਣੀ ਨੂੰ ਕਿਸ ਤਰ੍ਹਾਂ ਦੀ ਬੋਤਲ ਵਿੱਚ ਸਟੋਰ ਕਰਨਾ ਚਾਹੀਦਾ ਹੈ ?

ਅਮਰੀਕਾ ਵਿੱਚ ਕੀਤੀ ਗਈ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਕੱਚ ਦੀ ਬੋਤਲ ਜ਼ਿਆਦਾ ਸੁਰੱਖਿਅਤ ਹੈ । ਪਰ ਇਸ ਨੂੰ ਨਾਲ ਲਿਜਾਉਣਾ ਅਸਾਨ ਨਹੀਂ ਹੈ । ਇਸ ਲਈ ਅਜਿਹੀ ਬੋਤਲ ਦੀ ਵਰਤੋਂ ਕਰੋ ਜਿਸ ਵਿੱਚ ਪਾਣੀ ਪੀਣ ਲਈ ਵੱਖ ਤੋਂ ਗਿਲਾਸ ਹੋਏ,ਤਾਂਕਿ ਬੋਤਲ ਨੂੰ ਮੂੰਹ ਨਾ ਲਗਾਉਣਾ ਪਏ ।

ਪਲਾਸਟਿਕ ਦੀ ਬੋਤਲ ਕਿਉਂ ਨਹੀਂ ਸੇਫ ਹੈ ?

ਇਸ ਨਾਲ ਬਲੱਡ ਪਰੈਸ਼ਰ,ਟਾਇਪ 2 ਸੂਗਰ,ਦਿਲ ਦਾ ਦੌਰਾ ਪੈਣ ਦਾ ਖਦਸ਼ਾ ਜ਼ਿਆਦਾ ਹੁੰਦਾ ਹੈ
ਪੁਰਸ਼ਾ ਦੀ ਸਪਰਮ ਕੁਆਲਿਟੀ ਵੀ ਖਰਾਬ ਹੁੰਦੀ ਹੈ
ਮਹਿਲਾਵਾਂ ਦੇ ਹਾਰਮੋਨਸ ਡਿਸਬੈਲੰਸ ਦਾ ਕਾਰਨ ਬਣ ਦਾ ਹੈ

ਮਾਰਕਿਟ ਵਿੱਚ ਜਿਹੜੀ ਪੈਕ ਪਾਣੀ ਦੀ ਬੋਤਲ ਹੁੰਦੀ ਹੈ ਕੀ ਉਸ ਵਿੱਚ ਬੈਕਟਰੀਆਂ ਨਹੀਂ ਹੁੰਦਾ ਹੈ ?

ਬੈਕਟਰੀਆ ਹੁੰਦਾ ਹੈ ਪਰ ਉਹ ਪਲਾਸਟਿਕ ਦੀ ਬੋਤਲ ਵਿੱਚ ਹੁੰਦਾ ਹੈ । ਲਾਈਵ ਸਾਇੰਸ ਦੀ ਰਿਪੋਰਟ ਦੇ ਮੁਤਾਬਿਕ ਪਾਣੀ ਕਦੇ ਖਰਾਬ ਨਹੀਂ ਹੁੰਦਾ ਹੈ । ਤੁਸੀਂ ਬੋਤਲ ਲੈਣ ਵੇਲੇ ਐਕਸਪਾਇਰੀ ਤਰੀਕ ਜ਼ਰੂਰ ਚੈੱਕ ਕਰੋ

ਸਕੂਲ ਜਾਣ ਵਾਲੇ ਬੱਚੇ ਕਿਹੜੀ ਬੋਤਲ ਦੀ ਵਰਤੋਂ ਕਰਨ ?

ਸਕੂਲ ਜਾਣ ਵਾਲੇ ਬੱਚੇ ਸਟੀਲ ਜਾਂ ਫਿਰ ਚੰਗੀ ਕੁਆਲਿਟੀ ਦੀ ਪਲਾਸਟਿਕ ਦੀ ਬੋਤਲ ਦੀ ਵਰਤੋਂ ਕਰ ਸਕਦੇ ਹਨ । ਉਸ ਨੂੰ ਰੋਜ਼ਾਨਾ ਸਾਫ ਕੀਤਾ ਜਾਵੇ ਕਿਉਂਕਿ ਬੱਚੇ ਬੋਤਲ ਨੂੰ ਮੂੰਹ ਲੱਗਾ ਕੇ ਪਾਣੀ ਪੀਂਦੇ ਹਨ । ਸਫਾਈ ਜਲਦੀ ਨਹੀਂ ਹੋਣ ਦੀ ਵਜ੍ਹਾ ਕਰਕੇ ਮੂੰਹ ਲਗਾਉਣ ਨਾਲ ਬੋਤਲ ‘ਤੇ ਲੱਗੀ ਲਾਰ ਹਵਾ ਦੇ ਮਿਲ ਦੀ ਹੈ ਜਿਸ ਨਾਲ ਬੈਕਟਰੀਆ ਕਈ ਗੁਣਾ ਵੱਧ ਜਾਂਦਾ ਹੈ ।