Punjab

ਅੰਮ੍ਰਿਤਸਰ ਰੇਲ ਹਾਦਸਾ:- ਦੋ ਸਾਲਾਂ ਬਾਅਦ 7 ਮੁਲਜ਼ਮਾਂ ‘ਤੇ ਚੜ੍ਹਿਆ ਕੜਾਕਾ

‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਰੇਲ ਹਾਦਸੇ ‘ਚ (GRP)  Government Railway Police ਨੇ 7 ਮੁਲਜ਼ਮਾਂ ਖਿਲਾਫ ਅੰਮ੍ਰਿਤਸਰ ਦੀ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਹੈ।

ਇਹਨਾਂ ਸੱਤ ਲੋਕਾਂ ਨੂੰ 30 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਸਬੰਧੀ ਸੰਮਨ ਜਾਰੀ ਕੀਤੇ ਗਏ ਹਨ।ਇਸ ਚਲਾਨ ਵਿੱਚ ਦੁਸਹਿਰਾ ਸਮਾਗਮ ਦੇ ਪ੍ਰਬੰਧਕ ਮਿੱਠੂ ਮੈਂਦਾਨ ਦਾ ਨਾਂ ਵੀ ਸ਼ਾਮਿਲ ਹੈ ਜਿਸ ‘ਤੇ ਪਹਿਲਾਂ ਤੋਂ ਹੀ FIR ਹੋ ਚੁੱਕੀ ਹੈ।

GRP ਨੇ ਇਨ੍ਹਾਂ ਸੱਤ ਮੁਲਜ਼ਮਾਂ ਖਿਲਾਫ ਸਬੂਤ ਇੱਕਠੇ ਕਰਕੇ ਹੀ ਅਗਲੀ ਕਾਰਵਾਈ ਕੀਤੀ ਹੈ। ਰੇਲ ਹਾਦਸੇ ਦਾ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਨੇ GRP ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ। ਪੀੜਤ ਪਰਿਵਾਰਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਂ ਮਿਲਣੀ ਚਾਹੀਦੀਂ ਹੈ।

 

ਪ੍ਰਸ਼ਾਸ਼ਨ ‘ਤੇ ਵੀ ਸੁਆਲ ਚੁੱਕਦਿਆਂ ਪੀੜਤ ਪਰਿਵਾਰਾਂ ਨੇ ਕਿਹਾ ਕਿ ਦੁਸਿਹਰੇ ਰੇਲ ਹਾਦਸੇ ਵਾਲੇ ਦਿਨ ਪ੍ਰਸ਼ਾਸ਼ਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ। GRP ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ। ਪੀੜਤ ਪਰਿਵਾਰਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਂ ਮਿਲਣੀ ਚਾਹੀਦੀਂ ਹੈ। ਕਿਉਕਿ ਇਸ ਹਾਦਸੇ ਵਿੱਚ 70 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।