Punjab

Maruti jimny ਤੇ Fronx ਸ਼ੋਅਰੂਮ ‘ਚ ਪਹੁੰਚ ਲੱਗੀ ! ਜ਼ਬਰਦਸਤ ਬੁਕਿੰਗ ! ਕੀਮਤ ਵੀ ਆਈ ਸਾਹਮਣੇ

ਬਿਊਰੋ ਰਿਪੋਰਟ : ਮਾਰੂਤੀ ਸੁਜੁਕੀ ਨੇ ਜਨਵਰੀ 2023 ਵਿੱਚ ਆਟੋ ਐਕਸਪੋ ਵਿੱਚ Jimny 5 ਡੋਰ ਵਰਜਨ ਅਤੇ Fronx ਨੂੰ ਪੇਸ਼ ਕੀਤਾ ਸੀ ਨਾਲ ਹੀ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਸੀ । ਇੰਨਾਂ ਦੋਵਾ SUV ਨੂੰ ਗਾਹਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ । ਹੁਣ ਕੰਪਨੀ ਨੇ ਇੰਨਾਂ ਦੋਵਾਂ SUV ਨੂੰ ਸ਼ੋਅਰੂਮ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ । ਇਸ ਨੂੰ ਨੈਕਸਾ ਡੀਲਰਸ਼ਿੱਪ ਦੇ ਜ਼ਰੀਏ ਵੇਚਿਆ ਜਾ ਰਿਹਾ ਹੈ । FRONX ਅਤੇ JIMNY ਦੀ ਕੀਮਤ ਦਾ ਵੀ ਜਲਦ ਖੁਲਾਸਾ ਹੋਵੇਗਾ ਅਤੇ ਇਸ ਦੀ ਡਿਲੀਵਰੀ ਵਿੱਚ ਸ਼ੁਰੂ ਹੋਣ ਵਾਲੀ ਹੈ।

MARUTI JIMNY ਦੀ ਕੀਮਤ

MARUTI JIMNY ਨੂੰ ਕਰੀਬ 10 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ । ਕੰਪਨੀ ਨੂੰ JIMNY ਦੇ ਲਈ 18 ਹਜ਼ਾਰ ਤੋਂ ਵੱਧ ਬੁਕਿੰਗ ਮਿਲ ਚੁੱਕੀ ਹੈ । ਇਸ ਵਿੱਚ 1.5 ਲੀਟਰ K15B ਪੈਟਰੋਲ ਇੰਜਣ ਆਉਂਦਾ ਹੈ । ਜਿਸ ਨੂੰ ਮਾਇਲਡ ਹਾਈਬ੍ਰਿਡ ਤਕਨੀਕ ਨਾਲ ਲੈਸ ਕੀਤਾ ਗਿਆ ਹੈ । ਇਹ ਇੰਜਣ 105bhp ਪਾਵਰ ਅਤੇ 134Nm ਟਾਰਕ ਜਨਰੇਟ ਕਰਦਾ ਹੈ । JIMNY 5 ਸਪੀਡ ਮੈਨੂਅਲ ਅਤੇ 4 ਸਪੀਡ ਟਾਰਕ ਕਨਵਰਟ ਆਟੋਮੈਟਿਕ ਗੇਅਰ ਬਾਕਸ ਨਾਲ ਮਿਲੇਗੀ ।

ਇਸ ਵਿੱਚ ਲੋਅ ਗੇਅਰ ਬਾਕਸ ਦੇ ਨਾਲ ਫੋਰ ਵਹੀਲ ਡਰਾਇਵ ਸਿਸਟਮ ਵੀ ਦਿੱਤਾ ਜਾਏਗਾ। ਫੀਚਰ ਦੀ ਗੱਲ ਕਰੀਏ ਤਾਂ 9 ਇੰਚ ਦਾ ਟਚ ਸਕ੍ਰੀਨ ਇਨਫੋਟੇਨਮੈਂਟ ਸਿਸਟਮ,Arkamys ਸਾਊਂਡ ਸਿਸਟਮ,ਕਲਾਇਮੈਂਟ ਕੰਟਰੋਲ,ਕਰੂਜ ਕੰਟਰੋਲ, ਕੀਲੇਸ ਐਂਟਰੀ,ਆਟੋ ਹੈਡਲੈਂਪ,ਮਲਟੀਪਲ ਏਅਰ ਬੈਗ ਹੋਣਗੇ।

Maruti fronx ਬਾਰੇ ਜਾਣਕਾਰੀ

ਉਮੀਦ ਕੀਤੀ ਜਾ ਰਹੀ ਹੈ ਕਿ ਮਾਰੂਤੀ ਸੁਜੁਕੀ fronx ਦੀ ਕੀਮਤ 8 ਲੱਖ ਰੁਪਏ ਤੱਕ ਹੋ ਸਕਦੀ ਹੈ। ਕੰਪਨੀ ਇਸ ਨੂੰ ਆਪਣੇ ਪੋਰਟਫੋਲਿਓ ਵਿੱਚ ਬਲੇਨੋ ਅਤੇ ਬ੍ਰੇਜਾ ਦੇ ਵਿੱਚ ਥਾਂ ਦੇ ਸਕਦੀ ਹੈ। Frox 1.2 ਲੀਟਰ ਡਿਊਲ ਜੈੱਟ ਅਤੇ 1.0 ਲੀਟਰ ਟਰਬੋ ਇੰਜਣ ਦਾ ਆਪਸ਼ਨ ਹੋਵੇਗਾ। ਇਸ ਵਿੱਚ 5 ਸਪੀਡ ਮੈਨਿਉਲ ਅਤੇ 5 ਸਪੀਡ AMT ਗੇਅਰ ਬਾਕਸ ਦਾ ਆਪਸ਼ਨ ਹੈ । ਇਸ ਦਾ ਕੁਝ ਡਿਜ਼ਾਇਨ ਬਲੇਨੋ ਅਤੇ ਕੁਝ ਗਰੈਂਡ ਵਿਟਾਰਾ ਵਰਗਾ ਹੈ। ਕਾਰ ਵਿੱਚ 9 ਇੰਚ ਦਾ ਟਚ ਸਕ੍ਰੀਨ ਇਨਫੋਟੇਨਮੈਂਟ ਸਿਸਟਮ ਲੱਗਿਆ ਹੈ । ਕਰੂਜ ਕੰਟਰੋਲ, ਹੈਡ ਅਪ ਡਿਸਪਲੇ,ਆਟੋਮੈਟਿਕ ਕਲਾਇਮੈਂਟ ਕੰਟਰੋਲ,ਵਾਇਰਲੈਸ ਫੋਨ ਚਾਰਜਰ ,360 ਡਿਗਰੀ ਕੈਮਰਾ, 6 ਏਅਰਬੈਗ ਵਰਗੇ ਫੀਚਨ ਹਨ