India

ਵੰਦੇ ਭਾਰਤ ਐਕਸਪ੍ਰੈਸ ਨਾਲ ਟਕਰਾਈ ਗਾਂ, ਟਰੇਨ ਦਾ ਅਗਲਾ ਹਿੱਸਾ ਟੁੱਟਿਆ, ਮਹੀਨੇ ਚ ਤੀਜੀ ਘਟਨਾ

Atul station in Gujarat, train accident

ਗੁਜਰਾਤ : ਵੰਦੇ ਭਾਰਤ ਐਕਸਪ੍ਰੈਸ (Vande Bharat Express) ਦੀ ਮੁੜ ਤੋਂ ਪਸ਼ੂਆਂ ਨਾਲ ਟੱਕਰ ਹੋ ਗਈ ਹੈ। ਹਾਦਸੇ ਵਿੱਚ ਇੰਜਣ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਇਹ ਘਟਨਾ ਗੁਜਰਾਤ ਦੇ ਵਲਸਾਡ ਦੀ ਹੈ ਅਤੇ ਘਟਨਾ ਤੋਂ ਬਾਅਦ ਟਰੇਨ ਨੂੰ ਕਰੀਬ ਅੱਧਾ ਘੰਟਾ ਰੁਕਣਾ ਪਿਆ। ਹੁਣ ਤੱਕ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਵਲਸਾਡ ਦੇ ਅਤੁਲ ਰੇਲਵੇ ਸਟੇਸ਼ਨ ਨੇੜੇ ਵਾਪਰਿਆ।

ਰਿਪੋਰਟ ਮੁਤਾਬਕ ਰੇਲਗੱਡੀ ਰੇਲਵੇ ਸਟੇਸ਼ਨ ਦੇ ਕੋਲ ਤੇਜ਼ ਰਫ਼ਤਾਰ ਨਾਲ ਲੰਘ ਰਹੀ ਸੀ। ਅਚਾਨਕ ਇੱਕ ਡੰਗਰ ਉਸ ਦੇ ਸਾਹਮਣੇ ਆ ਗਿਆ। ਇਸ ਟੱਕਰ ‘ਚ ਟਰੇਨ ਦਾ ਅਗਲਾ ਹਿੱਸਾ ਟੁੱਟ ਗਿਆ। ਇਹ ਘਟਨਾ 29 ਅਕਤੂਬਰ ਨੂੰ ਸਵੇਰੇ 8.17 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਟਰੇਨ ਨੂੰ ਅਤੁਲ ਰੇਲਵੇ ਸਟੇਸ਼ਨ ‘ਤੇ ਕਰੀਬ 26 ਮਿੰਟ ਰੁਕਣ ਤੋਂ ਬਾਅਦ ਰਵਾਨਾ ਕੀਤਾ ਗਿਆ।

ਜਾਣਕਾਰੀ ਮੁਤਾਬਿਕ ਟੱਕਰ ਤੋਂ ਬਾਅਦ ਟਰੇਨ ਦਾ ਕਪਲਰ ਕਵਰ ਵੀ ਨੁਕਸਾਨਿਆ ਗਿਆ ਹੈ। ਇਕ ਬੋਗੀ ਵੀ ਟਰੇਨ ਤੋਂ ਵੱਖ ਹੋ ਗਈ। ਇਸ ਤੋਂ ਇਲਾਵਾ ਬੀਸੀਯੂ ਕਵਰ ਵੀ ਨੁਕਸਾਨਿਆ ਗਿਆ ਹੈ। ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਹਾਦਸੇ ਤੋਂ ਬਾਅਦ ਕਾਫੀ ਦੇਰ ਤੱਕ ਟਰੇਨ ‘ਚ ਪਾਣੀ ਦੀ ਸਮੱਸਿਆ ਬਣੀ ਰਹੀ, ਕਿਉਂਕਿ ਵਾਟਰ ਸਪਲਾਈ ਦੀ ਪਾਈਪ ਵੀ ਖਰਾਬ ਹੋ ਗਈ ਸੀ।
ਘਟਨਾ ਤੋਂ ਬਾਅਦ ਟਰੇਨ ਦੇ ਸਾਰੇ ਯਾਤਰੀ ਸੁਰੱਖਿਅਤ ਹਨ। ਹਾਲਾਂਕਿ ਟਰੇਨ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਰੂਟ ‘ਤੇ ਆਮ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

https://twitter.com/amal_chatt/status/1586288520179879936?s=20&t=ZtTs663ekuStZgP-Zfcgqw

