India International

ਬ੍ਰਿਟੇਨ ’ਚ ਭਾਰਤੀ ਆਸ਼ਕ ਨੂੰ 16 ਸਾਲ ਦੀ ਕੈਦ! ਇੰਟਰਨੈੱਟ ਤੋਂ ਵੇਖ ਕੇ ਕੀਤਾ ਘਿਨੌਣਾ ਪਾਪ

Indian Man Jailed for 16 Years in UK for Attempted Murder of Ex-Girlfriend

Indian Man Jailed in UK: ਬ੍ਰਿਟੇਨ ‘ਚ ਇੱਕ ਭਾਰਤੀ ਵਿਅਕਤੀ ਨੂੰ 16 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੈਦਰਾਬਾਦ ਦੇ ਰਹਿਣ ਵਾਲੇ 25 ਸਾਲਾ ਸ਼੍ਰੀਰਾਮ ਅੰਬਰਲਾ (Sriram Ambarla) ਨੇ ਦੋ ਸਾਲ ਪਹਿਲਾਂ ਆਪਣੀ ਸਾਬਕਾ ਪ੍ਰੇਮਿਕਾ ਸੋਨਾ ਬੀਜੂ ਦਾ ਕਤਲ ਕਰ ਦਿੱਤਾ ਸੀ। ਰਿਪੋਰਟਾਂ ਮੁਤਾਬਕ ਕਤਲ ਕਰਨ ਤੋਂ ਪਹਿਲਾਂ ਦੋਸ਼ੀ ਨੇ ਗੂਗਲ ’ਤੇ ਸਰਚ ਕੀਤਾ ਸੀ ਕਿ ਕਿਸੇ ਵਿਅਕਤੀ ਨੂੰ ਚਾਕੂ ਨਾਲ ਤੁਰੰਤ ਕਿਵੇਂ ਮਾਰਿਆ ਜਾ ਸਕਦਾ ਹੈ।

ਮੁਲਜ਼ਮ ਸ਼੍ਰੀਰਾਮ ਅੰਬਰਲਾ ਸੋਨਾ ਨਾਮ ਦੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਸੋਨਾ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇੱਕ ਦਿਨ ਅੰਬਰਲਾ ਉਸ ਰੈਸਟੋਰੈਂਟ ਵਿੱਚ ਪਹੁੰਚ ਗਿਆ ਜਿੱਥੇ ਸੋਨਾ ਕੰਮ ਕਰਦੀ ਸੀ। ਉੱਥੇ ਉਸ ਨੇ ਧਮਕੀ ਦਿੱਤੀ ਕਿ ਜੇ ਉਸ ਨੇ ਉਸ ਨਾਲ ਵਿਆਹ ਨਾ ਕਰਵਾਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਹਾਲਾਂਕਿ ਉਹ ਫਿਰ ਵੀ ਵਿਆਹ ਲਈ ਰਾਜ਼ੀ ਨਹੀਂ ਹੋਈ ਸੀ।

ਸੋਨਾ ਨੇ ਅੰਬਰਲਾ ਨੂੰ ਕਿਹਾ ਸੀ ਕਿ ਉਹ ਉਸ ਦੇ ਮੁਤਾਬਕ ਨਹੀਂ ਰਹਿ ਸਕਦੀ। ਇਸ ਤੋਂ ਬਾਅਦ ਅੰਬਰਲਾ ਨੇ ਉਸ ਦੀ ਗਰਦਨ ਫੜੀ ਤੇ ਚਾਕੂ ਨਾਲ ਕਈ ਵਾਰ ਕੀਤੇ। ਸੋਨਾ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕਰੀਬ ਇੱਕ ਮਹੀਨੇ ਤੱਕ ਇਲਾਜ ਚੱਲਿਆ ਪਰ ਉਸਦੀ ਮੌਤ ਹੋ ਗਈ।

