Punjab

‘ਮੈਗੀ’ ਦੇ ਚੱਕਰ ‘ਚ ਕੁੜੀ ਲਾਪਤਾ! ਪਰਿਵਾਰ ਨੇ ਸਿਰ ਫੜਿਆ! ਪੁਲਿਸ ਦੇ ਉੱਡੇ ਹੋਸ਼

Girl Reported Missing in Kapurthala After Going to Buy Maggie

ਕਪੂਰਥਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੀ ਮੈਗੀ (Maggie) ਲੈਣ ਲਈ ਦੁਕਾਨ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੋਂ ਇੱਕ ਮੁੰਡਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਰਬਨ ਅਸਟੇਟ ਥਾਣੇ ਦੀ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 363, 366A ਤਹਿਤ ਮਾਮਲਾ ਦਰਜ ਕੀਤਾ ਹੈ। ਨੌਜਵਾਨ ਖ਼ਿਲਾਫ਼ ਇੱਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦਾ ਦੋਸ਼ ਲਾਇਆ ਗਿਆ ਹੈ। ਫਿਲਹਾਲ ਅਜੇ ਤਕ ਮੁਲਜ਼ਮ ਲੜਕੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਉਸ ਦੀ ਭਾਲ਼ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਧਰਮੂ ਪਿੰਡ ਸ਼ੈਲਜਾ ਚੌਕੀ ਸੇਧਪਾ ਬਾਡਾ ਮਲਹੇੜਾ ਛਤਰਪੁਰ ਹਾਲ ਵਾਸੀ ਪੁੱਡਾ ਅਰਬਨ ਅਸਟੇਟ ਨੇ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦੀਆਂ ਦੋ ਲੜਕੀਆਂ ਘਰ ਵਿੱਚ ਮੌਜੂਦ ਸਨ। ਇੱਕ ਲੜਕੀ ਦੁਕਾਨ ਤੋਂ ਮੈਗੀ ਖ਼ਰੀਦਣ ਲਈ ਗਈ ਪਰ ਉਹ ਵਾਪਸ ਨਹੀਂ ਆਈ।

ਪਹਿਲਾਂ ਦਰਖ਼ਾਸਤਕਰਤਾ ਨੇ ਆਪਣੇ ਤੌਰ ’ਤੇ ਆਪਣੀ ਲੜਕੀ ਦੀ ਭਾਲ਼ ਕੀਤੀ। ਆਂਢ-ਗੁਆਂਢ ਦੇ ਲੋਕਾਂ ਤੇ ਰਿਸ਼ਤੇਦਾਰਾਂ ਤੋਂ ਵੀ ਪੁੱਛ-ਗਿੱਛ ਕੀਤੀ ਗਈ ਪਰ ਲੜਕੀ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਦੀਪਕ ਨਾਂ ਦਾ ਨੌਜਵਾਨ ਉਨ੍ਹਾਂ ਦੀ ਕੁੜੀ ਨੂੰ ਵਿਆਹ ਦੇ ਬਹਾਨੇ ਬੈਕ ਸਾਈਡ ਰੇਲਵੇ ਸਟੇਸ਼ਨ ਸੰਤੋਸ਼ ਨਗਰ ਮੰਦਰ ਰੋਡ ਜਲੰਧਰ ਤੋਂ ਭਜਾ ਕੇ ਲੈ ਗਿਆ ਹੈ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ – ਅਬੋਹਰ ‘ਚ ਮੀਂਹ ‘ਚ ਭਿੱਜੀਆਂ ਕਣਕ ਦੀਆਂ ਬੋਰੀਆਂ, ਕਿਸਾਨਾਂ ਨੇ ਕਿਹਾ- ਮੰਡੀ ‘ਚ ਨਹੀਂ ਹੈ ਪੁਖਤਾ ਪ੍ਰਬੰਧ