ਪਿਛਲੇ ਸਮੇਂ ਵਿੱਚ ਹਾਦਸੇ

ਇਸ ਤੋਂ ਪਹਿਲਾਂ 6 ਅਤੇ 7 ਅਕਤੂਬਰ ਨੂੰ ਵੀ ਗੁਜਰਾਤ ਵਿੱਚ ਹੀ ਵੰਦੇ ਭਾਰਤ ਐਕਸਪ੍ਰੈਸ ਦੇ ਜਾਨਵਰਾਂ ਨਾਲ ਟਕਰਾਉਣ ਦੇ ਮਾਮਲੇ ਸਾਹਮਣੇ ਆਏ ਸਨ। 6 ਅਕਤੂਬਰ ਨੂੰ ਮੁੰਬਈ ਤੋਂ ਗਾਂਧੀ ਨਗਰ ਜਾਂਦੇ ਸਮੇਂ ਟਰੇਨ ਦੀ ਜਾਨਵਰਾਂ ਦੇ ਝੁੰਡ ਨਾਲ ਟੱਕਰ ਹੋ ਗਈ ਸੀ। ਇਸ ਕਾਰਨ ਟਰੇਨ ਦਾ ਅਗਲਾ ਹਿੱਸਾ ਟੁੱਟ ਗਿਆ। ਹਾਦਸੇ ਤੋਂ ਬਾਅਦ ਟਰੇਨ ਨੂੰ 20 ਮਿੰਟ ਲਈ ਰੋਕਿਆ ਗਿਆ।

ਇਸ ਦੇ ਨਾਲ ਹੀ 7 ਅਕਤੂਬਰ ਦੀ ਘਟਨਾ ਵਡੋਦਰਾ ਡਿਵੀਜ਼ਨ ਦੇ ਆਨੰਦ ਨੇੜੇ ਵਾਪਰੀ। ਟਰੇਨ ਗਾਂਧੀ ਨਗਰ ਤੋਂ ਮੁੰਬਈ ਜਾ ਰਹੀ ਸੀ। ਦੁਪਹਿਰ ਪੌਣੇ ਚਾਰ ਵਜੇ ਦੇ ਕਰੀਬ ਰੇਲ ਗੱਡੀ ਅੱਗੇ ਇੱਕ ਗਾਂ ਆ ਗਈ। ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਟਰੇਨ ਨੂੰ ਕਰੀਬ 10 ਮਿੰਟ ਤੱਕ ਰੋਕੀ ਰੱਖਿਆ ਗਿਆ।

ਵੰਦੇ ਭਾਰਤ ਦੀਆਂ ਵਿਸ਼ੇਸ਼ਤਾਵਾਂ

ਵੰਦੇ ਭਾਰਤ ਟਰੇਨ ਨਵੇਂ ਅਪਗ੍ਰੇਡ ਨਾਲ ਵੱਧ ਤੋਂ ਵੱਧ 180 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਹਾਲਾਂਕਿ ਹੁਣ ਤੱਕ ਇਸਦੀ ਅਧਿਕਤਮ ਸਪੀਡ 130 kmph ਰੱਖੀ ਗਈ ਹੈ। ਵੰਦੇ ਭਾਰਤ ਟਰੇਨ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਵਿੱਚ ਜੀਪੀਐਸ ਅਧਾਰਤ ਸੂਚਨਾ ਪ੍ਰਣਾਲੀ, ਸੀਸੀਟੀਵੀ ਕੈਮਰੇ, ਵੈਕਯੂਮ ਅਧਾਰਤ ਬਾਇਓ ਟਾਇਲਟ, ਆਟੋਮੈਟਿਕ ਸਲਾਈਡਿੰਗ ਦਰਵਾਜ਼ੇ ਅਤੇ ਹਰੇਕ ਕੋਚ ਵਿੱਚ ਚਾਰ ਐਮਰਜੈਂਸੀ ਪੁਸ਼ ਬਟਨ ਹਨ।