Punjab

ਇਸ ਕੰਪਨੀ ਦੀ ਕਾਰਾਂ ਚੋਰਾਂ ਦੀ ਬਣੀ ਪਹਿਲੀ ਪਸੰਦ ! ਵੇਖ ਦੇ ਹੀ ਮਿੰਟ ‘ਚ ਹੱਥ ਸਾਫ ! ਇਹ ਹੈ ਵੱਡੀ ਵਜ੍ਹਾ

 

ਬਿਉਰੋ ਰਿਪੋਰਟ : ਚੰਡੀਗੜ੍ਹ ਵਿੱਚ ਕਾਰਾਂ ਦੀ ਚੋਰੀ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ ਇਸ ਦੌਰਾਨ ਹੈਰਾਨ ਕਰਨ ਵਾਲਾ ਨਤੀਜਾ ਵੀ ਸਾਹਮਣੇ ਆਇਆ ਹੈ । 2018 ਤੋਂ 2023 ਦੇ ਵਿਚਾਲੇ ਮਾਰੂਤੀ ਦੀ ਕਾਰਾਂ ਦੀ ਚੋਰੀ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਪੁਲਿਸ ਵੱਲੋਂ ਜਾਰੀ ਅੰਕੜਿਆ ਵਿੱਚ ਦੱਸਿਆ ਗਿਆ ਹੈ ਕਿ 2018 ਤੋਂ 2023 ਦੇ ਵਿਚਾਲੇ ਸ਼ਹਿਰ ਤੋਂ 644 ਕਾਰਾਂ ਚੋਰੀ ਹੋਇਆ ਸਨ ਜਿੰਨਾਂ ਵਿੱਚ ਤਕਰੀਬਨ 300 ਗੱਡੀਆਂ ਮਾਰੂਤੀ ਦੀਆਂ ਸਨ। 300 ਗੱਡੀਆਂ ਵਿੱਚੋ 136 ਮਾਰੂਤੀ – 800,ਮਾਰੂਤੀ ਜੈੱਨ 67,46 ਮਾਰੂਤੀ ਸੁਜੁਕੀ ਸਵਿਫਟ ਗੱਡੀਆਂ ਅਤੇ 32 ਮਾਰੂਤੀ ਸੁਜੁਕੀ ਆਲਟੋ ਗੱਡੀਆਂ ਸਨ ।

ਇਸ ਤੋਂ ਇਲਾਵਾ ਚੋਰਾਂ ਦੀ ਦੂਜੀ ਸਭ ਤੋਂ ਮਨਪਸੰਦ ਗੱਡੀ ਹੌਂਡਾ ਸਿੱਟੀ ਗੱਡੀ ਹੈ । 86 ਹੌਂਡਾ ਸਿੱਟੀ ਗੱਡੀਆਂ ਚੋਰੀ ਹੋਇਆ ਹਨ। ਇਸ ਤੋਂ ਇਲਾਵਾ ਸ਼ਹਿਰ ਤੋਂ 13 ਟੋਯੋਟਾ ਇਨੋਵਾ ਗੱਡੀਆਂ ‘ਤੇ ਹੱਥ ਸਾਫ ਕੀਤਾ ਗਿਆ । 2 ਥਾਰ ਜੀਪ ਅਤੇ ਇੱਕ ਮਰਸਿਡੀਜ਼ ਵੀ ਸ਼ਹਿਰ ਤੋਂ ਚੋਰੀ ਹੋਈ ਹੈ ।

