Punjab

ਡੇਢ ਸਾਲ ਦੇ ਬੱਚੇ ਨਾਲ ਹੋਇਆ ਮਾੜਾ ! ਲੁਧਿਆਣਾ ਪੁਲਿਸ ਦੇ ACP ਦੀ ਸੀ ਗੱਡੀ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਬਹੁਤ ਦੀ ਦਰਦਨਾਕ ਹਾਦਸਾ ਵਾਪਰਿਆ ਹੈ,ਡੇਢ ਸਾਲ ਦੇ ਬੱਚੇ ਦੀ ਗੱਡੀ ਹੇਠਾਂ ਆਉਣ ਨਾਲ ਮੌਤ ਹੋਈ ਹੈ। ਇਹ ਹਾਦਸਾ ACP ਯਾਨੀ ਅਸਿਸਟੈਂਡ ਕਮਿਸ਼ਨਰ ਆਫ ਪੁਲਿਸ ਦੀ ਗੱਡੀ ਨਾਲ ਹੋਇਆ। ਹਾਦਸੇ ਦੇ ਬਾਅਦ ਡਰਾਈਵਰ ਆਪ ਬਿਨਾਂ ਦੱਸੇ ਬੱਚੇ ਨੂੰ ਲੈ ਕੇ ਹਸਪਤਾਲ ਗਿਆ । ਜਿੱਥੋਂ ਫੋਨ ਆਇਆ ਕਿ ਬੱਚੇ ਦੀ ਮੌਤ ਹੋ ਗਈ ਹੈ। ਪੁਲਿਸ ਇਸ ਨੂੰ ਕੁਦਰਤੀ ਮੌਤ ਦੱਸ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਪੁਲਿਸ ‘ਤੇ ਸਵਾਲ ਉੱਠ ਰਹੇ ਹਨ । ਘਟਨਾ ਵਿਕਾਸ ਨੰਗਰ ਦੀ ਗਲੀ ਨੰਬਰ 3 ਦੀ ਹੈ,ਬੱਚੇ ਦੇ ਚਾਚਾ ਧਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਰਹਿੰਦੇ ਹਨ। ਸ਼ਨਿੱਚਰਵਾਰ ਉਨ੍ਹਾਂ ਦੇ ਡਰਾਈਵਰ ਨੇ ਕੋਠੀ ਦਾ ਗੇਟ ਖੋਲਿਆ ‘ਤੇ ਫਾਰਚੂਨਰ ਗੱਡੀ ਬਾਹਰ ਕੱਢੀ ਇਸੇ ਦੌਰਾਨ ਡੇਢ ਦਾ ਬੱਚਾ ਹੇਠਾਂ ਆ ਗਿਆ ।

ਇਲਜ਼ਾਮਾਂ ਮੁਤਾਬਿਕ ਡਰਾਈਵਰ ਨੇ ਆਲੇ-ਦੁਆਲੇ ਬਿਨਾਂ ਵੇਖੇ ਡੇਢ ਸਾਲ ਦੇ ਮਾਸੂਮ ਅਨੁਰਾਜ ਨੂੰ ਗੱਡੀ ਦੇ ਅਗਲੇ ਟਾਇਰ ਹੇਠਾਂ ਦਿੱਤਾ । ਅਨੁਰਾਜ ਗਲੀ ਵਿੱਚ ਖੇਡ ਰਿਹਾ ਸੀ,ਚਾਚੇ ਨੇ ਦੱਸਿਆ ਕਿ ਡਰਾਈਵਰ ਇੰਨਾਂ ਸ਼ਾਤਰ ਸੀ ਕਿ ਉਸ ਨੇ ਬੱਚੇ ਨੂੰ ਗੱਡੀ ਵਿੱਚ ਪਾਇਆ ਅਤੇ ਆਪ ਹਸਪਤਾਲ ਲੈ ਗਿਆ ਆਲੇ-ਦੁਆਲੇ ਕਿਸੇ ਨੂੰ ਨਹੀਂ ਦੱਸਿਆ। ਉਧਰ ਜਦੋਂ ਘਟਨਾ ਵਾਲੀ ਥਾਂ ‘ਤੇ ਲੋਕਾਂ ਨੇ ਖੂਨ ਵੇਖਿਆ ਤਾਂ ਡਰਾਈਵਰ ਨੇ ਕਿਹਾ ਬਿੱਲੀ ਮਰ ਗਈ ਹੈ। ਚਾਚਾ ਧਰਮੇਸ਼ ਨੇ ਦੱਸਿਆ ਉਨ੍ਹਾਂ ਨੂੰ ਹਸਪਤਾਲ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾਹਾਲ ਹੈ ,ਪਰਿਵਾਰ ਨੇ ਦੱਸਿਆ ਕਿ ਉਹ ਹਸਪਤਾਲ ਪਹੁੰਚਿਆ ਤਾਂ ਉਨ੍ਹਾਂ ਨੂੰ ਪੂਰਾ ਮਾਮਲਾ ਸਾਫ ਹੋਇਆ,ਘਟਨਾ ਵਾਲੀ ਥਾਂ ‘ਤੇ ਪੁਲਿਸ ਵੀ ਪਹੁੰਚੀ ।

ACP ਦੇ ਘਰ ਤੋਂ ਇੱਕ ਵੀ ਸ਼ਖਸ ਨਹੀਂ ਆਇਆ

ਚਾਚਾ ਧਰਮੇਸ਼ ਨੇ ਕਿਹਾ ਜਦੋਂ ਉਸ ਨੇ ਹਸਪਤਾਲ ਵਿੱਚ ਮੁਲਜ਼ਮ ਡਰਾਈਵਰ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਥਾਣੇ ਵਿੱਚ ਮੌਜੂਦ ਹੈ,ਪਰਿਵਾਰ ਨੇ ਕਿਹਾ ਜਿਸ ਅਧਿਕਾਰੀ ਦਾ ਉਹ ਡਰਾਈਵਰ ਹੈ,ਉਨ੍ਹਾਂ ਦੇ ਪਰਿਵਾਰ ਨੇ ਇੱਕ ਵਾਰ ਆਕੇ ਦੁੱਖ ਜ਼ਾਹਿਰ ਨਹੀਂ ਕੀਤਾ। ਘਟਨਾ ਦੇ ਸਮੇਂ ਫਾਰਚੂਨਰ ਗੱਡੀ ਸੀ, ਜਦਕਿ ਪੁਲਿਸ ਕੋਈ ਹੋਰ ਗੱਡੀ ਵਿਖਾ ਰਹੀ ਹੈ,ਬੱਚੇ ਨੂੰ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਹੈ ।

ਰਾਜੀਨਾਮੇ ਦਾ ਦਬਾਅ

ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪਰਿਵਾਰ ‘ਤੇ ਪੁਲਿਸ ਰਾਜੀਨਾਮੇ ਦਾ ਦਬਾਅ ਬਣਾ ਕੇ ਧਾਰਾ 174 ਲੱਗਾ ਰਹੀ ਹੈ । ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਮਾਮਲੇ ਵਿੱਚ SIT ਬਣਾਈ ਜਾਵੇ ਤਾਂ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ ।