Punjab

ਜਥੇਦਾਰ ਕਾਉਂਕੇ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪਹਿਲਾਂ ਵੱਡਾ ਕਦਮ !

 

ਬਿਉਰੋ ਰਿਪੋਰਟ : ਪੁਲਿਸ ਹਿਰਾਸਤ ਵਿੱਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਦੇ ਮਾਮਲੇ ਵਿੱਚ ਸ਼ਨਿੱਚਰਵਾਰ ਨੂੰ ਪਤਨੀ ਗੁਰਮੇਲ ਕੌਰ ਨੇ ਥਾਣਾ ਸਦਰ ਜਗਰਾਓਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤਾਂਕੀ ਮੁਲਜ਼ਮ ਪੁਲਿਸ ਅਫ਼ਸਰਾਂ ‘ਤੇ ਮਾਮਲਾ ਦਰਜ ਹੋ ਸਕੇ । 7 ਸਫਿਆ ਦੀ ਸ਼ਿਕਾਇਤ ਵਿੱਚ ਉਨ੍ਹਾਂ ਨੇ ਕਈ ਪੁਲਿਸ ਅਧਿਕਾਰੀਆਂ ਦੇ ਨਾਂ ਲਿਖੇ ਹਨ । ਇਸ ਦੌਰਾਨ ਜਥੇਦਾਰ ਕਾਉਂਕੇ ਦੇ ਪੁੱਤਰ ਹਰੀ ਸਿੰਘ,ਵਕੀਲ ਪਰਉਪਕਾਰ ਸਿੰਘ ਦੇ ਇਲਾਵਾ SGPC ਦੇ ਸਕੱਤਰ ਰਜਿੰਦਰ ਸਿੰਘ ਮਹਿਤਾ,ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ,ਅਮਰਜੀਤ ਸਿੰਘ ਚਾਵਲਾ,ਭਗਵੰਤ ਸਿੰਘ ਸਿਆਲਕਾ ਅਤੇ ਹੋਰ ਅਕਾਲੀ ਦਲ ਦੇ ਆਗੂ ਸ਼ਾਮਲ ਸਨ ।

ਜਥੇਦਾਰ ਕਾਉਂਕੇ ਦੀ ਪਤਨੀ ਨੇ ਕਿਹਾ ਇਨਸਾਫ਼ ਚਾਹੀਦਾ ਹੈ

SGPC ਦੇ ਮੈਂਬਰਾਂ ਅਤੇ ਅਕਾਲੀ ਦਲ ਦੇ ਆਗੂਆਂ ਦੇ ਨਾਲ ਥਾਣਾ ਸਦਰ ਜਗਰਾਓਂ ਵਿੱਚ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਨੇ ਕਿਹਾ ਇਨਸਾਫ ਚਾਹੀਦਾ ਹੈ। ਜਿੰਨਾਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੇ ਪਤੀ ਦਾ ਕਤਲ ਕੀਤਾ ਹੈ । ਉਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਤਾਂਕੀ ਇਨਸਾਫ ਮਿਲ ਸਕੇ।

‘ਅਸੀਂ ਪਿੱਛੇ ਨਹੀਂ ਹਟਾਗੇ’

ਇਸ ਦੌਰਾਨ ਕਾਉਂਕੇ ਦੇ ਪਰਿਵਾਰ ਦੇ ਵਕੀਲ ਪਰਉਪਕਰ ਸਿੰਘ ਧੁੰਮਣ ਨੇ ਕਿਹਾ ਇਨਸਾਫ ਮਿਲਣ ਵਿੱਚ ਕਾਫੀ ਸਮਾਂ ਬੀਤ ਚੁੱਕਿਆ ਹੈ। ਹੁਣ ਹੋਰ ਸਮਾਂ ਬਰਬਾਦ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਇਨਸਾਫ ਦੇ ਲਈ ਜੇਕਰ ਉਨ੍ਹਾਂ ਨੂੰ ਸੁਪਰੀਮ ਕੋਰਟ ਵੀ ਜਾਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ । ਜਦੋਂ ਤੱਕ ਮੁਲਜ਼ਮ ਨੂੰ ਸਜ਼ਾ ਨਹੀਂ ਮਿਲੇਗੀ ਉਹ ਚੁੱਪ ਨਹੀਂ ਬੈਠਣਗੇ ਅਤੇ ਪਰਿਵਾਰ ਨੂੰ ਹਰ ਮਦਦ ਪਹੁੰਚਾਈ ਜਾਵੇਗੀ । ਕਾਉਂਕੇ ਦੇ ਵਕੀਲ ਧੁੰਮਣ ਨੇ ਕਿਹਾ ਪੁਲਿਸ ਆਪ ਮੰਨ ਰਹੀ ਹੈ ਕਿ ਉਨ੍ਹਾਂ ਨੇ ਪੁੱਛ-ਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਪਰ ਫਿਰ ਉਹ ਕਿਵੇਂ ਪੁਲਿਸ ਦੀ ਹਿਰਾਸਤ ਤੋਂ ਭੱਜ ਗਏ । ਜੇਕਰ ਭੱਜਣਾ ਹੁੰਦਾ ਤਾਂ 25 ਦਸੰਬਰ 1992 ਵਿੱਚ ਫਰਾਰ ਹੋ ਸਕਦੇ ਸਨ।

ਸੁਖਬੀਰ ਸਿੰਘ ਬਾਦਲ ਦੀ ਕਾਉਂਕੇ ਦੇ ਪਰਿਵਾਰ ਨਾਲ ਮੁਲਾਕਾਤ

ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਪ੍ਧਾਨ ਸੁਖਬੀਰ ਸਿੰਘ ਬਾਦਲ ਅਤੇ ਕਮੇਟੀ ਪ੍ਰਧਾਨ ਧਾਮੀ ਸਮੇਤ ਵਫ਼ਦ ਨੇ ਜਗਰਾਾਓਂ ‘ਚ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਪਰਿਵਾਰ ਨਾਲ ਮੁਲਾਕਤ ਕੀਤੀ, ਸੁਖਬੀਰ ਬਾਦਲ ਨੇ ਕਿਹਾ ਕਿ ਜਥੇਦਾਰ ਕਾਉਂਕ ਦੇ ਦਾ ਪਰਿਵਾਰ ਸਾਡਾ ਅਪਣਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਵੱਲੋਂ ਪੰਥ ਲਈ ਕੀਤੀ ਕੁਰਬਾਨੀ ‘ਤੇ ਮਾਣ ਹੈ। ਅੱਜ ਉਨ੍ਹਾਂ ਦੇ ਪਰਿਵਾਰ ਨੂੰ ਮਿਲਕੇ ਵਿਸ਼ਵਾਸ ਦਿਵਾਇਆ ਕਿ ਬੇਅੰਤ ਸਿੰਘ ਅਤੇ ਉਸ ਦੀ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਜਖ਼ਮਾਂ ਦਾ ਇਨਸਾਫ਼ ਦਿਵਾਉਣ ਲਈ ਹਰ ਸੰਭਵ ਮਦਦ ਕਰਨ ਲਈ ਅਸੀਂ ਵਚਨਬੱਧ ਹਾਂ।