ਸਭ ਤੋਂ ਜ਼ਿਆਦਾ ਗੱਡੀਆਂ ਮਨੀਮਾਜਰਾ ਥਾਣੇ ਖੇਤਰ ਤੋਂ ਚੋਰੀ

ਅੰਕੜਿਆਂ ਮੁਤਾਬਿਕ ਇੰਨਾਂ 4 ਸਾਲਾਂ ਵਿੱਚ ਮਨੀਮਾਜਰਾ ਪੁਲਿਸ ਸਟੇਸ਼ਨ ਅਧੀਨ ਆਉਣ ਵਾਲੇ ਥਾਣੇ ਵਿੱਚ ਸਭ ਤੋਂ ਜ਼ਿਆਦਾ ਗੱਡੀਆਂ ਚੋਰੀ ਹੋਈਆਂ ਹਨ । ਇੰਨਾਂ ਦੀ ਗਿਣਤੀ 91 ਸੀ । ਇਹ ਕੁੱਲ ਚੋਰੀ ਹੋਣ ਵਾਲੀ ਗੱਡੀਆਂ ਦਾ 14 ਫੀਸਦੀ ਹੈ। ਉਧਰ ਇਸ ਤੋਂ ਬਾਅਦ ਜ਼ਿਆਦਾ ਗੱਡੀਆਂ 34 ਪੁਲਿਸ ਥਾਣੇ ਅਧੀਨ ਖੇਤਰ ਤੋਂ ਚੋਰੀ ਹੋਈਆ ਹਨ । ਇੱਥੇ 87 ਗਡੀਆਂ ‘ਤੇ ਚੋਰਾਂ ਨੇ ਹੱਥ ਸਾਫ ਕੀਤਾ ਹੈ । ਸੈਕਟਰ 39, 81 ਗੱਡੀਆਂ ਦੀ ਚੋਰੀ ਦੇ ਨਾਲ ਤੀਜੇ ਨੰਬਰ ‘ਤੇ ਹੈ ।

ਪੁਲਿਸ ਦੇ ਮੁਤਾਬਿਕ ਸ਼ਹਿਰ ਦੀ ਸੜਕਾਂ ‘ਤੇ ਮਾਰੂਤੀ 800, ਸਵਿਫਟ ਅਤੇ ਆਲਟੋ ਗੱਡੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ । ਅਜਿਹੇ ਵਿੱਚ ਚੋਰਾਂ ਨੂੰ ਅਜਿਹੀ ਕਾਰਾਂ ‘ਤੇ ਹੱਥ ਸਾਫ ਕਰਨ ਵਿੱਚ ਅਸਾਨੀ ਹੁੰਦੀ ਹੈ । ਦੂਜਾ ਵੱਡਾ ਕਾਰਨ ਹੈ ਸੈਕਿੰਡ ਹੈਂਡ ਕਾਰਾਂ ਦੀ ਮਾਰਕਿਟ ਵਿੱਚ ਇਸ ਦੀ ਚੰਗੀ ਕੀਮਤ ਮਿਲ ਜਾਂਦੀ ਹੈ । ਜਾਣਕਾਰਾਂ ਦਾ ਮੰਨਣਾ ਹੈ ਕਿ ਜਿਹੜੀਆਂ ਗੱਡੀਆਂ ਸੜਕਾਂ ‘ਤੇ ਵੱਧ ਹੁੰਦੀਆਂ ਹਨ ਉੁਨ੍ਹਾਂ ਗੱਡੀਆਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ । ਚੋਰ ਇੰਨਾਂ ਗੱਡੀਆਂ ਦਾ ਰਜਿਸਟ੍ਰੇਸ਼ਨ ਨੰਬਰ ਅਤੇ ਚੇਸਿਸ ਅਤੇ ਇੰਜਣ ਨੰਬਰ ਬਦਲ ਦਿੰਦੇ ਹਨ । ਚੋਰੀ ਦੀਆਂ ਪੁਰਾਣੀਆਂ ਗੱਡੀਆਂ ਦੇ ਪੁਰਜੀਆਂ ਨੂੰ ਵੱਖ-ਵੱਖ ਕਰਕੇ ਹਰਿਆਣਾ,ਉੱਤਰ ਪ੍ਰਦੇਸ਼,ਬਿਹਾਰ ਅਤੇ ਹੋਰ ਸੂਬਿਆਂ ਵਿੱਚ ਵੇਚ ਦਿੱਤਾ ਜਾਂਦਾ ਹੈ । ਕਈ ਵਾਰ ਨੇਪਾਲ ਅਤੇ ਮਹਾਰਾਸ਼ਟਰ ਵੀ ਭੇਜ ਦਿੱਤਾ ਜਾਂਦਾ ਹੈ ਇੱਥੇ ਚੋਰੀ ਦੀਆਂ ਕਾਰਾਂ ਦੀ ਵੱਡੀ ਮਾਰਕਿਟ ਹੈ ।