ਅਦਾਲਤ ‘ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੋਨਾ ‘ਤੇ ਹਮਲਾ ਕਰਨ ਤੋਂ ਪਹਿਲਾਂ ਅੰਬਰਲਾ ਨੇ ਗੂਗਲ ‘ਤੇ ਸਰਚ ਕੀਤਾ ਸੀ ਕਿ ਕਿਸੇ ਵਿਅਕਤੀ ਨੂੰ ਚਾਕੂ ਨਾਲ ਆਸਾਨੀ ਨਾਲ ਕਿਵੇਂ ਮਾਰਿਆ ਜਾ ਸਕਦਾ ਹੈ? ਜੇਕਰ ਕੋਈ ਵਿਅਕਤੀ ਮਾਰਿਆ ਜਾਵੇ ਤਾਂ ਇੱਕ ਵਿਅਕਤੀ ਕਿਵੇਂ ਮਰ ਜਾਵੇਗਾ? ਜੇਕਰ ਕੋਈ ਵਿਦੇਸ਼ੀ ਬ੍ਰਿਟੇਨ ਵਿੱਚ ਕਿਸੇ ਦਾ ਕਤਲ ਕਰਦਾ ਹੈ ਤਾਂ ਕੀ ਹੁੰਦਾ ਹੈ?

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਅੰਬਰਲਾ ਅਤੇ ਸੋਨਾ 2017 ਵਿੱਚ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਆਏ ਸਨ। ਉਨ੍ਹਾਂ ਦੀ ਮੁਲਾਕਾਤ ਹੈਦਰਾਬਾਦ ਕਾਲਜ ਵਿੱਚ ਹੋਈ ਸੀ। ਰਿਸ਼ਤੇ ਦੌਰਾਨ ਅੰਬਾਲਾ ਸੋਨਾ ਨੂੰ ਗਾਲ੍ਹਾਂ ਕੱਢਦਾ ਸੀ। ਉਹ ਆਪਣੀ ਗੱਲ ਪੂਰੀ ਕਰਨ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਅੰਬਰਲਾ ਕਈ ਵਾਰ ਸੋਨਾ ਦੇ ਘਰ ਪਹੁੰਚਦਾ ਸੀ ਅਤੇ ਉਸ ਨੂੰ ਵਿਆਹ ਲਈ ਬਲੈਕਮੇਲ ਕਰਦਾ ਸੀ।

ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਸੋਨਾ ਸਾਲ 2019 ‘ਚ ਉਸ ਤੋਂ ਵੱਖ ਹੋ ਗਈ। 2022 ‘ਚ 3 ਸਾਲ ਬਾਅਦ ਦੋਵੇਂ ਪੜ੍ਹਾਈ ਲਈ ਲੰਡਨ ਆਏ ਸਨ। ਇਸ ਦੌਰਾਨ ਵੀ ਅੰਬਰਲਾ ਨੇ ਸੋਨਾ ਦਾ ਪਿੱਛਾ ਕਰਨਾ ਬੰਦ ਨਹੀਂ ਕੀਤਾ। ਉਹ ਅਕਸਰ ਉਸ ਰੈਸਟੋਰੈਂਟ ਨਾਲ ਸੰਪਰਕ ਕਰਦਾ ਸੀ ਜਿੱਥੇ ਸੋਨਾ ਕੰਮ ਕਰਦੀ ਸੀ। ਅੰਬਰਲਾ ਉਥੋਂ ਖਾਣਾ ਮੰਗਵਾਉਂਦਾ ਸੀ, ਤਾਂ ਜੋ ਸੋਨਾ ਉਸ ਦੇ ਘਰ ਡਿਲੀਵਰੀ ਕਰ ਸਕੇ।

ਇਹ ਖ਼ਬਰ ਵੀ ਪੜ੍ਹੋ – ‘ਮੈਗੀ’ ਦੇ ਚੱਕਰ ‘ਚ ਕੁੜੀ ਲਾਪਤਾ! ਪਰਿਵਾਰ ਨੇ ਸਿਰ ਫੜਿਆ! ਪੁਲਿਸ ਦੇ ਉੱਡੇ ਹੋਸ਼